ਚੰਡੀਗੜ੍ਹ, 11 ਮਈ (ਪੰਜਾਬ ਪੋਸਟ ਬਿਊਰੋ) – ਹਰਿਆਣਾ ਰਾਜ ਵਿੱਚ ਅੰਬਾਲਾ (ਐਸ.ਸੀ), ਹਿਸਾਰ, ਕਰਨਾਲ, ਸੋਨੀਪਤ, ਫਰੀਦਾਬਾਦ, ਸਿਰਸਾ (ਐਸ.ਸੀ), ਗੁੜਗਾਓਂ, ਕੁਰੂਕੁਸ਼ੇਤਰ, ਰੋਹਤਕ ਅਤੇ ਭਿਵਾਨੀ-ਮਹੇਂਦਰਗੜ੍ਹ ਨਾਮੀ 10 ਸੰਸਦੀ ਹਲਕਿਆਂ ਵਿੱਚ ਆਮ ਚੋਣਾਂ 2019 ਦੇ 6ਵੇਂ ਪੜਾਅ `ਚ ਇਕੋ ਪੜਾਅ ਤਹਿਤ ਮਤਦਾਨ ਹੋਵੇਗਾ।ਅੱਜ ਐਤਵਾਰ 12 ਮਈ 2019 ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਮਤਦਾਨ ਹੋਵੇਗਾ। ਕੁੱਲ 10 ਸੰਸਦੀ ਹਲਕਿਆਂ ਵਿਚੋਂ 8 ਆਮ ਵਰਗ ਦੇ ਅਤੇ 2 ਸੰਸਦੀ ਹਲਕੇ ਸਿਰਸਾ ਅਤੇ ਅੰਬਾਲਾ ਅਨੁਸੂਚਿਤ ਜਾਤੀਆਂ ਲਈ ਰਾਖਵੇਂ ਹਨ।10 ਸੰਸਦੀ ਹਲਕਿਆਂ ਲਈ ਕੁੱਲ 223 ਉਮੀਦਵਾਰ ਚੋਣ ਮੈਦਾਨ ਵਿੱਚ ਹਨ।ਜਿਨ੍ਹਾਂ ਵਿੱਚੋਂ 11 ਔਰਤਾਂ ਹਨ।ਚੋਣ ਲੜਨ ਵਾਲੇ ਸਭ ਤੋਂ ਘੱਟ ਉਮੀਦਵਾਰ ਕਰਨਾਲ (16 ਉਮੀਦਵਾਰ) ਹਲਕੇ ਵਿੱਚ ਹਨ ਜਦਕਿ ਸਭ ਤੋਂ ਵੱਧ ਉਮੀਦਵਾਰ ਸੋਨੀਪਤ (29 ਉਮੀਦਵਾਰ) ਹਲਕੇ ਵਿੱਚ ਹਨ। ਰਾਜ ਵਿੱਚ ਕੁੱਲ 19,441 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 5510 ਪੋਲਿੰਗ ਸਟੇਸ਼ਨ ਸ਼ਹਿਰੀ ਖੇਤਰਾਂ ਵਿੱਚ ਅਤੇ 13931 ਦਿਹਾਤੀ ਖੇਤਰਾਂ ਵਿੱਚ ਹਨ।
ਹਰਿਆਣਾ ਰਾਜ ਵਿੱਚ ਕੁੱਲ 1,80,56,896 ਵੋਟਰ ਹਨ ਜਿਨ੍ਹਾਂ ਵਿੱਚੋਂ 97,16,516 ਮਰਦ, 80,40,173 ਔਰਤਾਂ ਅਤੇ 207 ਤੀਸਰੇ ਲਿੰਗ ਵਾਲੇ ਹਨ।ਰਾਜ ਵਿੱਚ 100% ਚੋਣ ਫੋਟੋ ਪਹਿਚਾਣ ਕਾਰਡ (ਈ.ਪੀ.ਆਈ.ਸੀ) ਕਵਰੇਜ ਅਤੇ ਵੋਟਰ ਸੂਚੀਆਂ ‘ਤੇ ਚਿੱਤਰ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …