ਲੌਂਗੋਵਾਲ, 12 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬਾਬਾ ਮੇਹਰ ਦਾਸ ਜੀ ਪਾਓ ਵਾਲਿਆਂ ਦਾ ਛਿਮਾਹੀ ਭੰਡਾਰੇ ਸਬੰਧੀ ਸਮੂਹ ਪ੍ਰਬੰਧਕ ਕਮੇਟੀ ਦੀ
ਵਿਸ਼ੇਸ਼ ਮੀਟਿੰਗ ਹੋਈ।ਜਿਸ ਵਿੱਚ ਭੰਡਾਰੇ ਨੂੰ ਚਲਾਉਣ ਵਾਸਤੇ ਵਿਚਾਰ ਵਟਾਂਦਰਾ ਕੀਤਾ ਗਿਆ।ਜਿਕਰਯੋਗ ਹੈ ਕਿ ਇਲਾਕੇ ਦੀਆਂ ਸਮੂਹ ਸੰਗਤਾਂ ਵਲੋਂ ਹਰ 14 ਮਈ ਨੂੰ ਭੰਡਾਰਾ ਬੜੀ ਧੂਮਧਾਮ ਨਾਲ ਕਰਵਾਇਆ ਜਾਂਦਾ ਹੈ।ਪ੍ਰਧਾਨ ਗੁਰਚਰਨ ਸਿੰਘ ਨੇ ਦੱਸਿਆ ਕਿ ਬਾਬਾ ਮੇਹਰ ਦਾਸ ਜੀ ਨੇ ਇਸ ਜਗਾ ਪਾਣੀ ਦਾ ਪਾਓ ਲਾਇਆ ਸੀ ਅਤੇ ਇਥੋਂ ਸੰਗਤ ਪਾਣੀ ਛਕ ਕੇ ਜਾਂਦੀ ਸੀ।ਇੱਕ ਵਾਰ ਕੋਈ ਰਾਜਾ ਸ਼ਿਕਾਰ ਖੇਡਦਾ ਇਥੇ ਆਇਆ। ਉਸ ਦੀ ਫੌਜ ਨੇ ਵੀ ਪਾਣੀ ਪੀਤਾ ਪਰ ਬਾਬਾ ਜੀ ਦੀ ਛਪਰੀ ਵਿੱਚ ਰੱਖੇ ਹੋਏ ਘੜੇ ਦੇ ਵਿਚੋਂ ਪਾਣੀ ਨਹੀਂ ਮੁੱਕਿਆ ਅਤੇ ਰਾਜਾ ਹੈਰਾਨ ਹੋ ਗਿਆ।ਜਦੋਂ ਬਾਬਾ ਜੀ ਦੀ ਛੱਪਰੀ ਅੰਦਰ ਵੜਿਆ ਤਾਂ ਬਾਬਾ ਜੀ ਨੇ ਅੰਦਰ ਵੜਨ ਤੋਂ ਵਰਜਿਆ ਤਾਂ ਰਾਜੇ ਨੇ ਆਪਣੀ ਗਲਤੀ ਮੰਨੀ ਤੇ ਬਾਬਾ ਜੀ ਤੋਂ ਕੋਈ ਸੇਵਾ ਮੰਗੀ ਤਾਂ ਬਾਬਾ ਜੀ ਨੇ ਉਸ ਰਾਜੇ ਨੂੰ ਕਿਹਾ ਕਿ ਜੇ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਤਾਂ ਇਥੇ ਖੂਹ ਲਵਾ ਦੇਵੋ। ਫਿਰ ਇਥੇ ਰਾਜੇ ਨੇ ਖੂਹ ਲਵਾਇਆ ਸੀ।ਇਸ ਕਰਕੇ ਇਸ ਸਥਾਨ ਦਾ ਨਾਂ ਬਾਬਾ ਮੇਹਰ ਦਾਸ ਜੀ ਪਾਓ ਵਾਲੇ ਨਾਲ ਪ੍ਰਸਿੱਧ ਹੋ ਗਿਆ।ਇਸ ਸਥਾਨ `ਚ ਬਹੁਤ ਸ਼ਕਤੀ ਹੈ ਇਥੇ ਕੋਈ ਵੀ ਬੰਦਾ ਆਪਣੀ ਮੰਨਤ ਮੰਗਦਾ ਹੈ ਤਾਂ ਉਹ ਪੂਰੀ ਹੁੰਦੀ ਹੈ।
ਇਸ ਸਮੇਂ ਚੇਅਰਮੈਨ ਗੁਰਸੇਵਕ ਸਿੰਘ ਚਹਿਲ, ਅਮਰਪ੍ਰੀਤ ਕੌਂਸਲਰ, ਪ੍ਰਧਾਨ ਗੁਰਚਰਨ ਸਿੰਘ, ਸਬ. ਇੰਸਪੈਕਟਰ ਧੰਨਾ ਸਿੰਘ, ਮੀਤ ਪ੍ਰਧਾਨ ਗੁਰਮੀਤ ਸਿੰਘ, ਬਾਗੜੀ ਮਿੱਠੂ ਸਿੰਘ ਖ਼ਜ਼ਾਨਚੀ, ਮੈਂਬਰ ਅਵਤਾਰ ਸਿੰਘ ਅਜਾਇਬ ਸਿੰਘ ਬਹਾਲ ਸਿੰਘ ਬੂਟਾ ਸਿੰਘ ਹਰਪਾਲ ਸਿੰਘ ਆਦਿ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media