Tuesday, August 25, 2026

ਵਿਰਸਾ (ਮਿੰਨੀ ਕਹਾਣੀ)

          ਕੁੱਝ ਦਿਨ ਪਹਿਲਾਂ ਹੀ ਮੇਰੇ ਦੋਸਤ ਦਾ ਫੋਨ ਆਇਆ ਸੀ, ਕਿ ਆਪਣੇ ਗੁਆਂਢੀ ਪਿੰਡ ਦਾ ਆਪਣਾ  ਹਮਜਮਾਤੀ ਵੀ ਤੇਰੇ ਵਾਲਾ ਸ਼ੌਂਕ ਰੱਖਦਾ ਹੈ ਕਿ ਪੁਰਾਣੀਆਂ ਵਸਤੂਆਂ ਸੰਭਾਲ ਕੇ ਪੁਰਖਿਆਂ ਦਾ ਨਾਂਅ ਉਚਾ ਕਰ  ਰਿਹਾ।ਮੇਰਾ ਮਨ ਉਸ ਨੂੰ ਮਿਲਣ ਲਈ ਬੇਚੈਨ ਹੋ ਗਿਆ।
        ਮੈਂ ਆਪਣੀ ਆਦਤ ਮੁਤਾਬਿਕ ਸਾਜ਼ਰੇ ਹੀ ਉਸ ਦੇ ਘਰ ਅੱਗੇ ਪਹੁੰਚ ਕੇ ਆਪਣੀ ਉਤਸੁਕਤਾ ਦੀ ਅਲਖ ਜਗਾਈ ਕਿ ਮੇਰੇ ਤੋਂ ਬਿਨਾਂ ਵੀ ਸਮਾਜ ’ਚ ਕੋਈ ਹੋਰ ਵੀ ਮੇਰੀ ਸੋਚ ਦੇ ਧਾਰਨੀ ਹਨ।
       ਮੈਂ ਉਸ ਦੀ ਇਸ ਘਾਲਣਾ ਬਾਰੇ ਅਜੇ ਤਾਰੀਫ ਹੀ ਕਰ ਰਿਹਾ ਸੀ ਕਿ ਤੂੰ ਮੇਰੇ ਤੋਂ ਅੱਗੇ ਨਿਕਲ ਗਿਆ।ਨਾਲ  ਵਾਲੇ ਕਮਰੇ ’ਚੋਂ ਲੇਲੜੀਆਂ ਕੱਢਦੀ ਆਵਾਜ਼ ਸੁਣਾਈ ਦਿੱਤੀ।ਮੈਨੂੰ ਘੁੱਟ ਪਾਣੀ ਦੀ ਪਿਲਾ ਦਿਓ।ਜਦ ਫਿਰ ਕੜਕਦੇ ਬੋਲ ਕੰਨਾਂ ’ਚ ਜ਼ਹਿਰ ਘੋਲ ਗਏ ਕਿ ਆਏ ਗਏ ਤੋਂ ਚੁੱਪ ਕਰ ਜਾਇਆ ਕਰੋ ਬਜੁਰਗੋ ਕੋਈ ਆਪਣਾ ਸਾਂਭਿਆ ਖਜ਼ਾਨਾ ਦੇਖਣ ਲਈ ਆਇਆ ਹੈ।
       ਮੇਰੇ ਮਨ ਨੂੰ ਬਹੁਤ ਠੇਸ ਲੱਗੀ ਤੇ ਚੁੱਪ ਚਾਪ ਉਸ ਘਰ ਨੂੰ ਚਾਲੇ ਪਾ ਦਿੱਤੇ ਜਿਥੇ ਮੈਂ ਥੋੜ੍ਹਾ ਜਿਹਾ ਵਿਰਾਸਤੀ ਸਮਾਨ ਸਾਂਭਿਆ ਹੋਇਆ ਹੈ।

Taswinder Singh

 

ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿਸੀਲ ਸਮਰਾਲਾ,
ਜਿਲ੍ਹਾ ਲੁਧਿਆਣਾ।
ਮੋਬਾ -98763-22677

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …

Leave a Reply