Sunday, February 22, 2026

ਵੈਰੀ (ਮਿੰਨੀ ਕਹਾਣੀ)

        “ਵੇ ਟੁੱਟ ਪੈਣੈਂਓਂ, ਮਰਜੋ ਕਿਤੇ ਪਰੇ ਜਾ ਕੇ, ਹੋਰ ਥੋੜ੍ਹੀਆਂ ਥਾਵਾਂ ਪਈਆਂ ਨੇ ਬੈਠਣ ਨੂੰ, ਟੁੱਟ ਪੈਣੈਂ ਮੁੜ ਮੁੜ ਐਥੇਂ ਹੀ ਆ ਆ ਬੈਠੀ ਜਾਂਦੇ ਨੇ” ਬਿਸ਼ਨ ਕੌਰ ਨੇ ਵਿਹੜੇ ’ਚੋਂ ਕਾਵਾਂ ਨੂੰ ਉਡਾਉਂਦੀ ਨੇ ਕਿਹਾ।
       `ਤਾਈ! ਕੀਹਨਾਂ ਨੂੰ ਗਾਲਾਂ ਕੱਢਦੀ ਏ ਸਵੇਰੇ ਸਵੇਰੇ` ਗਲੀ ’ਚੋਂ ਲੰਘਦੇ ਰਹੇ ਸਮਾਜ ਸੇਵੀ ਕੁਲਵਿੰਦਰ ਸਿੰਘ ਨੇ, ਬਿਸ਼ਨ ਕੌਰ ਦੇ ਘਰ ਦੇ ਬੂਹੇ ਅੱਗੇ ਖਲੋ ਕੇ ਤੇ ਅੰਦਰ ਵੱਲ੍ਹ ਨੂੰ ਝਾਕਦੇ ਨੇ ਕਿਹਾ।
       “ਪੁੱਤ! ਮੈਂ ਕੀਹਨਾਂ ਨੂੰ ਗਾਲਾਂ  ਕੱਢਣੀਆਂ ਨੇ, ਮੈਂ ਤਾਂ ਆਹ ਕਾਵਾਂ ਨੂੰ ਉਡਾਉਂਦੀ ਸੀ, ਟੁੱਟ ਪੈਣੈਂ ਰੋਜ ਆ ਕੇ ਕਦੇ ਕੱਪੜਿਆਂ ਵਾਲੀ ਤਾਰ ’ਤੇ  ਬਹਿ ਜਾਂਦੇ ਨੇ, ਕਦੇ ਬਨੇਰੇ ’ਤੇ ਆ ਕੇ ਬਹਿ ਜਾਂਦੇ ਨੇ, ਸਾਰਾ ਵਿਹੜਾ ਬਿੱਠਾਂ ਨਾਲ ਭਰ ਜਾਂਦੇ ਨੇ, ਮੈਨੂੰ ਤਾਂ ਇਨ੍ਹਾਂ ਨੇ ਤੰਗ ਕੀਤਾ ਪਿਆ ਏ, ਮੈਂ ਤਾਂ ਹੰਭ ਜਾਂਦੀ ਹਾਂ ਰੋਜ਼ ਇਨ੍ਹਾਂ ਨੂੰ ਭਜਾਉਂਦੀ, ਟੁੱਟ ਪੈਣੈਂ ਮੇਰੇ ਤਾਂ ਵੈਰੀ ਬਣੇ ਪਏ ਨੇ” ਦੁੱਖੀ ਹੋਈ ਬਿਸ਼ਨ ਕੌਰ ਨੇ ਸਾਰੀ ਗੱਲ ਕੁਲਵਿੰਦਰ ਸਿੰਘ ਨੂੰ ਦੱਸ ਦਿੱਤੀ।
        “ਤਾਈ! ਵੈਰੀ ਇਹ ਨੀ ਆਪਣੇ, ਵੈਰੀ ਤਾਂ ਆਪਾਂ ਇਨ੍ਹਾਂ ਦੇ ਬਣੇ  ਹੋਏ  ਹਾਂ, ਆਪਾਂ ਦਰੱਖਤ ਤਾਂ ਨਿੱਤ ਪੁੱਟ-ਪੁੱਟ ਸੁੱਟੀ ਜਾਂਦੇ ਆਂ, ਜਿਨ੍ਹਾਂ ’ਤੇ ਇਹ ਆਪਣੇ ਆਲ੍ਹਣੇ ਬਣਾਉਂਦੇ ਨੇ ਤੇ ਜਿਨ੍ਹਾਂ ’ਤੇ ਇਹ ਬਹਿੰਦੇ ਨੇ, ਇਹ ਬਿਚਾਰੇ ਹੋਰ ਜਾਣ ਕਿੱਥੇ।”
       ਕੁਲਵਿੰਦਰ ਸਿੰਘ ਦੀ ਗੱਲ ਸੁਣ ਕੇ ਬਿਸ਼ਨ ਕੌਰ ਤੋਂ ਅੱਗੇ ਕੁੱਝ ਬੋਲ ਨਾ ਹੋਇਆ।

Taswinder Singh

ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿਸੀਲ ਸਮਰਾਲਾ,
ਜਿਲ੍ਹਾ ਲੁਧਿਆਣਾ।
ਮੋਬਾ-98763-22677
 

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply