Tuesday, August 25, 2026

ਐਨ.ਸੀ.ਸੀ ਏਅਰਵਿੰਗ ਕੈਡੇਟਾਂ ਨੇ ਉਡਾਣ ਭਰਨ ਦਾ ਅਨੁਭਵ ਲਿਆ

ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਦੇ ਦੂਸਰੇ ਸਾਲ ਦੇ 14 ਕੈਡੇਟਾਂ ਨੇ ਗੁਰੂ ਰਾਮਦਾਸ PUNJ1305201902ਇੰਟਰਨੈਸ਼ਨਲ ਏਅਰਪੋਰਟ `ਤੇ ਐਨ.ਸੀ.ਸੀ ਮਾਈਕ੍ਰੋਲਾਈਟ ਏਅਰ ਕ੍ਰਾਫਟ ਦੀ ਰੋਮਾਂਚਕਾਰੀ ਉਡਾਣ ਦਾ ਅਨੁਭਵ ਲਿਆ।ਇਸ ਦਾ ਪ੍ਰਬੰਧ ਕਮਾਂਡਿੰਗ ਅਫ਼ਸਰ ਵਿੰਗ ਕਮਾਂਡਰ ਲਲਿਤ ਭਾਰਦਵਾਜ ਦੀ ਦੇਖ-ਰੇਖ `ਚ ਕੀਤਾ ਗਿਆ।ਇਹ ਕੈਡਿਟਾਂ ਦੇ ਲਈ ਪਹਿਲਾ ਅਨੁਭਵ ਸੀ।ਹਰਸ਼ਦੀਪ ਸਿੰਘ, ਸ਼੍ਰੀਸ਼ ਸਲਵਾਨੀ, ਸ਼੍ਰੀਯਮ ਸਲਵਾਨੀ, ਉਦੈ ਭਾਰਦਵਾਜ, ਅਭਿਵੰਸ਼ ਸ਼ਰਮਾ, ਅਰਪਿਤ ਕੁਮਾਰ ਸ਼ਰਮਾ, ਮਹਿਕਪ੍ਰੀਤ ਕੌਰ, ਅਦੇਹਾ ਆਰ. ਅਰੋੜਾ, ਦਿਆ ਉਪਲ, ਮੁਸਕਾਨਪ੍ਰੀਤ ਕੌਰ, ਤਨਵੀਨ ਕੌਰ, ਅੰਸ਼ਿਤਾ ਕਪੂਰ, ਖਵਾਹਿਸ਼ ਮਹਿਰਾ, ਨਿਤਿਆ ਟੂਟੇਜਾ ਆਦਿ ਕਾਕਪਿਟ ਵਿੱਚ ਬੈਠ ਕੇ ਮੰਤਰ-ਮੁਗਧ ਹੋ ਗਏ ਤੇ ਉਨ੍ਹਾਂ ਨੇ ਕਮਰਸ਼ੀਅਲ ਪਾਇਲਟ ਵਾਂਗ ਮਹਿਸੂਸ ਕੀਤਾ।ਕੁੱਝ ਨੇ ਕਿਹਾ ਕਿ ਉਨ੍ਹਾਂ ਨੇ ਫਾਇਟਰ ਏਅਰਕ੍ਰਾਫਟ ਪਾਇਲਟ ਬਣਨ ਦਾ ਪੱਕਾ ਇਰਾਦਾ ਕਰ ਲਿਆ ਹੈ ਤੇ ਉਹ ਇਸ ਨੂੰ ਆਪਣਾ ਕੈਰੀਅਰ ਬਣਾਉਣਗੇ ।
    ਪੰਜਾਬ ਜ਼ੋਨ `ਏ` ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ, ਪਿ੍ਰੰਸੀਪਲ ਡੀ.ਏ.ਵੀ ਕਾਲਜ ਅੰਮ੍ਰਿਤਸਰ ਨੇ ਕਿਹਾ ਕਿ ਉਹ ਇਹਨਾਂ ਚੁਨੌਤੀਆਂ ਨੂੰ ਸਵੀਕਾਰ ਕਰਨ ਅਤੇ ਆਪਣੀ ਹਿੰਮਤ ਨਾਲ ਜਿੱਤ ਹਾਸਲ ਕਰਨ।
    ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਕੈਡੇਟਸ ਦੇ ਇਸ ਕੰਮ ਤੇ ਉਹਨਾਂ ਨੂੰ ਕਿਹਾ ਕਿ ਉਹ ਆਪਣੀਆਂ ਚੰਗੀਆਂ ਕੋਸ਼ਿਸ਼ਾਂ ਨਾਲ ਭਵਿੱਖ ਵਿੱਚ ਕਈ ਚੀਜ਼ਾਂ ਸਿੱਖ ਸਕਦੇ ਹਨ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …

Leave a Reply