Thursday, August 27, 2026

ਮਾਸਿਕ ਇਕੱਤਰਤਾ ਵਿੱਚ ਸਾਹਿਤਕਾਰਾਂ ਨੇ ਸੁਣਾਈਆਂ ਰਚਨਾਵਾਂ

ਧੂਰੀ, 13 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ (ਰਜਿ:) ਧੂਰੀ ਦੀ ਮਾਸਿਕ ਇਕਤੱਰਤਾ ਮੂਲ ਚੰਦ ਸ਼ਰਮਾ ਅਤੇ ਕਰਮ ਸਿੰਘ ਜ਼ਖਮੀ ਦੀ PUNJ1305201903ਪ੍ਰਧਾਨਗੀ ਹੇਠ ਹੋਈ।ਰਚਨਾਵਾਂ ਦੇ ਦੌਰ ਵਿੱਚ ਦਰਦੀ ਚੁੰਘਾਂ ਵਾਲਾ ਨੇ ਗੀਤ, ਰਣਜੀਤ ਆਜ਼ਾਦ ਕਾਂਝਲਾ ਨੇ ਗੀਤ, ਮੈਨੇਜਰ ਸੁਰਿੰਦਰ ਸ਼ਰਮਾਂ ਨੇ ਵਿਅੰਗ ਸੁਣਾਇਆ ਅਤੇ ਆਸਟ੍ਰੇਲੀਆ ਦੇ ਇਤਿਹਾਸ ਵਾਰੇ ਜਾਣਕਾਰੀ ਦਿੱਤੀ।ਡਾ. ਪਰਮਜੀਤ ਦਰਦੀ ਨੇ ਗਜ਼ਲ, ਜਗਸੀਰ ਸਿੰਘ ਮੂਲੋਵਾਲ ਨੇ ਗੀਤ, ਗੁਰਮੀਤ ਸਿੰਘ ਸੋਹੀ ਨੇ ਗਜ਼ਲ, ਸੁਰਿੰਦਰ ਸਿੰਘ ਨੇ ਕਵਿਤਾ, ਪ੍ਰਿਯਾ ਨੇ ਕਵਿਤਾ, ਪਰਵੀਨ ਗਰਗ ਨੇ ਗੀਤ, ਭੁਪਿੰਦਰ ਬੋਪਾਰਾਏ ਨੇ ਗਜ਼ਲ, ਅਸ਼ੋਕ ਭੰਡਾਰੀ ਨੇ ਕਵਿਤਾ, ਕਰਮ ਸਿੰਘ ਜ਼ਖਮੀ ਨੇ ਗਜ਼ਲ, ਗਾਇਕ ਗੁਰਦਿਆਲ ਨਿਰਮਾਣ ਨੇ ਆਪਣੇ ਆਸਟ੍ਰੇਲਿਆ ਟੂਰ ਦੇ ਤਜ਼ਰਬੇ ਵਿਸਥਾਰ ਸਹਿਤ ਸਭ ਨਾਲ ਸਾਂਝੇ ਕੀਤੇ।ਸੁਖਵਿੰਦਰ ਸਿੰਘ ਲੋਟੇ ਨੇ ਆਪਣੇ ਭਾਸ਼ਣ ਵਿੱਚ ਸਾਹਿਤਕਾਰਾਂ ਨੂੰ ਵਿਸਥਾਰ ਪੂਰਨ ਸਵਾਲ ਕਰਕੇ ਪੁੱਛਿਆ ਕਿ ਜਿਹੜੀਆਂ ਗੱਲਾਂ ਵਾਰੇ ਲੋਕਾਂ ਨੂੰ ਭਾਸ਼ਣ ਦਿੰਦੇ ਹਨ, ਉਨਾਂ੍ਹ ਗੱਲਾਂ `ਤੇ ਆਪ ਖਰੇ ਨਹੀਂ ਉਤਰਦੇ, ਇਹ ਕੋਈ ਚੰਗਾ ਸੰਕੇਤ ਨਹੀਂ।ਸੁਖਦੇਵ ਸ਼ਰਮਾ ਨੇ ਲੋਕਾਂ ਨੂੰ ਜਾਗਰੂਕ ਹੋਣ ਲਈ ਪ੍ਰੇਰਿਆ।ਆਖਿਰ ਵਿੱਚ ਮੂਲ ਚੰਦ ਸ਼ਰਮਾ ਨੇ ਬਹੁਤ ਹੀ ਪਿਆਰਾ ਗੀਤ ਸੁਣਾਇਆ ਅਤੇ ਸਭ ਦਾ ਧੰਨਵਾਦ ਕੀਤਾ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …

Leave a Reply