ਅੰਮ੍ਰਿਤਸਰ, 14 (ਪੰਜਾਬ ਪੋਸਟ – ਅਮਨ) – ਪੰਜਾਬ ਸਕੂਲ਼ ਸਿਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਦੇ ਨਤੀਜੇ `ਚ ਆਤਮ ਪਬਲਿਕ ਸਕੂਲ ਦੀ ਵਿਦਿਆਰਥਣ
ਰੀਆ ਸਚਦੇਵਾ ਨੇ ਮੈਡੀਕਲ ਸਟ੍ਰੀਮ ਵਿੱਚ 82 ਫੀਸਦੀ ਅੰਕ ਲੈ ਕੇ ਸਕੂਲ ਵਿਚ ਟਾਪ ਕੀਤਾ ਹੈ।ਪੂਨਮ ਸਚਦੇਵਾ ਨੇ ਦਸਿਆ ਹੈ ਕਿ ਉਨ੍ਹਾਂ ਦੀ ਬੇਟੀ ਰੀਆ ਨੂੰ ਪੇਂਟਿੰਗ ਦਾ ਬਹੁਤ ਸ਼ੋਂਕ ਹੈ ਤੇ ਉਹ ਸਕੂਲ ਵਿੱਚ ਹੋਣ ਵਾਲੇ ਪੇਂਟਿੰਗ ਮੁਕਾਬਲਿਆਂ ਵਿਚ ਪਹਿਲੇ ਸਥਾਨ ਆਉਂਦੀ ਰਹੀ ਹੈ।ਉਨ੍ਹਾਂ ਦਾ ਇਕੋ ਸੁਪਨਾ ਹੈ ਕਿ ਬੇਟੀ ਰੀਆ ਜ਼ਿੰਦਗੀ ਵਿੱਚ ਸ਼ਿਖਰਾਂ ਨੂੰ ਛੂਹੇ।ਰੀਆ ਸਚਦੇਵਾ ਨੇ ਦੱਸਿਆ ਕਿ ਉਹ ਆਪਣੇ ਮਾਪਿਆਂ ਦੀਆਂ ਆਸਾਂ ਉਮੀਦਾਂ ਨੂੰ ਪੂਰਾ ਕਰੇਗੀ ਤੇ ਉਨ੍ਹਾਂ ਦਾ ਨਾਂ ਰੋਸ਼ਨ ਕਰਨ ਲਈ ਪੂਰੀ ਮਿਹਨਤ ਤੇ ਲਗਨ ਨਾਲ ਪੜਾਈ ਕਰੇਗੀ।ਦੱਸਣਯੋਗ ਹੈ ਕਿ ਰਿਯਾ ਦੇ ਪਿਤਾ ਸੰਜੀਵ ਸਚਦੇਵਾ ਦੀ ਪੁਤਲੀਘਰ `ਚ ਮੁਨਿਆਰੀ ਦੀ ਦੁਕਾਨ ਹੈ ਤੇ ਮਾਂ ਪੂਨਮ ਸਚਦੇਵਾ ਬਿਊਟੀ ਪਾਰਲਰ ਚਲਾਉਂਦੀ ਹੈ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media