Tuesday, May 26, 2026

ਕੈਬਨਿਟ ਮੰਤਰੀ ਓ.ਪੀ ਸੋਨੀ ਵਲੋਂ ਅੰਮ੍ਰਿਤਸਰ ਸੁਪਰ ਸਕੈਨ ਦਾ ਉਦਘਾਟਨ

ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਅਮਨਦੀਪ ਗਰੁੱਪ ਆਫ਼ ਹਾਸਪੀਟਲਜ਼ ਵਲੋਂ ਅਮਨਦੀਪ ਮੈਡੀਸਿਟੀ ਮਾਲ ਰੋਡ ਵਿਖੇ ਅਤਿ PUNJ1405201906ਆਧੁਨਿਕ ਸਹੂਲਤਾਂ ਵਾਲੇ ਅੰਮ੍ਰਿਤਸਰ ਸੁਪਰ ਸਕੈਨ ਡਾਇਗਨੋਸਟਿਕ ਸੈਂਟਰ ਦੀ ਸ਼ੁੁਰੂਆਤ ਕੀਤੀ ਗਈ ਹੈ।ਜਿਸ ਦਾ ਉਦਘਾਟਨ ਸਿੱਖਿਆ ਮੰਤਰੀ ਓ.ਪੀ ਸੋਨੀ ਨੇ ਕੀਤਾ।ਸੋਨੀ ਨੇ ਅਮਨਦੀਪ ਗਰੁਪ ਅਤੇ ਅੰਮ੍ਰਿਤਸਰ ਸੁਪਰ ਸਕੈਨ ਦੀ ਸਮੂਹ ਮੈਨੇਜਮੈਂਟ ਅਤੇ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹੁਣ ਲੋਕਾਂ ਨੂੰ ਵਧੀਆ ਇਲਾਜ਼ ਦੇ ਨਾਲ-ਨਾਲ ਹਰ ਕਿਸਮ ਦੇ ਟੈਸਟ ਅਤੇ ਜਾਂਚ ਕਰਵਾਉਣ ਦੀਆਂ ਸਹੂਲਤਾਂ ਵੀ ਇੱਕੋ ਛੱਤ ਹੇਠਾਂ ਮਿਲਣਗੀਆਂ, ਜਿਸ ਨਾਲ ਮਰੀਜ਼ਾਂ ਦੀ ਖੱਜ਼ਲ-ਖੁਆਰੀ ਨਹੀਂ ਹੋਵੇਗੀ।
           ਅਮਨਦੀਪ ਗਰੁੱਪ ਆਫ਼ ਹਾਸਪੀਟਲਜ਼ ਦੇ ਚੀਫ਼ ਆਰਥੋਪੇਡਿਕ ਸਰਜਨ ਡਾ. ਅਵਤਾਰ ਸਿੰਘ ਅਤੇ ਸੀ.ਈ.ਓ ਡਾ. ਅਮਨਦੀਪ ਕੌਰ ਨੇ ਕਿਹਾ ਕਿ ਗਰੁੱਪ ਦੀ ਲਗਾਤਾਰ ਇਹੀ ਕੋਸ਼ਿਸ਼ ਰਹਿੰਦੀ ਹੈ ਅਤੇ ਉਨਾਂ ਦੀ ਟੀਮ ਦੁਨੀਆਂ ਭਰ ‘ਚ ਇਜ਼ਾਦ ਹੋਣ ਵਾਲੀਆਂ ਆਧੁਨਿਕ ਤਕਨੀਕਾਂ ਆਪਣੇ ਮਰੀਜ਼ਾਂ ਤੱਕ ਜਰੂਰ ਪਹੁੰਚਾੳੇਣ ।  
ਅੰਮ੍ਰਿਤਸਰ ਸੁਪਰ ਸਕੈਨ ਦੇ ਪ੍ਰਤੀਨਿਧੀਆਂ ਰਾਜਨ ਜਯਾਰਮਨ, ਸਾਇਕੇਤ ਸਾਮੰਤਾ, ਡਾ. ਸੰਦੀਪ ਸਿੰਘ ਬਖਸ਼ੀ ਅਤੇ ਡਾ. ਗੌਰਵ ਧਵਨ ਨੇ ਦੱਸਿਆ ਕਿ ਇਥੇ 3 ਟੈਸਲਾ ਐਮ.ਆਰ.ਆਈ ਦੀ ਸਹੂਲਤ ਮੌਜੂਦ ਹੋਵੇਗੀ ਜੋਕਿ ਪੂਰੇ ਇਲਾਕੇ ਦੇ ਕਿਸੇ ਵੀ ਹਸਪਤਾਲ ਵਿੱਚ ਉਪਲੱਬਧ ਨਹੀਂ ਹੈ।3 ਟੈਸਲਾ ਨਾਲ ਸਕੈਨ ਬਹੁਤ ਜਲਦੀ ਹੁੰਦਾ ਹੈ ਅਤੇ ਮਰੀਜ਼ਾਂ ਨੂੰ ਮਸ਼ੀਨ ‘ਚ ਬਹੁਤ ਘੱਟ ਸਮਾਂ ਰਹਿਣਾ ਪੈਂਦਾ ਹੈ।ਇਸ ਦਾ ਬਹੁਤ ਜ਼ਿਆਦਾ ਤਕਲੀਫ਼ ਵਾਲੇ ਤੇ ਬੇਹੋਸ਼ ਹੋਏ ਮਰੀਜ਼ਾਂ ਨੂੰ ਬਹੁਤ ਫ਼ਾਇਦਾ ਹੋਵੇਗਾ।ਇਸ ਨਾਲ ਦਿਮਾਗ, ਅਧਰੰਗ (ਸਟ੍ਰੋਕ), ਹੱਡੀਆਂ, ਰੀੜ੍ਹ ਦੀ ਹੱਡੀ, ਦਿਲ ਦੇ ਰੋਗੀਆਂ ਖਾਸ ਕਰ ਜਿਨ੍ਹਾਂ ਦੇ ਪੇਸਮੇਕਰ ਪਹਿਲਾਂ ਹੀ ਲੱਗਿਆ ਹੈ ਦੀ ਬਹੁਤ ਵਧੀਆ ਐਮ.ਆਰ.ਆਈ ਹੋ ਸਕੇਗੀ।ਉਨਾਂ ਕਿਹਾ ਕਿ ਅਧੁਨਿਕ ਸੀ.ਟੀ ਸਕੈਨ, ਅਲਟਰਾ-ਸਾਊਂਡ, ਐਕਸ-ਰੇ ਆਦਿ ਸਹੂਲਤਾਂ ਵੀ ਮਿਲਣਗੀਆਂ ।
           ਇਸ ਮੌਕੇ ਡਾ. ਰਵੀ ਮਹਾਜਨ, ਡਾ. ਯਾਦਵਿੰਦਰ ਸਿੰਘ, ਡਾ. ਕੰਵਰਜੀਤ ਸਿੰਘ, ਡਾ. ਸੰਤੋਖ ਸਿੰਘ, ਡਾ. ਮਨਮੀਤ ਸਿੰਘ, ਡਾ. ਮਨਦੀਪ ਸਿੰਘ, ਡਾ. ਏ.ਏ ਮਹਿਰਾ, ਡਾ. ਆਈ.ਡੀ ਸਿੰਘ, ਡਾ. ਵਿਨੀਤ ਸਹਿਗਲ, ਡਾ. ਪ੍ਰਭਜੀਤ ਸਿੰਘ, ਡਾ. ਨੀਰਜਾ ਅਰੋੜਾ, ਡਾ. ਸੁਮਿਤ ਅਗਰਵਾਲ, ਡਾ. ਪਰਮਜੀਤ ਸਿੰਘ ਕਾਹਲੋਂ, ਡਾ. ਅਜੇ ਬਧਵਾਰ, ਡਾ. ਉਧੇ ਰਸਵਾਨ, ਡਾ. ਸ਼ਹਿਬਾਜ਼ ਸਿੰਘ, ਡਾ. ਅਨੁਪ੍ਰੀਤ ਕੌਰ ਆਦਿ ਹਾਜ਼ਰ ਸਨ ।

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …

Leave a Reply