ਲੌਂਗੋਵਾਲ, 17 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਰੇਕ ਵੋਟਰ ਨੂੰ ਵੋਟ ਦੇ ਇਸਤੇਮਾਲ ਲਈ ਉਤਸ਼ਾਹਿਤ
ਕਰਨ ਦੇ ਉਦੇਸ਼ ਨਾਲ ਲੋਕ ਸਭਾ ਹਲਕਾ ਸੰਗਰੂਰ ’ਚ ਵੱਡੇ ਪੱਧਰ ’ਤੇ ਚੱਲ ਰਹੀਆਂ ਜਾਗਰੂਕਤਾ ਗਤੀਵਿਧੀਆਂ ਦੇ ਨਾਲ -ਨਾਲ ਚੋਣ ਕਾਰਜਾਂ ਵਿੱਚ ਤਾਇਨਾਤ ਸਰਵਿਸ ਵੋਟਰਾਂ ਨੂੰ ਪੋਸਟਲ ਬੈਲਟ ਪੇਪਰ ਅਤੇ ਇਲੈਕਸ਼ਨ ਡਿਊਟੀ ਸਰਟੀਫਿਕੇਟ ਜਾਰੀ ਕਰਨ ਸਬੰਧੀ ਪ੍ਰਕਿਰਿਆ ਵੀ ਜਾਰੀ ਹੈ।ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਅਧੀਨ ਆਉਂਦੇ ਸੰਸਦੀ ਹਲਕੇ ਦੇ ਸੈਗਮੈਂਟਾਂ ਵਿੱਚ ਸਰਵਿਸ ਵੋਟਰਾਂ ਕੋਲੋਂ ਫਾਰਮ 12 ਅਤੇ ਫਾਰਮ 12-ਏ ਪ੍ਰਾਪਤ ਕਰਨ ਮਗਰੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਫਾਰਮ ਨੰ: 12 ਪ੍ਰਾਪਤ ਕਰਨ ਲਈ ਤਾਇਨਾਤ ਚੋਣ ਅਮਲੇ ਕੋਲ ਪੋਸਟਲ ਬੈਲਟ ਪੇਪਰ ਹਾਸਲ ਕਰਨ ਲਈ ਕੁੱਲ 3490 ਫਾਰਮ ਪ੍ਰਾਪਤ ਹੋਏ ਹਨ।ਜਿਨ੍ਹਾਂ ਵਿੱਚੋਂ ਪੰਜਾਬ ਦੇ ਪਾਰਲੀਮੈਂਟਰੀ ਹਲਕਿਆਂ ਨੂੰ 3114 ਫਾਰਮ ਸਪੈਸ਼ਲ ਮੈਸੰਜਰ ਰਾਹੀਂ ਅਤੇ 176 ਫਾਰਮ ਪੰਜਾਬ ਤੋਂ ਬਾਹਰਲੇ ਪਾਰਲੀਮੈਂਟਰੀ ਹਲਕਿਆਂ ਨੂੰ ਰਜਿਸਟਰਡ ਡਾਕ ਰਾਹੀਂ ਭੇਜੇ ਗਏ।ਉਨ੍ਹਾਂ ਦੱਸਿਆ ਕਿ ਐਸ.ਐਸ.ਪੀ ਸੰਗਰੂਰ ਰਾਹੀਂ ਪ੍ਰਾਪਤ 501 ਫਾਰਮਾਂ ਵਿੱਚੋਂ 107 ਦੇ ਪੋਸਟਲ ਬੈਲਟ ਐਸ.ਐਸ.ਪੀ ਦਫ਼ਤਰ ਸੰਗਰੂਰ ਅਤੇ 394 ਹੋਰਨਾਂ ਜ਼ਿਲ੍ਹਿਆਂ ਨੂੰ ਭੇਜੇ ਗਏ ਜਦਕਿ ਦੂਜੀ ਆਈ.ਆਰ.ਬੀ ਦੇ ਕੁੱਲ 326 ਵਿੱਚੋਂ 122 ਸੰਗਰੂਰ ਹਲਕੇ, 189 ਬਾਹਰਲੇ ਰਾਜਾਂ ਅਤੇ 15 ਹੋਰਨਾਂ ਸੂਬਿਆਂ ਨੂੰ ਭੇਜੇ ਗਏ।ਇਸ ਤੋਂ ਇਲਾਵਾ 6ਵੀਂ ਆਈ.ਆਰ.ਬੀ ਦੇ ਕੁਲ 348 ਫਾਰਮਾਂ ਵਿੱਚੋਂ ਹਲਕਾ ਸੰਗਰੂਰ ਦੇ 51, ਹੋਰਨਾਂ ਜ਼ਿਲ੍ਹਿਆਂ ਦੇ 279 ਅਤੇ ਹੋਰਨਾਂ ਰਾਜਾਂ ਦੇ 18 ਪੋਸਟਲ ਬੈਲਟ ਪੇਪਰ ਡਾਕ ਰਾਹੀਂ ਭੇਜੇ ਗਏ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਹੋਮਗਾਰਡ ਦੇ ਜਵਾਨਾਂ ਦੇ ਕੁਲ 130 ਫਾਰਮ ਪ੍ਰਾਪਤ ਹੋਏ ਜਿਨ੍ਹਾਂ ਵਿੱਚੋਂ ਹਲਕਾ ਸੰਗਰੂਰ ਦੇ 74, ਹੋਰਨਾਂ ਜ਼ਿਲ੍ਹਿਆਂ ਦੇ 48 ਅਤੇ 8 ਹੋਰਨਾਂ ਰਾਜਾਂ ਨੂੰ ਭੇਜੇ ਗਏ।
ਥੋਰੀ ਨੇ ਦੱਸਿਆ ਕਿ ਇਲੈਕਸ਼ਨ ਡਿਊਟੀ ਸਰਟੀਫਿਕੇਟਾਂ (ਈ.ਡੀ.ਸੀ) ਸਬੰਧੀ ਨਿਰਧਾਰਿਤ ਫਾਰਮ ਨੰਬਰ 12-ਏ, ਉਨ੍ਹਾਂ ਚੋਣ ਅਧਿਕਾਰੀਆਂ ਤੇ ਮੁਲਾਜ਼ਮਾਂ ਲਈ ਹੁੰਦਾ ਹੈ ਜਿਨ੍ਹਾਂ ਦੀ ਵੋਟ ਉਸ ਸੰਸਦੀ ਹਲਕੇ ਵਿੱਚ ਹੁੰਦੀ ਹੈ ਜਿਥੇ ਉਨ੍ਹਾਂ ਦੀ ਚੋਣ ਸਬੰਧੀ ਡਿਊਟੀ ਲੱਗੀ ਹੁੰਦੀ ਹੈ ਅਤੇ ਇਸ ਸਰਟੀਫਿਕੇਟ ਦੇ ਆਧਾਰ ’ਤੇ ਵੋਟਰ ਨੂੰ ਆਪਣੀ ਵੋਟ ਉਸੇ ਪੋਲਿੰਗ ਸਟੇਸ਼ਨ ’ਚ ਪਾਈ ਜਾ ਸਕਦੀ ਹੈ ਜਿਥੇ ਉਸ ਦੀ ਡਿਊਟੀ ਲੱਗੀ ਹੁੰਦੀ ਹੈ।ਉਨ੍ਹਾਂ ਦੱਸਿਆ ਕਿ ਪ੍ਰਾਪਤ ਹੋਏ 10 ਹਜ਼ਾਰ 301 ਬਿਨੈ ਪੱਤਰਾਂ ਵਿੱਚੋਂ ਹੁਣ ਤੱਕ 8364 ਈ.ਡੀ.ਸੀ ਜਾਰੀ ਕੀਤੇ ਜਾ ਚੁੱਕੇ ਹਨ।ਜਿਨ੍ਹਾਂ ਵਿੱਚ ਰਿਜਨਲ ਟਰਾਂਸਪੋਰਟ ਅਥਾਰਟੀ ਦੇ 256 ਡਰਾਈਵਰਾਂ, ਹੋਮਗਾਰਡਜ਼ ਦੇ 451, ਐਸ.ਐਸ.ਪੀ ਸੰਗਰੂਰ ਦੇ 1259 ਅਤੇ ਐਸ.ਐਸ.ਪੀ ਬਰਨਾਲਾ ਦੇ 627 ਈ.ਡੀ.ਸੀ ਜਾਰੀ ਕੀਤੇ ਜਾ ਚੁੱਕੇ ਹਨ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਫਾਰਮ ਪ੍ਰਾਪਤ ਕਰਨ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਰਾਜੇਸ਼ ਤ੍ਰਿਪਾਠੀ, ਜ਼ਿਲ੍ਹਾ ਮਾਲ ਅਫ਼ਸਰ ਜਸਵੰਤ ਸਿੰਘ, ਉਪ ਅਰਥ ਤੇ ਅੰਕੜਾ ਸਲਾਹਕਾਰ ਪਰਮਜੀਤ ਕੌਰ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media