ਲੌਂਗੋਵਾਲ, 17 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਨੇੜਲੇ ਪਿੰਡ ਬਡਰੁੱਖਾ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਸਿੰਘ ਮਾਨ ਦੀ ਚੋਣ
ਮੁਹਿੰਮ ਨੂੰ ਹੋਰ ਵਧੇਰੇ ਬਲ ਮਿਲਿਆ ਜਦੋਂ ਪਿੰਡ ਬਡਰੁੱਖਾ ਦੇ ਮੌਜੂਦਾ ਪੰਚ ਆਪਣੇ ਦਰਜਨਾਂ ਸਾਥੀਆਂ ਸਹਿਤ ਅਕਾਲੀ ਦਲ ਨੂੰ ਛੱਡ ਕੇ ਆਪ ਵਿਚ ਸ਼ਾਮਿਲ ਹੋ ਗਏ।ਬਡਰੁੱਖਾ ਪੰਚਾਇਤ ਵਿਚ ਮੌਜੂਦਾ ਪੰਚ ਦਵਿੰਦਰ ਸਿੰਘ ਨੇ ਕਿਹਾ ਕਿ ਉਹ ਆਪ ਦੇ ਪ੍ਰਚਾਰ ਕਮੇਟੀ ਚੇਅਰਮੈਨ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਦੇ ਲੋਕਾਂ ਲਈ ਕੰਮ ਕਰਨ ਦੇ ਜਜ਼ਬੇ ਤੇ ਉਨਾ ਦੀ ਇਮਾਨਦਾਰੀ ਤੇ ਆਪਣੇ ਵਰਕਰਾਂ ਲਈ ਲਈ ਡਟ ਕੇ ਕੰਮ ਕਰਨ ਦੇ ਤਰੀਕੇ ਤੋਂ ਪ੍ਰਭਾਵਿਤ ਹੋ ਕੇ ਉਹ ਅਕਾਲੀ ਦਲ ਨੂੰ ਛੱਡ ਕੇ ਸਾਥੀਆਂ ਸਮੇਤ ਆਪ ਵਿਚ ਆਏ ਹਨ। ਉਨਾ ਨੇ ਕਿਹਾ ਕਿ ਅਮਨ ਅਰੋੜਾ ਨੇ ਹਲਕੇ ਵਿਚ ਰਾਜਨੀਤਕ ਬਦਲਾਅ ਲਿਆਂਦਾ ਹੈ।ਆਪਣੇ ਪਧਰ `ਤੇ ਉਨਾ ਨੇ ਵਿਦਿਅਕ ਖੇਤਰ ਵਿਚ ਕਈ ਦਰਜਨ ਪ੍ਰਾਇਮਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ, ਸੈਂਕੜੇ ਲੋਕਾਂ ਦੀਆਂ ਪੈਨਸ਼ਨਾਂ ਲਗਾਉਣ ਵਿਚ ਸਹਿਯੋਗ ਦਿੱਤਾ ਅਤੇ ਹਜ਼ਾਰਾਂ ਲੋਕਾਂ ਦੇ ਕੰਮ ਬਿਨਾਂ ਸੁਆਰਥ ਤੋਂ ਕਰਵਾ ਕੇ ਦਿੱਤੇ।ਉਹ ਸਿੱਧੇ ਵਰਕਰਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਤੋਂ ਸੁਣਦੇ ਹਨ।ਉਨਾਂ ਕਿਹਾ ਕਿ ਭਗਵੰਤ ਮਾਨ ਨੇ ਲੋਕਾਂ ਲਈ ਜੀ ਜਾਨ ਤੋਂ ਕੰਮ ਕੀਤਾ ਅਤੇ ਆਮ ਆਦਮੀ ਦੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਨੂੰ ਬੇਸ਼ੁਮਾਰ ਸਹੂਲਤਾਂ ਦਿੱਤੀਆਂ ਹਨ। ਅੱਜ ਅਜਿਹੇ ਬਦਲਾਅ ਦੀ ਪੰਜਾਬ ਨੂੰ ਲੋੜ ਹੈ।ਅਮਨ ਅਰੋੜਾ ਨੇ ਕਿਹਾ ਕਿ ਪੰਚ ਦਵਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਪਾਰਟੀ ਵਿਚ ਬਣਦਾ ਸਨਮਾਨ ਦਿੱਤਾ ਜਾਵੇਗਾ।
ਉਨ੍ਹਾਂ ਪੰਚ ਦਵਿੰਦਰ ਸਿੰਘ, ਸੁਖਵਿੰਦਰ ਸਿੰਘ ਬਾਵਾ, ਵਰਿੰਦਰ ਸਿੰਘ ਬਿੰਦੂ, ਰਾਮਤੇਜ ਸਿੰਘ ਲਾਲੀ, ਜਸਵੰਤ ਸਿੰਘ ਬਿੱਟੂ, ਸਤਨਾਮ ਸਿੰਘ ਸੱਤਾ, ਕਾਕੂ ਸਿੰਘ, ਬਬਲੂ ਪੰਡਿਤ, ਸਤਿਗੁਰ ਸਿੰਘ, ਜਗਦੀਪ ਸਿੰਘ ਆਦਿ ਦਾ ਸਨਮਾਨ ਵੀ ਕੀਤਾ।ਇਸ ਮੌਕੇ ਅਵਤਾਰ ਸਿੰਘ ਈਲਵਾਲ ਇੰਚਾਰਜ ਕੰਪੇਨ ਕਮੇਟੀ ਸੰਗਰੂਰ, ਯੂਥ ਆਗੂ ਕਾਲਾ ਬਡਰੁੱਖਾ, ਗੁਰਿੰਦਰਪਾਲ ਬਿੱਟੂ ਬੀਰ ਕਲਾਂ, ਵਿਸ਼ਵਮੀਤ ਸਰਾਓ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media