ਲੌਂਗੋਵਾਲ, 17 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਉਘੇ ਸਮਾਜ ਸੇਵੀ ਤੇ ਜ਼ਿਲ੍ਹਾ ਇੰਡਸਟਰੀ ਚੈਂਬਰ ਪ੍ਰਧਾਨ ਘਨਸ਼ਿਆਮ ਕਾਂਸਲ ਨੂੰ ਉਨ੍ਹਾਂ
ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਪੀ.ਐਚ.ਡੀ ਚੈਂਬਰ ਵਲੋਂ ਸੰਗਰੂਰ ਜ਼ੋਨ ਦਾ ਕਨਵੀਨਰ ਨਿਯੁੱਕਤ ਕੀਤਾ ਗਿਆ ਹੈ।ਘਨਸ਼ਿਆਮ ਕਾਂਸਲ ਨੇ ਕਿਹਾ ਕਿ ਜਿਹੜਾ ਉਹਨਾ ਨੂੰ ਮਾਨ ਅਤੇ ਸਨਮਾਨ ਦਿੱਤਾ ਗਿਆ ਹੈ ਉਹ ਉਸ ਨੂੰ ਪੂਰਾ ਇਮਾਨਦਾਰੀ ਅਤੇ ਨਾਲ ਨਿਭਾਉਣਗੇ।ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਵੀ ਜ਼ਿਲ੍ਹਾ ਸੰਗਰੂਰ ਦੀ ਇੰਡਸਟਰੀ ਲਈ ਸੇਵਾ ਕਰ ਰਹੇ ਹਨ ਅਤੇ ਹੁਣ ਪੀ.ਐਚ.ਡੀ ਚੈਂਬਰ ਦੇ ਨਾਲ ਇੰਡਸਟਰੀ ਨੂੰ ਜ਼ਿਲ੍ਹੇ, ਰਾਜ, ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ‘ਤੇ ਜੋੜਨਗੇ ਅਤੇ ਆਉਣ ਵਾਲੇ ਸਮੇਂ ਵਿੱਚ ਇੰਡਸਟਰੀ ਲਈ ਪੀ.ਐਚ.ਡੀ ਸੈਂਟਰ ਦੇ ਨਾਲ ਹੋਰ ਪ੍ਰੋਜੈਕਟ ਸੰਗਰੂਰ ਲੈ ਕੇ ਆਉਣਗੇ।ਚੇਅਰਮੈਨ ਪੀ.ਐਚ.ਡੀ ਆਰ.ਐਸ ਸਚਦੇਵਾ ਅਤੇ ਵਾਇਸ ਚੇਅਰਮੈਨ ਕਰਨ ਗਲਹੋਤਰਾ ਦਾ ਧੰਨਵਾਦ ਕਰਦੇ ਹੋਏ ਘਨਸ਼ਿਆਮ ਕਾਂਸਲ ਨੇ ਕਿਹਾ ਕਿ ਉਨ੍ਹਾਂ ਨੂੰ ਜ਼ੋਨ ‘ਚੋਂ ਇੰਡਸਟਰੀ ਦਾ ਪੂਰਾ ਸਾਥ ਮਿਲੇਗਾ ਅਤੇ ਇੰਡਸਟਰੀ ਲਈ ਕੰਮ ਕੀਤੇ ਜਾਣਗੇ।
ਇਸ ਮੌਕੇ ਡਾ.ਏ.ਆਰ ਸ਼ਰਮਾ ਚੇਅਰਮੈਨ ਐਸ.ਡੀ.ਸੀ, ਵਾਇਸ ਸੈਕਟਰੀ ਐਮ.ਪੀ ਸਿੰਘ, ਜ਼ਿਲ੍ਹਾ ਸਕੱਤਰ ਸੰਜੀਵ ਚੋਪੜਾ, ਵਿਜੈ ਗੁਪਤਾ, ਨਵਨੀਤ ਸ਼ੀਤਲ, ਵੇਦ ਗੁਪਤਾ, ਸੰਦੀਪ ਬਾਂਸਲ ਮੋਨ,ਮੁਨੀਸ਼ ਸੋਨੀ,ਰਾਜੇਸ਼ ਗਰਗ,ਵਤੇਸ਼ ਗਰਗ, ਸੰਜੀਵ ਸੂਦ, ਸੰਜੇ ਗੋਇਲ, ਸਤਵੰਤ ਸਿੰਘ ਭਾਰਤ ਭੂਸ਼ਨ, ਪ੍ਰੇਮ ਗੁਪਤਾ, ਹਰਵਿੰਦਰ ਸਿੰਘ, ਅਨਿਲ ਲੋਗੋਂਵਾਲੀਆ ਅਤੇ ਸੋਨੀ ਭੁਟਾਲਿਆ ਆਦਿ ਮੌਜੂਦ ਸੀ ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media