Thursday, September 24, 2026

ਅਕਾਲੀ ਤੇ ਕਾਂਗਰਸੀ ਵਰਕਰਾਂ `ਚ ਵੋਟਾਂ ਦੌਰਾਨ ਦਿਖੀ ਪਰਿਵਾਰਕ ਸਾਂਝ

ਭੀਖੀ, 19 (ਪੰਜਾਬ ਪੋਸਟ – ਕਮਲ ਕਾਂਤ) – ਆਮ ਲੋਕਾਂ ਨੇ ਭਾਰਤੀ ਸੰਸਦ ਦੇ 17ਵੇਂ ਲੋਕ ਸਭਾ ਉਤਸਵ `ਤੇ ਵੋਟਾਂ ਅਮਨ ਤੇ ਸ਼ਾਂਤੀ ਨਾਲ ਪਾਈਆਂ।ਲੋਕ ਸਭਾ PUNJ1905201905ਹਲਕਾ ਬਠਿੰਡਾ ਦੇ ਚੋਣ ਪ੍ਰਚਾਰ ਦੋਰਾਨ ਨਵਜੋਤ ਸਿੰਘ ਸਿੱਧੂ ਵਲੋਂ ਇਹਨਾਂ ਚੋਣਾਂ ਨੂੰ ਅਕਾਲੀ ਦਲ ਤੇ ਕਾਂਗਰਸ ਦਰਮਿਆਨ `ਫਰੈਡਲੀ ਮੈਚ` ਪ੍ਰਚਾਰਿਆ ਗਿਆ ਸੀ।
           ਲ਼ੇਕਿਨ ਅੱਜ ਵੱਖ-ਵੱਖ ਪਿੰਡਾਂ ਦੇ ਦੌਰੇ ਦੌਰਾਨ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਅਕਾਲੀ ਕਾਂਗਰਸੀ ਵਰਕਰ ਇੱਕ ਦੂਜੇ ਦੇ ਬੂਥ `ਤੇ ਹੱਸ-ਹੱਸ ਕੇ ਚਾਹ ਪਾਣੀ ਸਾਂਝਾ ਕਰ ਰਹੇ ਸਨ ਅਤੇ ਵੋਟਾਂ ਬੜ੍ਹੇ ਸਲੀਕੇ ਅਤੇ ਭਾਈਚਾਰੇ ਨਾਲ ਪੋਲ ਕਰਵਾ ਰਹੇ ਸਨ।ਕਈ ਜਗ੍ਹਾ `ਤੇ ਵੋਟਾਂ ਦੇਰੀ ਨਾਲ ਪੈਣੀਆਂ ਸ਼ੁਰੂ ਹੋਈਆਂ।ਪਿੰਡ ਸਮਾਓ ਦੇ ਬੂਥ ਨੰਬਰ-140 `ਤੇ ਕੁੱਝ ਵੋਟਰਾਂ ਨੂੰ ਚੋਣ ਵਿਭਾਗ ਵਲੋਂ ਵੋਟ ਪਰਚੀ ਇੱਕ ਦਿਨ ਪਹਿਲਾਂ ਮੁਹੱਈਆ ਨਾ ਕਰਵਾਉਣ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।ਪਿੰਡ ਮੱਤੀ 162-163 ਤੇ ਈ.ਵੀ.ਐਮ ਦੇ ਵੀ.ਵੀ.ਪੈਡ ਵਿੱਚ ਆਏ ਤਕਨੀਕੀ ਨੁਕਸ ਕਾਰਨ ਵੋਟਾਂ  ਪਾਉਣ ਦਾ ਕੰਮ ਕਰੀਬ ਇੱਕ ਘੰਟੇ ਤੱਕ ਰੁਕਿਆ ਰਿਹਾ।ਚੋਣ ਕਮਿਸ਼ਨ ਵਲੋਂ ਇਸ ਵਾਰ ਵੋਟਿੰਗ ਲਈ ਦਿੱਤੇ 11 ਘੰਟੇ ਦੇ ਸਮੇ ਕਾਰਨ ਵੋਟਰਾਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵਰਕਰਾਂ ਨੇ ਕੋਈ ਕਾਹਲੀ ਮਹਿਸੂਸ ਨਹੀ ਕੀਤੀ ਅਤੇ ਵੋਟ ਠਰੰਮੇ ਨਾਲ ਪੈਦੀਂ ਰਹੀ।

 

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply