ਭਗਵੰਤਪਾਲ ਸਿੰਘ ਸੱਚਰ ਨੇ ਦਿੱਤੀ ਸ਼ਰਧਾਂਜਲੀ
ਜੰਡਿਆਲਾ ਗੁਰੂ, 21 ਮਈ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ)- ਕਾਂਗਰਸ ਭਵਨ ਦਿਹਾਤੀ ਵਿਖੇ ਸਵਰਗੀ ਰਾਜੀਵ ਗਾਂਧੀ ਜੀ ਦਾ 28ਵਾਂ ਸ਼ਰਧਾਂਜਲੀ ਸਮਾਗਮ
ਕਰਵਾਇਆ ਗਿਆ। ਇਸ ਸਮਾਗਮ ਮੌਕੇ ਭਗਵੰਤਪਾਲ ਸਿੰਘ ਸੱਚਰ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਨੇ ਸਵਰਗੀ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕੀਤੀ।ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸੱਚਰ ਨੇ ਕਿਹਾ ਕਿ ਭਾਰਤ ਲਈ ਸਭ ਤੋਂ ਵੱਧ ਕੁਰਬਾਨੀਆਂ ਕਾਂਗਰਸ ਪਾਰਟੀ ਨੇ ਅਤੇ ਗਾਂਧੀ ਪਰਿਵਾਰ ਨੇ ਦੇਸ਼ ਦੀ ਅਖੰਡਤਾ ਲਈ ਕੁਰਬਾਨੀਆਂ ਦਿੱਤੀਆਂ ਹਨ।ਇਸ ਮੌਕੇ ਹਰਜਿੰਦਰ ਸਿੰਘ ਸਾਂਘਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਅਮਨਦੀਪ ਸਿੰਘ ਕੱਕੜ, ਰਵਿੰਦਰਪਾਲ ਸਿੰਘ ਗਿੱਲ, ਚੇਅਰਮੈਨ ਗੁਰਮੀਤ ਸਿੰਘ ਰਾਜੂ ਭੀਲੋਵਾਲ ਸਰਪੰਚ ਸੋਨੀ ਕੱਥੂਨੰਗਲ, ਇੰਦਰਜੀਤ ਸਿੰਘ ਰਾਏਪੁਰ ਚੇਅਰਮੈਨ, ਦਲਬੀਰ ਸਿੰਘ ਫਤਿਹਪੁਰ, ਅਮਰੀਕ ਸਿੰਘ ਡੱਡੂਆਣਾ, ਹਰਦੀਪ ਸਿੰਘ ਮੀਰਾਂਕੋਟ, ਗੁਰਦੀਪ ਸਿੰਘ ਢੀਂਗਰਾ ਕਲੋਨੀ ਆਦਿ ਵੀ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media