ਅੰਮ੍ਰਿਤਸਰ, 21 ਮਈ (ਜਗਦੀਪ ਸਿੰਘ ਸੱਗੂ) – ਸੁਮੀਤ ਦੱਤ ਅਤੇ ਡਰੀਮਬੁੱਕ ਪ੍ਰੋਡਕਸ਼ਨ ਵਲੋਂ ਲਿਓਸਟ੍ਰਾਈਡ ਦੇ ਨਾਲ ਮਿਲ ਕੇ ਤਿਆਰ ਕੀਤੀ ਫਿਲਮ `ਚੰਡੀਗੜ੍ਹ
ਅੰਮ੍ਰਿਤਸਰ ਚੰਡੀਗੜ੍ਹ` ਦੀ ਪ੍ਰੋਮੋਸ਼ਨ ਲਈ ਫਿਲਮ ਨਿਰਮਾਵਾਂ ਵਲੋਂ ਸਟਾਰ ਕਾਸਟ ਸਮੇਤ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਕੱਢੀ ਬਾਈਕ ਰੈਲੀ ਅੰਮ੍ਰਿਤਸਰ ਪੁੱਜੀ।
24 ਮਈ ਨੂੰ ਰਲੀਜ਼ ਹੋ ਰਹੀ ਇਸ ਫਿਲਮ ਦੇ ਨਿਰਦੇਸ਼ਕ ਕਰਨ ਆਰ ਗੁਲਿਆਨੀ ਹਨ ਅਤੇ ਗਿਪੀ ਗਰੇਵਾਲ ਅਤੇ ਸਰਗੁਣ ਮਹਿਤਾ ਮੁੱਖ ਕਿਰਦਾਰਾਂ ਵਿੱਚ ਪਹਿਲੀ ਵਾਰ ਵੱਡੇ ਪਰਦੇ `ਤੇ ਦਿਖਣਗੇ।ਫਿਲਮ ਦਾ ਸਕਰੀਨ ਪਲੇਅ ਤੇ ਡਾਇਲਾਗ ਨਰੇਸ਼ ਕਥੂਰੀਆ ਨੇ ਲਿਖੇ ਹਨ, ਜਦਕਿ ਫਿਲਮ ਦਾ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ।ਉਨਾਂ ਕਿਹਾ ਕਿ ਫਿਲਮ ਦਾ ਦੁਨੀਆਂ ਭਰ ਵਿੱਚ ਵਿਤਰਣ ਮੁਨੀਸ਼ ਸਾਹਨੀ ਦੇ ਓਮਜੀ ਗਰੁੱਪ ਨੇ ਕੀਤਾ ਹੈ।
ਅਦਾਕਾਰ ਗਿੱਪੀ ਗਰੇਵਾਲ ਨੇ ਕਿਹਾ ਕਿ ਕਾਮੇਡੀ ਉਨਾਂ ਦੀ ਪਸੰਦੀਦਾ ਸ਼ੈਲੀ ਹੈ।ਉਨਾਂ ਕਿਹਾ ਕਿ `ਚੰਡੀਗੜ੍ਹ ਅੰਮਿ੍ਰਤਸਰ ਚੰਡੀਗੜ੍ਹ` ਫਿਲਮ ਪੰਜਾਬੀ ਸਿਨੇਮਾ `ਚ ਰੋਮਾਂਟਿਕ ਕਾਮੇਡੀ ਦੀ ਪਰਿਭਾਸ਼ਾ ਬਦਲੇਗੀ।ਅਦਾਕਾਰਾ ਸਰਗੁਣ ਮਹਿਤਾ ਨੇ ਕਿਹਾ ਕਿ ਗਿਪੀ ਗਰੇਵਾਲ ਦੇ ਨਾਲ ਕੰਮ ਕਰਨਾ ਬਿਹਤਰੀਨ ਤਜਰਬਾ ਰਿਹਾ।ਡਾਇਰੈਕਟਰ ਕਰਨ ਆਰ ਗੁਲਿਆਨੀ ਨੇ ਕਿਹਾ ਕਿ ਦਰਸ਼ਕਾਂ ਨੂੰ ਇਹ ਫਿਲਮ ਬਹੁਤ ਪਸੰਦ ਆਵੇਗੀ।
Check Also
ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …
Punjab Post Daily Online Newspaper & Print Media