ਪਠਾਨਕੋਟ, 21 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਦੀਆਂ ਚੋਣਾਂ-2019 ਦੇ ਸਬੰਧ ਵਿੱਚ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਤਿੰਨਾਂ
ਅਸੈਂਬਲੀ ਸੈਗਮੈਂਟਾਂ (001-ਸੁਜਾਨਪਰ, 002-ਭੋਆ (ਅ.ਜ) ਅਤੇ 003-ਪਠਾਨਕੋਟ) ਦੇ 574 ਪੋਲਿੰਗ ਸਟੇਸ਼ਨਾ ਤੇ ਕਰਵਾਈ ਵੋਟਿੰਗ ਦੀ ਗਿਣਤੀ 23 ਮਈ 2019 ਨੂੰ ਐਸ.ਐਮ.ਡੀ.ਆਰ.ਐਸ.ਡੀ ਕਾਲਜ ਪਠਾਨਕੋਟ ਵਿਖੇ ਕਰਵਾਈ ਜਾਵੇਗੀ।ਇਸ ਸਬੰਧ `ਚ ਗਿਣਤੀ ਲਈ ਲਗਾਏ ਸਟਾਫ ਦੀ ਇੱਕ ਦਿਨ ਦੀ ਟ੍ਰੇਨਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਦੇ ਮੀਟਿੰਗ ਹਾਲ ਵਿਖੇ ਕਰਵਾਈ ਗਈ।ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ ਪਠਾਨਕੋਟ ਅਤੇ ਹੋਰ ਅਧਿਕਾਰੀ ਵੀ ਇਸ ਸਮੇਂ ਹਾਜ਼ਰ ਸਨ।
ਸਭ ਤੋਂ ਪਹਿਲਾਂ ਗਿਣਤੀ ਲਈ ਲਗਾਏ ਗਏ ਸਟਾਫ ਨੂੰ ਸੰਬੋਧਿਤ ਕਰਦਿਆਂ ਲਖਬੀਰ ਸਿੰਘ ਏ.ਈ ਬੀ.ਡੀ.ਪੀ.ਓ ਘਰੋਟਾਂ ਨੇ ਕਾਉਟਿੰਗ ਲਈ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਬਾਰੇ ਵਿਸਥਾਰ ਪੂਰਵਕ ਦੱਸਿਆ।ਉਨ੍ਹਾਂ ਕਿਹਾ ਕਿ ਕਾਉਂਟਿੰਗ ਸਟਾਫ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਕੀਤੇ ਨਿਯਮਾਂ ਨੂੰ ਧਿਆਨ ਵਿੱਚ ਰੱਖੇਗਾ ਅਤੇ ਜੋ ਨਿਰਧਾਰਿਤ ਸਮਾਂ ਹੈ ਉਸ ਤੋਂ ਪਹਿਲਾ ਕਾਉਂਟਿੰਗ ਸੈਂਟਰ ਵਿਖੇ ਹਾਜ਼ਰ ਰਹੇਗਾ।ਉਨ੍ਹਾਂ ਦੱਸਿਆ ਕਿ ਕੋਈ ਵੀ ਕਾਉਂਟਿੰਗ ਸਟਾਫ ਜਦ ਤੱਕ ਕਾਉਂਟਿੰਗ ਪੂਰੀ ਨਹੀਂ ਹੋ ਜਾਂਦੀ ਤੱਦ ਤੱਕ ਕਾਉਂਟਿੰਗ ਸੈਂਟਰ ਤੋਂ ਬਾਹਰ ਨਹੀਂ ਜਾਵੇਗਾ।
ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ ਨੇ ਦੱਸਿਆ ਕਿ ਐਸ.ਐਮ.ਡੀ.ਆਰ.ਐਸ.ਡੀ ਕਾਲਜ ਵਿਖੇ ਕਾਉਂਟਿੰਗ ਸੈਂਟਰ ਬਣਾਇਆ ਗਿਆ ਹੈ।ਜਿਸ ਅਧੀਨ ਹਾਲ ਗਰਾਉਂਡ ਬਾਕਸਿੰਗ ਵਿਖੇ ਅਸੈਂਬਲੀ ਸੈਗਮੈਂਟ 002-ਭੋਆ (ਅ.ਜ), ਬੈਡਮਿੰਟਨ ਹਾਲ ਵਿਖੇ ਅਸੈਂਬਲੀ ਸੈਗਮੈਂਟ 001-ਸੁਜਾਨਪਰ ਅਤੇ ਗਰਲਜ ਕਾਮਨ ਹਾਲ ਵਿਖੇ ਅਸੈਂਬਲੀ ਸੈਗਮੈਂਟ 003-ਪਠਾਨਕੋਟ ਦੀਆਂ ਵੋਟਾਂ ਦੀ ਗਿਣਤੀ ਕਰਨ ਲਈ ਵਿਵਸਥਾ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਤਿੰਨਾਂ ਅਸੈਂਬਲੀ ਸੈਗਮੈਂਟਾਂ 001-ਸੁਜਾਨਪਰ ਲਈ 12 ਟੇਬਲ, 002-ਭੋਆ (ਅ.ਜ.) ਲਈ 12 ਟੇਬਲ ਅਤੇ 003-ਪਠਾਨਕੋਟ ਲਈ 14 ਟੇਬਲ ਲਗਾਏ ਗਏ ਹਨ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਤਿੰਨਾਂ ਅਸੈਂਬਲੀ ਸੈਗਮੈਂਟ ਕਾਉਟਿੰਗ ਸੈਂਟਰ ਵਿਖੇ ਇਕ ਟੇਬਲ ਸਹਾਇਕ ਰਿਟਰਨਿੰਗ ਅਫਸਰ ਲਈ ਅਤੇ ਇੱਕ ਟੇਬਲ ਵੀ.ਵੀ.ਪੈਟ ਦੀ ਗਿਣਤੀ ਲਈ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 23 ਮਈ 2019 ਨੂੰ ਸਵੇਰੇ 8 ਵਜੇ ਈ.ਵੀ.ਐਮ ਮਸੀਨਾਂ ਰਾਹੀ ਵੋਟਾਂ ਦੀ ਗਿਣਤੀ ਸੁਰੂ ਕੀਤੀ ਜਾਵੇਗੀ।
Check Also
ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …
Punjab Post Daily Online Newspaper & Print Media