ਪਠਾਨਕੋਟ, 23 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹੇ ਵਿਚ ਇਸ ਸਾਲ ਕਣਕ ਦੀ ਆਮਦ 52178 ਮੀਟਿਰਕ ਟਨ ਨੂੰ ਪਹੁੰਚ ਗਈ ਹੈ ਅਤੇ ਅਜੇ ਖਰੀਦ ਵਿਚ ਦੋ
ਦਿਨ ਬਾਕੀ ਹਨ।ਇਹ ਜਾਣਕਾਰੀ ਦਿੰਦਿਆਂ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਉਕਤ ਖਰੀਦ ਜਿਲ੍ਹਾ ਪਠਾਨਕੋਟ ਵਿਖੇ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਕੀਤੀ ਗਈ ਹੈ।
ਜਿਸ ਵਿੱਚੋਂ 22 ਮਈ ਤੱਕ ਮਾਰਕਫੈਡ ਨੇ 4495 ਮੀਟਿਰਕ ਟਨ, ਪੰਜਾਬ ਸਟੇਟ ਵੇਅਰ ਹਾਊਸ ਨੇ 6950 ਮੀਟਿਰਕ ਟਨ, ਫੂਡ ਕਾਰਪੋਰੇਸ਼ਨ ਆਫ ਇੰਡੀਆ ਨੇ 23124 ਮੀਟਿਰਕ ਟਨ, ਡੀ.ਸੀ.ਪੀ ਨੇ 17512 ਮੀਟਿਰਕ ਟਨ ਅਤੇ ਵੱਖ-ਵੱਖ ਟ੍ਰੇਡਰਾਂ ਵੱਲੋਂ 97 ਮੀਟਿਰਕ ਟਨ ਆਦਿ ਸ਼ਾਮਿਲ ਹਨ। ਡਿਪਟੀ ਕਮਿਸ਼ਨਰ ਨੇ ਦਸਿਆ ਕਿ ਕਣਕ ਦੀ ਸਰਕਾਰੀ ਖਰੀਦ 25 ਮਈ ਤੱਕ ਕੀਤੀ ਜਾਣੀ ਹੈ, ਸੋ ਜਿਹੜੇ ਵੀ ਕਿਸਾਨ ਕਣਕ ਵੇਚਣਾ ਚਾਹੁੰਦੇ ਹਨ, ਉਹ ਨਿਰਧਾਰਿਤ ਦਿਨ ਵਿਚ ਆਪਣੇ ਨੇੜੇ ਪੈਂਦੀ ਅਨਾਜ ਮੰਡੀ ਵਿਚ ਕਣਕ ਲੈ ਜਾਣ, ਤਾਂ ਜੋ ਉਨਾਂ ਨੂੰ ਸਰਕਾਰੀ ਮੁੱਲ ਮਿਲ ਸਕੇ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media