Tuesday, September 22, 2026

ਭਗਵੰਤ ਮਾਨ ਦੀ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ

ਲੌਂਗੋਵਾਲ, 23 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੂੰ ਵੱਡੀ ਲੀਡ PUNJ2305201905ਨਾਲ ਮਿਲੀ ਜਿੱਤ ਦੀ ਖੁਸ਼ੀ ਵਿੱਚ ਸਥਾਨਕ ਆਪ ਵਰਕਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।ਲੌਂਗੋਵਾਲ ਸਰਕਲ ਦੇ ਪ੍ਰਧਾਨ  ਕਰਮ ਸਿੰਘ ਬਰਾੜ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਕਾਂਗਰਸ ਦੇ ਪੱਖ ਵਿੱਚ ਲਹਿਰ ਚੱਲੀ ਹੋਈ ਸੀ।ਉਸ ਲਹਿਰ ਨੂੰ ਹਲਕਾ ਸੰਗਰੂਰ ਦੇ ਵੋਟਰਾਂ ਨੇ ਫਲਾਪ ਕਰਕੇ ਰੱਖ ਦਿੱਤਾ ਹੈ ਉਨ੍ਹਾਂ ਭਗਵੰਤ ਮਾਨ ਦੀ ਜਿੱਤ ਦਾ ਸਿਹਰਾ ਹਲਕੇ ਦੇ ਵੋਟਰਾਂ ਦੇ ਸਿਰ ਦਿੰਦੇ ਹੋਏ ਕਿਹਾ ਕਿ ਲੋਕਾਂ ਨੇ ਆਪ ਦਾ ਇਮਾਨਦਾਰੀ ਦਾ ਸਾਥ ਦਿੱਤਾ।ਜਿਸ ਕਾਰਨ ਭਗਵੰਤ ਮਾਨ ਲਗਾਤਾਰ ਦੂਜੀ ਵਾਰ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨ `ਚ ਸਫਲ ਹੋਏ।
 ਇਸ ਮੌਕੇ ਪ੍ਰੀਤਮ ਸਿੰਘ ਹੌਲਦਾਰ, ਦਰਸ਼ਨ ਸਿੰਘ ਜੱਸੇਕਾ, ਰਾਜੂ ਟੇਲਰ, ਵਿੱਕੀ ਵਸ਼ਿਸ਼ਟ, ਗੁਰਸੇਵਕ ਸਿੰਘ, ਯਸਪਾਲ ਸਿੰਘ, ਅਜੈਬ ਸਿੰਘ, ਮਾਲਵਿੰਦਰ ਸਿੰਘ ਸੀਟੂ, ਵਿੱਕੀ ਮੰਗਲਾ, ਸੁਖਪਾਲ ਸਿੰਘ ਆਦਿ ਵਰਕਰ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply