ਲੰਬੜਦਾਰ ਸੁੱਚਾ ਸਿਉਂ ਦਾ ਸਾਂਝੀ ਜਦੋਂ ਬਲਦ ਰੇਹੜਾ ਲੈ ਕੇ ਪਿੰਡ ਦੀ ਸੱਥ ’ਚੋਂ ਲੰਘਿਆ ਤਾਂ ਬੈਠੇ ਭਗਤੂ ਬਾਬੇ ਨੇ ਕੋਲ ਖੜ੍ਹੇ ਮਾਸਟਰ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਵੇਖ ਜਗਜੀਤ ਸਿਹਾਂ ਕਿਵੇਂ ਇਨਸਾਨ ਨੇ ਸਦੀਆਂ ਤੋਂ ਇਹਨਾਂ ਬੇਜ਼ੁਬਾਨਾਂ ਨੂੰ ਆਪਣੇ ਦਿਮਾਗ ਦੀ ਸੂਝ-ਬੂਝ ਨਾਲ ਕਾਬੂ ਕਰਕੇ ਵੱਸ ਕੀਤਾ ਹੋਇਆ ਹੈ।
ਬਾਬਾ ਜੀ ਜੇਕਰ ਇਹ ਨੱਥ ਅੱਜ ਦੇ ਭ੍ਰਿਸ਼ਟਾਚਾਰੀ ਅਫਸਰਸ਼ਾਹੀ, ਅਖੌਤੀ ਤੇ ਗੈਰ ਮਿਆਰੀ ਲੀਡਰਸ਼ਿਪ, ਬਲਾਤਕਾਰੀ, ਦਾਜ ਦੇ ਲੋਭੀਆਂ, ਦੇਸ਼ ਦੇ ਗੱਦਾਰਾਂ, ਨਸ਼ਾ ਤਸਕਰਾਂ, ਭਰੂਣ ਹਤਿਆਰਿਆਂ, ਪਖੰਡੀ ਸਾਧਾਂ, ਬਾਬਿਆਂ ਨੂੰ ਪਾਈ ਜਾਵੇ ਤਾਂ ਸਮਾਜ ਸੁਧਰ ਸਕਦਾ ਹੈ ਤੇ ਇਨਸਾਨੀਅਤ ਬਚ ਸਕਦੀ ਹੈ।
ਇਨਾਂ ਕਹਿ ਕੇ ਕਈ ਸੁਚੇਤ ਸੁਨੇਹੇ ਛੱਡਦਾ ਮਾਸਟਰ ਸਕੂਟਰ ’ਤੇ ਸਵਾਰ ਹੋ ਕੇ ਰੂਪੋਸ਼ ਹੋ ਗਿਆ।
ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿਸੀਲ ਸਮਰਾਲਾ,
ਜਿਲ੍ਹਾ ਲੁਧਿਆਣਾ।
ਮੋ – 98763 22677