ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਸਪਰਿੰਗ ਡੇਲ ਸੀਨੀਅਰ ਸਕੂਲ ਦੇ ਵਿਦਿਆਰਥੀ ਦੇਵਮ ਅਗਰਵਾਲ ਅਤੇ ਮਨਵਿਕ
ਕਪੂਰ ਨੇ ਲਵਲੀ ਪ੍ਰੋਫੇਨਸ਼ਲ ਯੂਨੀਵਰਸਿਟੀ ਜਲੰਧਰ ਵਿਖੇ ਆਯੋਜਿਤ 12ਵੇਂ ਯੂ.ਸੀ.ਐਮ.ਏ.ਐਸ (ਅਬੈਕਸ) ਰਾਜ ਪੱਧਰੀ ਮੁਕਾਬਲੇ ਵਿੱਚ ਅਡਵਾਂਸ ਇੰਟਰਮੀਡੀਏਟ ਡੀ ਅਤੇ ਅਡਵਾਂਸ ਇੰਟਰਮੀਡੀਏਟ ਸੀ ਵਰਗ ਵਿੱਚ ਫਸਟ ਰਨਰ ਅੱਪ ਟਰਾਫੀ ਜਿੱਤੀ ਹੈ।ਦੋ ਹੋਰ ਵਿਦਿਆਰਥੀੳਾ ਸਮਰਪ੍ਰਤਾਪ ਸਿੰਘ, ਅਤੇ ਤਨੁਸ਼ ਅਗਰਵਾਲ ਨੇ ਜੈਡ ਵਰਗ ਵਿੱਚ, ਛੇਵੀਂ ਅਤੇ ਸੱਤਵੀਂ ਉਪ ਵਿਜੇਤਾ ਟਰਾਫੀ ਹਾਸਲ ਕੀਤੀ।ਜਦਕਿ ਦੀਪਸਿਦਕ ਕੌਰ ਨੇ ਪੀ ਵਰਗ ਵਿੱਚ ਮੈਰਿਟ ਸਥਾਨ ਪ੍ਰਾਪਤ ਕੀਤਾ।ਸਕੂਲ ਪ੍ਰਿੰਸੀਪਲ ਰਾਜੀਵ ਕੁਮਾਰ ਸ਼ਰਮਾ ਨੇ ਇਸ ਸਫਲਤਾ `ਤੇ ਬੱਚਿਆਂ ਨੂੰ ਵਧਾਈ ਦਿੰਦਿਆਂ ਉਨਾ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media