ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਸੀ.ਆਈ.ਏ ਸਟਾਫ ਅਤੇ ਕਾਊਂਟਰ ਇੰਟੈਲੀਜੈਂਸ ਜਲੰਧਰ ਦੀਆ ਟੀਮਾਂ ਨੇ ਕਈ ਕੇਸਾਂ ਵਿੱਚ ਲੋੜੀਂਦੇ ਅਤੇ
ਮਾਣਯੋਗ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਗਏ ਕੇ.ਸੀ.ਐਫ ਦੇ ਲੈਫਟੀਨੈਟ ਜਨਰਲ ਲਾਭ ਸਿੰਘ ਦੇ ਨਜਦੀਕੀ ਸਾਥੀ ਕੁਲਵੰਤ ਸਿੰਘ ਉਰਫ ਬੰਤ ਵਲੈਤੀਏ ਨੂੰ ਉਸ ਦੇ ਪਿੰਡ ਜਗਰਾਵਾਂ ਥਾਣਾ ਆਦਮਪੁਰ ਜਿਲਾ ਜਲੰਧਰ ਤੋਂ ਗ੍ਰਿਫਤਾਰ ਕੀਤਾ ਹੈ।ਇੱਕ ਪ੍ਰੈਸ ਕਾਨਫਰੰਸ ਦੌਰਾਨ ਡੀ.ਸੀ.ਪੀ ਜਾਂਚ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਵਲੈਤੀਆ ਨਵੰਬਰ 1990 `ਚ ਜਰਮਨ ਚਲਾ ਗਿਆ ਸੀ।ਜਿਥੋ ਉਹ 1994 ਵਿੱਚ ਇੰਗਲੈਂਡ ਚਲਾ ਗਿਆ ਸੀ ਅਤੇ 2007 ਵਿੱਚ ਭਾਰਤ ਆ ਕੇ ਉਹ ਲੁੱਕ ਛਿਪ ਕੇ ਰਹਿ ਰਿਹਾ ਸੀ।ਉਸ ਖਿਲਾਫ ਵੱਖ-ਵੱਖ ਥਾਣਿਆਂ `ਚ ਕਤਲ, ਖੋਹਾਂ ਤੇ ਡਕੈਤੀਆ ਦੇ 17 ਮਕੁੱਦਮੇ ਦਰਜ ਹਨ।ਅੰਮ੍ਰਿਤਸਰ ਪੁਲਿਸ ਵਲੋ ਉਸ ਦੀ ਭਾਲ ਕੀਤੀ ਜਾ ਰਹੀ ਸੀ।ਅਦਾਲਤ ਵਲੋ ਭਗੌੜਾ ਕਰਾਰ ਦਿੱਤੇ ਗਏ ਉਸ ਦੇ 8 ਹੋਰ ਸਾਥੀਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ।ਭੁੱਲ਼ਰ ਨੇ ਕਿਹਾ ਕਿ ਵਲੈਤੀਏ ਨੂੰ ਅਦਾਲਤ `ਚ ਪੇਸ਼ ਕਰਕੇ ਰਿਮਾਂਡ ਲ਼ਿਆ ਜਾਵੇਗਾ।ਇਸ ਮੌਕੇ ਸੀ.ਆਈ.ਏ ਸਟਾਫ ਦੇ ਇੰਚਾਰਜ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਵੀ ਹਾਜਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media