Wednesday, May 27, 2026

ਸ਼੍ਰੋਮਣੀ ਕਮੇਟੀ ਨੇ ਜ਼ੈਜ਼ਲ ਡਾਟਕਾਮ ਖ਼ਿਲਾਫ ਮੰਗ ਸਖ਼ਤ ਕਾਰਵਾਈ

ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) –    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਨਲਾਈਨ SGPC Logoਖਰੀਦਦਾਰੀ ਨਾਲ ਸਬੰਧਤ ਵੈਬਸਾਈਟ ਜ਼ੈਜ਼ਲ ਡਾਟਕਾਮ ਵੱਲੋਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ’ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਇਸ ਸਬੰਧ ਵਿੱਚ ਕਮੇਟੀ ਵੱਲੋਂ ਪੰਜਾਬ ਦੇ ਡੀ.ਜੀ.ਪੀ ਨੂੰ ਇੱਕ ਪੱਤਰ ਲਿਖਿਆ ਗਿਆ ਹੈ।ਇਸ ਵੈਬਸਾਈਟ ਵੱਲੋਂ ਵੇਚਣ ਲਈ ਪਾਏ ਵੱਖ-ਵੱਖ ਤਰ੍ਹਾਂ ਦੇ ਸਮਾਨ ’ਤੇ ਗੁਰਮੁੱਖੀ ਅੱਖਰਾਂ ਨੂੰ ਛਾਪਿਆ ਗਿਆ ਹੈ।ਕੱਪੜਿਆਂ, ਟੋਪੀਆਂ, ਬੈਗਾਂ, ਚੱਪਲਾਂ ਤੇ ਮੋਬਾਇਲ ਕਵਰਾਂ ਆਦਿ ‘ਤੇ ਗੁਰਮੁੱਖੀ ਅੱਖਰਾਂ ਦੇ ਨਾਲ-ਨਾਲ ਪਾਵਨ ਗੁਰਬਾਣੀ ਵਿੱਚੋਂ ੴ ਨੂੰ ਤੋੜ ਮੋਰੜ ਕੇ ਲਿਖਣ ਕਾਰਨ ਸਿੱਖ ਜਗਤ ਵਿਚ ਰੋਸ ਫੈਲਿਆ ਹੈ।ਵੈਬਸਾਈਟ ਦੀ ਇਸ ਹਰਕਤ ਦਾ ਸਖ਼ਤ ਨੋਟਿਸ ਲੈਂਦਿਆਂ ਲੌਂਗੋਵਾਲ ਨੇ ਜਿਥੇ ਇਸ ਦੀ ਕਰੜੀ ਨਿੰਦਾ ਕੀਤੀ ਹੈ, ਉਥੇ ਹੀ ਸਬੰਧਤਾਂ ਖ਼ਿਲਾਫ਼ ਸਖ਼ਤ ਕਾਰਵਾਈ ਸਿਰੇ ਚਾੜ੍ਹਨ ਦੀ ਮੰਗ ਵੀ ਕੀਤੀ। ਉਨਾ ਕਿਹਾ ਕਿ ਕੁੱਝ ਸ਼ਰਾਰਤੀ ਲੋਕ ਜਾਣਬੁੱਝ ਕੇ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ।ਅਜਿਹੇ ਲੋਕਾਂ ਖ਼ਿਲਾਫ਼ ਸਰਕਾਰਾਂ ਨੂੰ ਸਖ਼ਤ ਹੋਣਾ ਚਾਹੀਦਾ ਹੈ।ਉਨ੍ਹਾਂ ਆਖਿਆ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਏ ਸਨ ਅਤੇ ਹੁਣ ਫਿਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ।ਉਨ੍ਹਾਂ ਕਿਹਾ ਕਿ ਸਬੰਧਤ ਵੈਬਸਾਈਟ ਵਿਰੁੱਧ 295-ਏ ਅਤੇ ਹੋਰ ਬਣਦੀਆਂ ਧਰਾਵਾਂ ਅਨੁਸਾਰ ਤੁਰੰਤ ਕਾਰਵਾਈ ਕੀਤੀ ਜਾਵੇ।  
    ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ ਨੇ ਦੱਸਿਆ ਹੈ ਕਿ ਡੀ.ਜੀ.ਪੀ ਪੰਜਾਬ ਨੂੰ ਭੇਜੇ ਪੱਤਰ ਦਾ ਉਤਾਰਾ ਆਈ.ਜੀ ਪੁਲਿਸ ਸਾਈਬਰ ਕਰਾਈਮ ਮੋਹਾਲੀ ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਵੀ ਭੇਜਿਆ ਹੈ। ਦੱਸਣਯੋਗ ਹੈ ਕਿ ਅਮਰੀਕਾ ਦੇ ਕੈਲੇਫੋਰਨੀਆ ਨਾਲ ਸਬੰਧਤ ਜ਼ੈਜ਼ਲ ਡਾਟਕਾਮ ਨਾਂ ਦੀ ਇਸ ਵੈਬਸਾਈਟ ਵੱਲੋਂ ਆਨਲਾਈਨ ਵਿਕਰੀ ਲਈ ਲਗਾਏ ਸਮਾਨ ’ਤੇ ਗੁਰਮੁਖੀ ਅੱਖਰਾਂ ਅਤੇ ਗੁਰਬਾਣੀ ਨਾਲ ਸਬੰਧਤ ਕੁੱਝ ਅੰਸ਼ਾਂ ਨੂੰ ਛਾਪਿਆ ਗਿਆ ਹੈ।ਇਸ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ’ਤੇ ਸਾਂਝੀਆਂ ਕਰਕੇ ਸਿੱਖ ਸੰਗਤਾਂ ਵੱਲੋਂ ਭਰਵੀਂ ਨਿੰਦਾ ਕੀਤੀ ਜਾ ਰਹੀ ਹੈ।ਇਸ ਵੈਬਸਾਈਟ ਵੱਲੋਂ ਹੋਰਨਾਂ ਵੈਬਸਾਈਟਾਂ ਅਤੇ ਸ਼ੋਸ਼ਲ ਮੀਡੀਏ ਰਾਹੀਂ ਆਪਣੇ ਵਪਾਰ ਨੂੰ ਵਧਾਉਣ ਦੇ ਮਕਸਦ ਨਾਲ ਇਸ ਨੂੰ ਫੈਲਾਇਆ ਵੀ ਜਾ ਰਿਹਾ ਹੈ।
 

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …

Leave a Reply