Thursday, March 5, 2026

ਸਮਰਾਲਾ ਬਾਈਪਾਸ ’ਤੇ ਪੁੱਲ਼ ਨਾ ਬਣਨ `ਤੇ ਸੰਘਰਸ਼ਕਾਰੀਆਂ ਵਲੋਂ ਆਰ-ਪਾਰ ਦੀ ਲੜਾਈ ਦਾ ਐਲਾਨ

ਸਮਰਾਲਾ, 26 ਮਈ (ਪੰਜਾਬ ਪੋਸਟ- ਇੰਦਰਜੀਤ ਕੰਗ) – ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਸਮਰਾਲਾ ਸ਼ਹਿਰ ਦੇ ਬਾਹਰੋ-ਬਾਹਰ ਕੱਢੇ ਜਾ ਰਹੇ ਬਾਈਪਾਸ ਦੇ ਨਾਲ PUNJ2605201902ਸਮਰਾਲਾ ਤੋਂ ਰੋਪੜ ਰੋਡ ਬੰਦ ਹੋਣ ਦੇ ਰੋਸ ਵਜੋਂ ਇਲਾਕੇ ਦੀਆਂ ਗਰਾਮ ਪੰਚਾਇਤਾਂ, ਇਲਾਕਾ ਨਿਵਾਸੀਆਂ ਅਤੇ ਸ਼ਹਿਰ ਨਿਵਾਸੀਆਂ ਦਾ ਸੰਘਰਸ਼ ਹੁਣ ਸਖ਼ਤ ਰੁੱਖ ਅਖਤਿਆਰ ਕਰ ਲਿਆ ਗਿਆ ਹੈ।ਇਸ ਸਬੰਧੀ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪੁੱਲ ਸੰਘਰਸ਼ ਕਮੇਟੀ ਦੇ ਕਨਵੀਨਰ ਐਡਵੋਕੇਟ ਗਗਨਦੀਪ ਸ਼ਰਮਾ ਨੇ ਕਿਹਾ ਕਿ ਇਲਾਕੇ ਦੇ 40 ਪਿੰਡਾਂ ਦੇ ਲੋਕਾਂ ਅਤੇ ਸਮਰਾਲਾ ਸ਼ਹਿਰ ਨਿਵਾਸੀਆਂ ਨੂੰ ਪੁੱਲ਼ ਤੋਂ ਬਿਨਾਂ ਹੁਣ ਕੁੱਝ ਵੀ ਮਨਜੂਰ ਨਹੀਂ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਦੇ ਤਿੱਖੇ ਰੋਹ ਨੂੰ ਦੇਖਦੇ ਹੋਏ ਪ੍ਰਸਾਸ਼ਨ ਵੱਲੋਂ 25 ਮਈ ਤੱਕ ਨੈਸ਼ਨਲ ਹਾਈਵੇ ਅਥਾਰਟੀ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰ ਹੁਣ ਪ੍ਰਸਾਸ਼ਨ ਜਾਣਬੁੱਝ ਕੇ ਸੰਘਰਸ਼ਕਾਰੀਆਂ ਦੀ ਅਣਦੇਖੀ ਕਰ ਰਿਹਾ ਹੈ।ਜਿਸ ਦੇ ਨਤੀਜੇ ਵਜੋਂ ਸੰਘਰਸ਼ ਕਰ ਰਹੇ ਲੋਕ ਆਰਪਾਰ ਦੀ ਲੜਾਈ ਲੜਨ ਲਈ ਮਜਬੂਰ ਹੋ ਗਏ ਹਨ।
 ਜਿਕਰਯੋਗ ਹੈ ਕਿ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਸਮਰਾਲਾ ਬਾਈਪਾਸ ਬਣਾਉਣ ਦੇ ਨਾਲ ਵੱਖੋ-ਵੱਖ ਧਰਮਾਂ ਦੇ ਤੀਰਥ ਅਸਥਾਨਾਂ ਨੂੰ ਜਾਣ ਵਾਲੇ ਸਮਰਾਲਾ ਤੋਂ ਅਨੰਦਪੁਰ ਸਾਹਿਬ ਰੋਡ ਜੋ ਕਿ ਵਾਇਆ ਝਾੜ ਸਾਹਿਬ, ਚਮਕੌਰ ਸਾਹਿਬ, ਰੋਪੜ ਹੋ ਕੇ ਜਾਂਦਾ ਹੈ ਅਤੇ ਸ੍ਰੀ ਨੈਣਾ ਦੇਵੀ ਤੋਂ ਅੱਗੇ ਹੋਰ ਵੀ ਧਾਰਮਿਕ ਅਸਥਾਨਾਂ ਨੂੰ ਜਾਂਦਾ ਹੈ।ਇਸ ਲਾਂਘੇ ਦੇ ਬੰਦ ਹੋਣ ਨਾਲ ਜਿੱਥੇ ਲੱਖਾਂ ਸ਼ਰਧਾਲੂਆਂ ਨੂੰ ਔਖ ਹੋਵੇਗੀ ਉਥੇ ਸਮਰਾਲਾ ਇਲਾਕੇ ਦੇ 40 ਪਿੰਡਾਂ ਦਾ ਲਿੰਕ ਸ਼ਹਿਰ ਨਾਲੋਂ ਟੁੱਟ ਜਾਵੇਗਾ ਅਤੇ ਸ਼ਹਿਰ ਦੇ ਦੁਕਾਨਦਾਰਾਂ ਦਾ ਕੰਮਕਾਰ ਠੱਪ ਹੋ ਜਾਵੇਗਾ।ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਸਕੱਤਰ ਦੀਪ ਦਿਲਬਰ ਨੇ ਦੱਸਿਆ ਕਿ ਜੇ ਇਸ ਰੋਡ ਉਤੇ ਪੁੱਲ਼ ਨਹੀਂ ਬਣਦਾ ਤਾਂ ਨੈਸ਼ਨਲ ਹਾਈਵੇ ਅਥਾਰਟੀ ਦਾ ਕੰਮ ਨਹੀਂ ਚੱਲਣ ਦਿੱਤਾ ਜਾਵੇਗਾ, ਚਾਹੇ ਇਸ ਦੇ ਬਦਲੇ ਇਲਾਕੇ ਦੇ ਲੋਕਾਂ ਨੂੰ ਕੋਈ ਵੀ ਕੁਰਬਾਨੀ ਦੇਣੀ ਪਵੇ।ਇਕੱਠ ਨੂੰ ਸੰਬੋਧਨ ਕਰਦੇ ਹੋਏ ਬਾਕੀ ਬੁਲਾਰਿਆਂ ਨੇ ਕਿਹਾ ਕਿ ਸਮਰਾਲਾ ਇਲਾਕੇ ਦੇ ਲੋਕ ਪਿਛਲੇ 6 ਮਹੀਨੇ ਤੋਂ ਬੰਦ ਹੋ ਰਹੇ ਰਸਤੇ ਉਪਰ ਪੁੱਲ ਬਣਾਉਣ ਦੀ ਮੰਗ ਨੂੰ ਲੈ ਕੇ ਕੇਂਦਰੀ ਮੰਤਰੀ ਨਿਤਿਨ ਗਡਗਰੀ, ਮੁੱਖ ਮੰਤਰੀ ਪੰਜਾਬ, ਨੈਸ਼ਨਲ ਹਾਈਵੇ ਅਥਾਰਟੀ, ਡੀ.ਸੀ ਲੁਧਿਆਣਾ ਅਤੇ ਐਸ.ਡੀ.ਐਮ ਸਮਰਾਲਾ ਤੱਕ ਪਹੁੰਚ ਕਰ ਚੁੱਕੇ ਹਨ। ਇਸ ਸੰਘਰਸ਼ ਦੌਰਾਨ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਪਿਛਲੇ ਦਿਨੀਂ ਇੱਕ 24 ਘੰਟੇ ਦਾ ਟਰੈਫਿਕ ਸਰਵੇ ਵੀ ਕਰਵਾਇਆ ਗਿਆ, ਜਿਸ ਦੇ ਬਾਵਜੂਦ ਅਜੇ ਤੱਕ ਉਪਰੋਕਤ ਅਧਿਕਾਰੀਆਂ ਵੱਲੋਂ ਕੋਈ ਪੁਖਤਾ ਜਵਾਬ ਨਾ ਮਿਲਣ ਦੀ ਸੂਰਤ ਵਿੱਚ ਪੁੱਲ ਬਣਾਉਣ ਦੀ ਮੰਗ ਨੂੰ ਲੈ ਕੇ ਲੋਕਾਂ ਅੰਦਰ ਗੁੱਸੇ ਦੀ ਲਹਿਰ ਜੋਰ ਫੜ ਰਹੀ ਹੈ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕੋ-ਕਨਵੀਨਰ ਕੁਲਵਿੰਦਰ ਨੋਕਵਾਲ, ਦਰਸ਼ਨ ਸਿੰਘ ਸਮਰਾਲਾ, ਸਰਬਣ ਸਿੰਘ ਸਮਰਾਲਾ, ਮਾਲਵਿੰਦਰ ਸਿੰਘ ਸਰਪੰਚ ਮੁਸ਼ਕਾਬਾਦ, ਸਰਬਜੀਤ ਸਿੰਘ ਸਰਪੰਚ ਖੀਰਨੀਆਂ, ਰੁਪਿੰਦਰ ਸਿੰਘ ਸਰਪੰਚ ਟੋਡਰਪੁਰ, ਗੁਰਪ੍ਰੀਤ ਸਿੰਘ ਘੋਲੀ ਸਰਪੰਚ ਟੱਪਰੀਆਂ, ਜਗਤਾਰ ਸਿੰਘ ਦਿਆਲਪੁਰਾ, ਸੰਤੋਖ ਸਿੰਘ ਨਾਗਰਾ, ਨੀਰਜ ਸਿਹਾਲਾ, ਰਾਜਵਿੰਦਰ ਸਮਰਾਲਾ, ਪ੍ਰੇਮ ਚੰਦ ਸ਼ਰਮਾ, ਦਲਵੀਰ ਸਿੰਘ ਮੰਡਿਆਲਾ, ਤੀਰਥ ਸਿੰਘ ਸਾਬਕਾ ਸਰਪੰਚ ਸਿਹਾਲਾ, ਨਿਰਮਲ ਸਿੰਘ ਮੁਸ਼ਕਾਬਾਦ, ਅਮਨ ਬੌਂਦਲੀ, ਕਾਕਾ ਟੋਡਰਪੁਰ, ਅਵਤਾਰ ਸਿੰਘ ਸਾਬਕਾ ਸਰਪੰਚ ਗਹਿਲੇਵਾਲ, ਪ੍ਰੋ. ਬਲਜੀਤ ਸਿੰਘ ਬੌਂਦਲੀ, ਰਾਮੇਸ਼ ਕੁਮਾਰ ਸਿਹਾਲਾ, ਬਲਵੰਤ ਸਿੰਘ ਕੰਗ, ਸੁਰਿੰਦਰ ਠੁਕਰਾਲ, ਬਲਵੀਰ ਸਿੰਘ ਖੀਰਨੀਆਂ, ਅਮਰਜੀਤ ਸਿੰਘ ਬੁਆਲ, ਮਹੰਤ ਭਰਪੂਰਦਾਸ ਗਹਿਲੇਵਾਲ, ਜਥੇਦਾਰ ਅਮਰਜੀਤ ਸਿੰਘ ਬਾਲਿਓਂ, ਹਨੀ ਸ਼ਰਮਾ, ਗੁਰਦੀਪ ਸਿੰਘ ਬਰਮਾ, ਸੰਦੀਪ ਰੁਪਾਲੋਂ, ਗੁਰਮੇਲ ਸਿੰਘ, ਸਿਕੰਦਰ ਸਿੰਘ ਹਰਿਓਂ ਆਦਿ ਮੌਜੂਦ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply