ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ – ਸੰਧੂ) – ਕਈ ਦਹਾਕਿਆਂ ਤੋਂ ਖੇਡ ਖੇਤਰ ਦੇ ਵਿੱਚ ਬੇਮਿਸਾਲ ਖੇਡ ਸੇਵਾਵਾਂ ਦੇਣ ਦੇ ਨਾਲ-ਨਾਲ ਵੱਖ-ਵੱਖ ਸਰਕਾਰੀ ਕਾਲਜਾਂ
ਦੇ ਵਿੱਚ ਬਤੌਰ ਸ਼ਰੀਰਿਕ ਸਿੱਖਿਆ ਵਿਭਾਗ ਮੁੱਖੀ ਰਹੇ ਤੇ ਮੌਜੂਦਾ ਐਸ.ਆਰ ਗੌਰਮਿੰਟ ਕਾਲਜ ਫਾਰ ਵੁਮੈਨ ਵਿਖੇ ਸਰੀਰਕ ਸਿੱਖਿਆ ਵਿਭਾਗ ਮੁੱਖੀ ਦੇ ਤੌਰ `ਤੇ ਸੇਵਾਵਾਂ ਨਿਭਾਉਣ ਵਾਲੇ ਪ੍ਰੋ. ਡਾ. ਕੁਲਵੰਤ ਸਿੰਘ ਨੇ ਕਾਲਜ ਦੇ ਕਾਰਜਕਾਰੀ ਪਿ੍ਰੰਸੀਪਲ ਦਾ ਅਹੁੱਦਾ ਸੰਭਾਲ ਲਿਆ ਹੈ।
ਜਿਕਰਯੋਗ ਹੈ ਕਿ ਪ੍ਰੋਫੈ. ਡਾ. ਕੁਲਵੰਤ ਸਿੰਘ ਬੀਤੇ ਲੰਬੇ ਸਮੇਂ ਤੋਂ ਕਾਲਜ ਦੇ ਵਿੱਚ ਪੜ੍ਹਾਈ ਦੇ ਨਾਲ-ਨਾਲ ਖੇਡ ਖੇਤਰ ਦੀ ਬੇਹਤਰੀ ਦੇ ਲਈ ਵੀ ਯਤਨਸ਼ੀਲ ਰਹੇ ਹਨ।ਜਿਸ ਦੇ ਚੱਲਦਿਆਂ ਸਰਕਾਰ ਵੱਲੋਂ ਪਹਿਲਾਂ ਉਨ੍ਹਾਂ ਨੂੰ ਸ਼ਰੀਰਿਕ ਸਿੱਖਿਆ ਵਿਭਾਗ ਮੁੱਖੀ ਬਣਾਇਆ ਉਨ੍ਹਾਂ ਦੀ ਅਗਵਾਈ ਵਿੱਚ ਕਾਲਜ ਦੀਆਂ ਖਿਡਾਰਨਾਂ ਨੇ ਇੰਟਰਕਾਲਜ, ਇੰਟਰਵਰਸਿਟੀ ਪੱਧਰ ਦੇ ਮੁਕਾਬਲਿਆਂ ਤੋਂ ਇਲਾਵਾ ਕੌਮੀ ਤੇ ਕੌਮਾਂਤਰੀ ਪੱਧਰ `ਤੇ ਵੀ ਚੰਗਾ ਨਾਮਣਾ ਖੱੱਟਿਆ ਹੈ।ਡਾ. ਕੁਲਵੰਤ ਸਿੰਘ ਨੂੰ ਸੇਵਾ ਮੁਕਤ ਹੋਈ ਪ੍ਰਿੰਸੀਪਲ ਨੂਤਨ ਸ਼ਰਮਾ ਦੀ ਜਗ੍ਹਾ ਕਾਰਜਕਾਰੀ ਪ੍ਰਿੰਸੀਪਲ ਸੇਵਾਵਾਂ ਨਿਭਾਉਣ ਦੀ ਅਹਿਮ ਜ਼ਿੰਮੇਵਾਰੀ ਮਿਲੀ ਹੈ।ਅਹੁੱਦਾ ਸੰਭਾਲਣ ਤੋਂ ਬਾਅਦ ਨਵਨਿਯੁੱਕਤ ਕਾਰਜਕਾਰੀ ਪ੍ਰਿੰਸੀਪਲ ਡਾ. ਕੁਲਵੰਤ ਸਿੰਘ ਨੇ ਕਿਹਾ ਕਿ ਉਹ ਆਪਣੇ ਇਸ ਸਰਕਾਰੀ ਅਹੁੱਦੇ ਦੀਆਂ ਰਹੁ-ਰੀਤਾਂ, ਰਵਾਇਤਾਂ ਤੇ ਪਰੰਪਰਾਵਾਂ ਨੂੰ ਕਾਇਮ ਰੱਖਣ ਦੇ ਨਾਲ ਕਾਲਜ ਦੀ ਬੇਹਤਰੀ ਤੇ ਇਸ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਕੋਈ ਕਮੀ ਨਹੀਂ ਰਹਿਣ ਦੇਣਗੇ।ਨਵੇਂ ਵਿੱਦਿਅਕ ਸ਼ੈਸ਼ਨ ਦੌਰਾਨ ਨਵੀਆਂ ਤੇ ਪੁਰਾਣੀਆਂ ਵਿਦਿਆਰਥਣਾਂ ਨੂੰ ਸਰਕਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਣਦੀਆਂ ਸਹੂਲਤਾਂ ਤੇ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣਗੇ। ਜਦੋਂਕਿ ਖਿਡਾਰਨਾ ਨੂੰ ਵੀ ਉਨ੍ਹਾਂ ਦੀ ਕਾਰਜਸ਼ੈਲੀ ਅਨੁਸਾਰ ਸਹੂਲਤਾਂ ਦਿੱਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਨਵੇਂ ਵਿੱਦਿਅਕ ਸ਼ੈਸ਼ਨ 2019 ਦੇ ਦਾਖਲੇ ਲਈ ਨਵੀਆਂ ਵਿਦਿਆਰਥਣਾਂ ਦੇ ਲਈ ਦਾਖਲਾ ਪ੍ਰਣਾਲੀ ਪੂਰੇ ਜ਼ੋਰਾ `ਤੇ ਹੈ।ਵਿਦਿਆਰਥਣਾਂ ਨੂੰ ਦਾਖਲਾ ਲੈਂਦੇ ਸਮੇਂ ਕੋਈ ਪਰੇਸ਼ਾਨੀ ਨਾ ਆਏ ਇਸ ਦੇ ਲਈ ਵੱਖ-ਵੱਖ ਪ੍ਰਕਾਰ ਦੀਆਂ ਦਾਖਲਾ ਕਮੇਟੀਆਂ ਦਾ ਗਠਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਣ ਲਈ ਵਚਨਬੱਧ ਹਨ।
Check Also
ਸਮਾਂ ਬਦਲਣ ਤੋਂ ਬਾਅਦ ਪਹਿਲੇ ਦਿਨ ਸਮੇਂ ਸਿਰ ਦਫਤਰ ਪੁੱਜੇ ਮੁਲਾਜ਼ਮ
ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਵਧਦੀ ਗਰਮੀ ਨੂੰ ਦੇਖਦੇ ਹੋਏ ਸਰਕਾਰੀ …
Punjab Post Daily Online Newspaper & Print Media