ਚੰਡੀਗੜ੍ਹ, 27 ਮਈ (ਪੰਜਾਬ ਪੋਸਟ ਬਿਊਰੋ) – ਟ੍ਰਾਈਸਿਟੀ ਦੇ ਵੱਡੇ ਰੀਅਲ ਅਸਟੇਟ ਡਿਵੈਲਪਰਾਂ ’ਚ ਸ਼ਾਮਿਲ ਮੋਤੀਆ ਗਰੁੱਪ ਨੇ ਬ੍ਰਹਮਾ ਕੁਮਾਰੀਆਂ ਦੇ ਦੇ
ਸਹਿਯੌਗ ਨਾਲ ਬੁਚਰਚਿਤ ਸਿਸਟਰ ਸ਼ਿਵਾਨੀ ਵਲੋਂ ‘ਹਾਰਮੋਨੀ ਇਨ ਰਿਲੇਸ਼ਨਸ਼ਿਪ’ `ਤੇ ਇੱਕ ਪ੍ਰੇਰਣਾਦਾਇਕ ਸ਼ੈਸ਼ਨ ਦਾ ਆਯੋਜਨ ਕੀਤਾ।ਪੰਚਕੂਲਾ ਦੇ ਇੰਦਰਧਨੁਸ਼ ਆਡੀਟੋਰੀਅਮ ’ਚ ਹੋਏ ਸ਼ਾਮੀ 6 ਵਜੇ ਤੋਂ ਰਾਤ 8 ਵਜੇ ਤੱਕ ਸਿਸਟਰ ਸ਼ਿਵਾਨੀ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਡਾਯਨਾਮਿਕ ਸਪੀਕਰ ਅਤੇ ਮਸ਼ਹੂਰ ਟੀ.ਵੀ ਪ੍ਰੋਗਰਾਮ ‘ਅਵੇਕਨਿੰਗ ਵਿਦ ਬ੍ਰਹਮਾ ਕੁਮਾਰੀਜ਼’ ਦੀ ਮੁੱਖ ਹੋਸਟ ਸਿਸਟਰ ਸ਼ਿਵਾਨੀ ਪਿਛਲੇ 18 ਸਾਲਾਂ ਤੋਂ ਰਾਜ ਯੋਗ ਮੈਡੀਟੇਸ਼ਨ ਦਾ ਅਭਿਆਸ ਕਰ ਰਹੀ ਹੈ।ਸੈਸ਼ਨ ’ਚ ਉਨ੍ਹਾਂ ਨੇ ਲੋਕਾਂ ਦੇ ਸਾਹਮਣੇ ਰਿਸ਼ਤਿਆਂ, ਚੁਣੌਤੀਆਂ ਅਤੇ ਮੁਸ਼ਕਿਲਾਂ ਦੇ ਮਹੱਤਵ ਅਤੇ ਰਿਸ਼ਤਿਆਂ ’ਚ ਤਾਲਮੇਲ ਦੇ ਤਰੀਕਿਆਂ ਬਾਰੇ ਗੱਲਬਾਤ ਕੀਤੀੇ।ਇਸ ਪ੍ਰੋਗਰਾਮ ’ਚ ਲਗਭਗ 2200 ਨਾਲੋਂ ਜ਼ਿਆਦਾ ਲੋਕ ਸ਼ਾਮਿਲ ਹੋਏ।
ਮੋਤੀਆ ਗਰੁੱਪ ਨੇ ਸਿਸਟਰ ਸ਼ਿਵਾਨੀ ਦਾ ਧੰਨਵਾਦ ਕੀਤਾ ਅਤੇ ਇਸ ਆਯੋਜਨ ਦੇ ਬਾਰੇ ’ਚ ਬੋਲਦੇ ਹੋਏ ਗਰੁੱਪ ਦੇ ਡਾਇਰੈਕਟਰ ਐਲ.ਸੀ ਮਿੱਤਲ ਨੇ ਕਿਹਾ, ‘ਸਿਸਟਰ ਸ਼ਿਵਾਨੀ ਜਿਹੇ ਗਤੀਸ਼ੀਲ ਅਤੇ ਪ੍ਰੇਰਣਾਦਾਇਕ ਵਿਅਕਤਿਤਵ ਨੂੰ ਸੁਣਨਾ ਹਮੇਸ਼ਾਂ ਜੋਸ਼ ਅਤੇ ਉਤਸਾਹ ਵਧਾਉਂਦਾ ਹੈ। ਉਨ੍ਹਾਂ ਨੇ ਜੀਵਨ ਜਿਊਣ ਦੇ ਸਹੀ ਤਰੀਕਿਆਂ ਬਾਰੇ ਸਿਖਾਇਆ ਹੈ ਅਤੇ ਉਹਨਾਂ ਨੇ ਵਿਅਕਤੀਗਤ ਰੂਪ `ਚ ਬਹੁਤ ਕੁੱਝ ਸਿੱਖਿਆ ਹੈ।’
ਉਨ੍ਹਾਂ ਹੋਰ ਕਿਹਾ ਕਿ ਉਹ ਸਿਸਟਰ ਸ਼ਿਵਾਨੀ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਜੋ ਇਸ ਪ੍ਰੇਰਣਾਦਾਇਕ ਸੈਸ਼ਨ ਦੇ ਲਈ ਪੰਚਕੂਲਾ ਆਏ।ਮੋਤੀਆ ’ਚ ਅਸੀਂ ਹਮੇਸ਼ਾਂ ਬਿਜ਼ਨਸ ਦੇ ਲਈ ਸਾਰੇ ਬਿਹਤਰੀਨ ਤਰੀਕਿਆਂ ਨੂੰ ਅਪਣਾਉਂਦੇ ਹਾਂ ਅਤੇ ਆਪਣੇ ਕੰਮ ’ਚ ਨੈਤਿਕਤਾ ਬਣਾਈ ਰੱਖਣ ਦੇ ਲਈ ਹਮੇਸ਼ਾਂ ਅੱਗੇ ਖੜ੍ਹੇ ਹੁੰਦੇ ਹਾਂ।ਉਹ ਨਿਸ਼ਚਿਤ ਰੂਪ `ਚ ਭਵਿੱਖ ਵਿਚ ਵੀ ਅਜਿਹੇ ਅਧਿਆਤਮਕ ਸੈਸ਼ਨਾਂ ਦੇ ਆਯੋਜਨ ਲਈ ਤਿਆਰ ਰਹਾਂਗੇ।’
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media