ਅੰਮ੍ਰਿਤਸਰ, 27 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਦੂਸਰੀ ਵਾਰ ਸੰਸਦ ਮੈਂਬਰ ਬਣੇ ਕਾਂਗਰਸੀ ਆਗੂ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਕੇਂਦਰ ਵਿੱਚ ਬਨਣ ਜਾ ਰਹੀ ਮੋਦੀ ਸਰਕਾਰ ਨੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਲਗਾਤਾਰ ਤੇਲ ਕੀਮਤਾਂ ਵਿੱਚ ਵਾਧਾ ਕਰਕੇ ਦੇਸ਼ ਵਾਸੀਆਂ ਦੀ ਜੇਬ `ਤੇ ਦਿਨ ਦਿਹਾੜੇ ਡਾਕਾ ਮਾਰਿਆ ਹੈ।
ਔਜਲਾ ਨੇ ਕਿਹਾ ਕਿ ਦੇਸ਼ ਵਾਸੀਆਂ ਨਾਲ ਝੂਠ ਬੋਲ ਕੇ, ਦੇਸ਼ ਦੀ ਸੈਨਾਵਾਂ ਦੇ ਨਾਮ `ਤੇ ਝੂਠੀ ਰਾਜਨੀਤੀ ਕਰਨ ਅਤੇ ਦੇਸ਼ ਵਾਸੀਆਂ ਨੂੰ ਭਾਵਨਾਤਮਕ ਤੌਰ `ਤੇ ਬਲੈਕਮੇਲ ਕਰਕੇ ਦੇਸ਼ ਦੀ ਸੱਤਾ `ਤੇ ਕਾਬਜ ਹੋਈ ਮੋਦੀ ਸਰਕਾਰ ਨੇ ਲੋਕ ਸਭਾ ਚੋਣਾਂ ਦੇ ਨਤੀਜੇ ਵਾਲੇ ਦਿਨ ਭਾਵ 23 ਮਈ ਤੋਂ ਲੈ ਕੇ ਅੱਜ ਤੱਕ ਤੇਲ ਕੀਮਤਾਂ ਵਿੱਚ ਹਰ ਦਿਨ ਵਾਧਾ ਕਰਦਿਆਂ ਦੇਸ਼ ਵਾਸੀਆਂ ਨੂੰ ਭਾਜਪਾ ਦੇ ਸੰਸਦੀ ਦਲ ਦੇ ਆਗੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਤ ਦਾ ਤੋਹਫਾ ਦਿੱਤਾ ਹੈ।ਉਨਾਂ ਅਪੀਲ਼ ਕੀਤੀ ਕਿ ਕਿਹਾ ਦੇਸ਼ `ਚ ਖਾਸ ਕਰਕੇ ਪੰਜਾਬ ਤੇ ਹਰਿਆਣਾ ਵਿੱਚ ਕਿਸਾਨਾਂ ਵਲੋਂ ਝੋਨੇ ਦੀ ਬਿਜ਼ਾਈ ਕੀਤੀ ਜਾਣੀ ਹੈ ਇਸ ਲਈ ਕਰਜ਼ੇ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਸੱਸਤਾ ਡੀਜਲ ਮੁਹੱਈਆ ਕਰਵਾਅਿਾ ਜਾਵੇ।
ਇਸ ਮੌਕੇ ਸੁਖਜਿੰਦਰ ਸਿੰਘ ਸੁੱਖ ਔਜਲਾ, ਸੁਖਰਾਜ ਸਿੰਘ ਤੇੜੀ, ਸਰਪੰਚ ਸੁਖਰਾਜ ਸਿੰਘ ਰੰਧਾਵਾ, ਕੌਂਸਲਰ ਹਰਪਨ ਔਜਲਾ, ਸਾਬਕਾ ਸਰਪੰਚ ਨਿਰਮਲ ਸਿੰਘ ਕੜਿਆਲ ਤੇ ਅਮਰ ਔਜਲਾ ਆਦਿ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …