ਭੀਖੀ, 27 ਮਈ (ਪੰਜਾਬ ਪੋਸਟ- ਕਮਲ ਕਾਂਤ) – ਲੋਕ ਸਭਾ ਹਲਕਾ ਬਠਿੰਡਾ ਤੋਂ ਅਕਾਲੀ-ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਜਿੱਤ `ਤੇ ਇਲਾਕੇ ਦੇ
ਪਿੰਡ ਫੁਲੂਵਾਲਾ ਡੋਡ, ਕੁਲਾਣਾ, ਦੋਦੜਾ ਆਦਿ ਪਿੰਡਾਂ `ਚ ਵਰਕਰਾਂ ਵਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ।ਜਦ ਕਿ ਦਰੀਆਪੁਰ ਕਲਾਂ ਅਤੇ ਕਲੀਪੁਰ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਸ਼ੁੁਕਰਾਨਾ ਸਮਾਗਮ ਕਰਵਾਇਆ ਗਿਆ।
ਪਿੰਡ ਫੁਲੂਵਾਲਾ ਡੋਡ ਵਿਖੇ ਸਰਕਲ ਪ੍ਰਧਾਨ ਅਮਰਜੀਤ ਸਿੰਘ ਕੁਲਾਣਾ ਤੇ ਮਨਮੰਦਰ ਸਿੰਘ ਡੋਡ ਮੀਤ ਪ੍ਰਧਾਨ ਜਿਲਾ ਯੂਥ ਅਕਾਲੀ ਦਲ ਦੀ ਅਗਵਾਈ ਹੇਠ ਲੱਡੂ ਵੰਡਣ ਮੌਕੇ ਪੰਚ ਸੁਖਦੇਵ ਸਿੰਘ, ਬਿੱਕਰ ਸਿੰਘ ਸਿੱਧੂ, ਸੂਬੇਦਾਰ ਬਲਦੇਵ ਸਿੰਘ, ਨੰਬਰਦਾਰ ਬਾਬੂ ਸਿੰਘ, ਲਾਭ ਸਿੰਘ, ਖੇਤਾ ਸਿੰਘ, ਭਰਪੂਰ ਕੌਰ, ਪੰਚ ਸਾਉਣ ਸਿੰਘ, ਸੁਖਪਾਲ ਕੌਰ, ਸਤਗੁਰ ਸਿੰਘ, ਰਾਜ ਸਿੰਘ, ਰਾਣੀ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ `ਚ ਪਿੰਡ ਦੇ ਹੋਰ ਮੁਹਤਬਰ ਹਾਜ਼ਰ ਸਨ।
ਇਸੇ ਤਰ੍ਹਾਂ ਪਿੰਡ ਕਲੀਪੁਰ ਵਾਸੀਆਂ ਵਲੋਂ ਹਰਸਿਮਰਤ ਦੀ ਜਿੱਤ ਸ਼ੁਕਰਾਨੇ ਵਜੋਂ ਕਰਵਾਏ ਗਏ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਮੌਕੇ ਹਲਕਾ ਇੰਚਾਰਜ ਡਾ: ਨਿਸ਼ਾਨ ਸਿੰਘ, ਸਾਬਕਾ ਚੇਅਰਮੈਨ ਬੱਲਮ ਸਿੰਘ ਕਲੀਪੁਰ, ਹਰਮੇਲ ਸਿੰਘ ਕਲੀਪੁਰ, ਸਰਕਲ ਪ੍ਰਧਾਨ ਜਥੇਦਾਰ ਅਮਰਜੀਤ ਸਿੰਘ ਕੁਲਾਣਾ ਨੇ ਕਿਹਾ ਕਿ ਹਰਸਿਮਰਤ ਦੀ ਜਿੱਤ ਨਾਲ ਅਕਾਲੀ ਵਰਕਰਾਂ ਦੇ ਹੌਂਸਲੇ ਹੋਰ ਵੀ ਬੁਲੰਦ ਹੋਏ ਹਨ।
ਇਸ ਮੌਕੇ ਜਿਲਾ ਯੂਥ ਵਿੰਗ ਪ੍ਰਧਾਨ ਗੁਰਦੀਪ ਸਿੰਘ ਟੋਡਰਪੁਰ, ਬਲਵੀਰ ਸਿੰਘ ਬੀਰੋਕੇ, ਜੋਗਾ ਸਿੰਘ ਬੋਹਾ, ਮਹਿੰਦਰ ਸਿੰਘ ਸੈਦੇਵਾਲਾ, ਬਲਦੇਵ ਸਿੰਘ, ਕੁਲਦੀਪ ਕੁਮਾਰ ਐਡਵੋਕੇਟ ਸਤਵੰਤ ਸਿੰਘ ਕਲੀਪੁਰ, ਰਾਮਫਲ ਸਿੰਘ ਪੰਚ, ਗੋਰਾ ਸਿੰਘ ਪੰਚ, ਕਾਲਾ ਸਿੰਘ ਪੰਚ, ਹਰਮੀਤ ਕੌਰ ਪੰਚ, ਕੇਵਲ ਸਿੰਘ ਪੰਚ, ਰਾਮ ਸਰੂਪ ਸਿੰਘ, ਬਾਬਾ ਭੋਲਾ ਸਿੰਘ, ਪਾਲ ਸਿੰਘ ਪ੍ਰਧਾਨ, ਟੈਣੀ ਸਿੰਘ ਨੰਬਰਦਾਰ, ਬੋਘ ਸਿੰਘ, ਸੂਰਜ ਸਿੰਘ, ਅਮਰੀਕ ਸਿੰਘ, ਜਗਰਾਜ ਸਿੰਘ ਖਾਲਸਾ, ਲਖਵੀਰ ਸਿੰਘ, ਭੋਲਾ ਸਿੰਘ ਪ੍ਰਧਾਨ, ਮੱਖਣ ਸਿੰਘ ਸਿੱਧੂ, ਬਲਕਾਰ ਸਿੰਘ ਕਲੀਪੁਰ ਆਦਿ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media