ਅੰਮ੍ਰਿਤਸਰ, 27 ਮਈ (ਪੰਜਾਬ ਪੋਸਟ ਬਿਊਰੋ) – ਸ਼ਹਿਰ `ਚ ਅਵਾਰਾ ਜਾਨਵਰਾਂ ਦੇ ਗੁੱਸੇ ਤੋ ਲੋਕ ਡਾਢੇ ਤੰਗ ਤੇ ਪ੍ਰੇਸ਼ਾਨ ਹਨ, ਜਦਕਿ ਮੇਅਰ ਅਤੇ ਨਗਰ ਨਿਗਮ ਅਧਿਕਾਰੀ ਆਪਣੀ ਜਿੰਮੇਵਾਰੀ ਤੋਂ ਬੇਖਬਰ ਦਿਖਾਈ ਦੇ ਰਹੇ ਹਨ।ਸਾਬਕਾ ਸਿਹਤ ਮੰਤਰੀ ਪੰਜਾਬ ਤੇ ਭਾਜਪਾ ਨੇਤਾ ਸ੍ਰੀਮਤੀ ਲਕਸ਼ਮੀ ਕਾਂਤਾ ਚਾਵਲਾ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਸ਼ਹਿਰ ਵਿੱਚ ਸਫਾਈ ਦਾ ਪ੍ਰਬੰਧ ਠੀਕ ਨਹੀਂ ਅਤੇ ਅਵਾਰਾ ਜਾਨਵਰ ਲੋਕਾਂ ਦੇ ਦੁਸ਼ਮਨ ਬਣ ਕੇ ਖੁਲ੍ਹੇਆਮ ਘੁੰਮ ਰਹੇ ਹਨ।ਉਨਾਂ ਕਿਹਾ ਕਿ ਸ਼ਾਇਦ ਨਿਗਮ ਨੂੰ ਹੁਣ ਇਹ ਵੀ ਯਾਦ ਕਰਵਾਉਣਾ ਹੋਵੇਗਾ ਕਿ ਅਵਾਰਾ ਜਾਨਵਰਾਂ ਨੂੰ ਸੰਭਾਲਣਾ ਤੇ ਉਨ੍ਹਾਂ ਲਈ ਚਾਰੇ ਤੇ ਪਾਣੀ ਦਾ ਪ੍ਰਬੰਧ ਕਰਨਾ ਨਿਗਮ ਦੀ ਪਹਿਲੀ ਡਿਊਟੀ ਹੈ।ਮੈਡਮ ਚਾਵਲਾ ਨੇ ਕਿਹਾ ਕਿ ਅਫਸੋਸ ਤਾਂ ਇਹ ਹੈ ਕਿ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਅੰਮ੍ਰਿਤਸਰ ਵਿੱਚ ਰਹਿੰਦੇ ਹੋਏ ਵੀ ਉਹ ਕਦੇ ਸ਼ਹਿਰ ਵਾਸੀਆਂ ਦੀ ਖਬਰ ਸਾਰ ਲੈਂਦੇ ਦਿਖਾਈ ਨਹੀਂ ਦਿੱਤੇ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …