ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਸੁਚੱਜੀ ਅਗਵਾਈ ਹੇਠ ਚਲ ਰਹੇ ਖਾਲਸਾ ਕਾਲਜ
ਗਰਲਜ਼ ਸੀਨੀ: ਸੈਕੰ: ਸਕੂਲ ਵਿਖੇ 11ਵੀਂ ਜਮਾਤ ਦੀਆਂ ਵਿਦਿਆਰਥਣਾਂ ਦਾ ਸਕੂਲ ਵਲੋਂ ਸਵਾਗਤ ਕਰਨ ਲਈ ਫ਼ਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ।ਜਿਸ ’ਚ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਪਾਰਟੀ ’ਚ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਿਲ ਹੋਏ।
ਪ੍ਰਿੰਸੀਪਲ ਨਾਗਪਾਲ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਰਥਿਕ ਪੱਖੋਂ ਮਜ਼ਬੂਤ ਹੋਣ ਅਤੇ ਜ਼ਿੰਦਗੀ ’ਚ ਸਫ਼ਲਤਾ ਹਾਸਲ ਕਰਨ ਲਈ ਲਗਨ ਤੇ ਮਿਹਨਤ ਨਾਲ ਪੜ੍ਹਾਈ ਕਰਨ।ਉਨ੍ਹਾਂ ਕਿਹਾ ਕਿ ਕੋਈ ਮੰਜਿਲ ਦੂਰ ਨਹੀਂ ਹੁੰਦੀ, ਬੱਸ ਉਸ ਨੂੰ ਹਾਸਲ ਕਰਨ ਲਈ ਇਕ ਜੋਸ਼ ਤੇ ਜਨੂੰਨ ਚਾਹੀਦਾ ਹੈ ਅਤੇ ਜਿੰਨ੍ਹਾਂ ਦੇ ਮਨ ਸਾਫ਼ ਹਨ ਉਹ ਕਦੇ ਵੀ ਅਸਫ਼ਲਤਾ ਦੇ ਨੇੜੇ ਵੀ ਨਹੀਂ ਫੱਟਕਦੇ। ਉਨ੍ਹਾਂ ਸਮੂਹ ਵਿਦਿਆਰਥਣਾਂ ਨੂੰ ‘ਜੀ ਆਇਆਂ’ ਆਖਦਿਆਂ ਆਪਣੀ ਰੁਚੀ ਮੁਤਾਬਕ ਵਿਸ਼ਿਆਂ ਦੀ ਚੋਣ ਕਰਨ ਤੇ ਚੰਗੇ ਭਵਿੱਖ ਲਈ ਸ਼ੁਭ-ਕਾਮਨਾਵਾਂ ਦਿੱਤੀਆਂ।
ਵਿਦਿਆਰਥਣਾਂ ਵਲੋਂ ਗੀਤ-ਸੰਗੀਤ, ਲੋਕ ਨਾਚ, ਭਾਸ਼ਣ ਕਲਾ ’ਚ ਹਿੱਸਾ ਲੈਦਿਆਂ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ਗਿਆ।ਮਿਸ ਇਸ਼ਿਕਾ ਨੇ ਮਿਸ ਫ਼ਰੈਸ਼ਰ, ਮਿਸ ਅਮਨਪ੍ਰੀਤ ਕੌਰ ਨੇ ਮਿਸ ਬਿਊਟੀਫੁੱਲ ਸਮਾਇਲ, ਮਿਸ ਅਨਮੋਲਪ੍ਰੀਤ ਕੌਰ ਨੇ ਮਿਸ ਬਿਊਟੀਫੁੱਲ ਲਾਂਗ ਹੇਅਰ ਦਾ ਖਿਤਾਬ ਜਿੱਤਿਆ, ਜਿਨ੍ਹਾਂ ਨੂੰ ਪ੍ਰਿੰ: ਨਾਗਪਾਲ ਨੇ ਸਨਮਾਨਿਤ ਕੀਤਾ।ਸਮਾਗਮ ਦਾ ਆਯੋਜਨ ਪ੍ਰਿੰ: ਨਾਗਪਾਲ ਦੀ ਅਗਵਾਈ ਹੇਠ 11ਵੀਂ ਜਮਾਤ ਦੇ ਸਾਰੇ ਸੈਕਸ਼ਨਾਂ ਦੇ ਇੰਚਾਰਜਾਂ ਵਲੋਂ ਕੀਤਾ ਗਿਆ।
Check Also
ਸਮਾਂ ਬਦਲਣ ਤੋਂ ਬਾਅਦ ਪਹਿਲੇ ਦਿਨ ਸਮੇਂ ਸਿਰ ਦਫਤਰ ਪੁੱਜੇ ਮੁਲਾਜ਼ਮ
ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਵਧਦੀ ਗਰਮੀ ਨੂੰ ਦੇਖਦੇ ਹੋਏ ਸਰਕਾਰੀ …
Punjab Post Daily Online Newspaper & Print Media