ਨਵੇਂ ਬਣੇ ਸਮਾਰਟ ਕਲਾਸ ਰੂਮ ਨੂੰ ਬੱਚਿਆਂ ਨੂੰ ਕੀਤਾ ਅਰਪਣ
ਸਮਰਾਲਾ, 29 ਮਈ (ਪੰਜਾਬ ਪੋਸਟ – ਇੰਦਰਜੀਤ ਕੰਗ) – ਇੱਥੋਂ ਨਜਦੀਕੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਉਟਾਲਾਂ ਵਿਖੇ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਅਤੇ ਪਿੰਡ ਦੇ ਦਾਨੀ ਸੱਜਣਾ ਦੇ ਉਦਮ ਨਾਲ ਬਣਾਇਆ ਨਵਾਂ ਸਮਾਰਟ ਕਲਾਸ ਰੂਮ ਬੱਚਿਆਂ ਨੂੰ ਅਰਪਣ ਕੀਤਾ ਗਿਆ।ਇਸ ਸਬੰਧੀ ਸਕੂਲ ਇੰਚਾਰਜ ਮੈਡਮ ਸੱਤਿਆ ਕੌਰ ਅਤੇ ਅਧਿਆਪਕ ਜੈਦੀਪ ਮੈਨਰੋ ਨੇ ਦੱਸਿਆ ਕਿ ਸਕੂਲ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ, ਉਪਰੰਤ ਕੁਲਵੰਤ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਮਰਾਲਾ ਨੇ ਨਵੇਂ ਬਣੇ ਸਮਾਰਟ ਕਲਾਸ ਰੂਮ ਦਾ ਰਿਬਨ ਕੱਟ ਕੇ ਬੱਚਿਆਂ ਲਈ ਅਰਪਨ ਕੀਤਾ।ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਹੁਣ ਸਰਕਾਰੀ ਸਕੂਲਾਂ ਦੀ ਹਾਲਤ ਵਿੱਚ ਕਾਫੀ ਸੁਧਾਰ ਹੋ ਰਿਹਾ ਹੈ।ਇਹ ਸਭ ਕੁੱਝ ਸਕੂਲ ਅਧਿਆਪਕਾਂ ਅਤੇ ਪਿੰਡਾਂ ਦੇ ਦਾਨੀ ਸੱਜਣਾ ਦੇ ਉਦਮ ਨਾਲ ਹੀ ਸੰਭਵ ਹੋ ਸਕਿਆ ਹੈ।ਹੁਣ ਸਰਕਾਰੀ ਸਕੂਲ ਪਹਿਲਾਂ ਵਾਲਾ ਮੁਕਾਮ ਹਾਸਲ ਕਰਨ ਵੱਲ ਕਦਮ ਪੁੱਟਣ ਲੱਗ ਪਏ ਹਨ।
ਉਪਰੰਤ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਹੋਇਆ, ਜਿਸ ਵਿੱਚ ਰਿਟਾ: ਲੈਕਚਰਾਰ ਬਿਹਾਰੀ ਲਾਲ ਸੱਦੀ, ਕੁਲਵੰਤ ਸਿੰਘ ਬੀ.ਪੀ.ਈ.ਓ, ਨੌਜਵਾਨ ਸਰਪੰਚ ਪ੍ਰੇਮਵੀਰ ਸੱਦੀ, ਅਧਿਆਪਕ ਚੇਤਨਾ ਮੰਚ ਦੇ ਪ੍ਰਧਾਨ ਵਿਜੈ ਕੁਮਾਰ ਸ਼ਰਮਾ, ਉਘੇ ਲੇਖਕ ਹਮਦਰਦਵੀਰ ਨੌਸ਼ਹਿਰਵੀ ਅਤੇ ਮੁੱਖ ਅਧਿਆਪਕ ਮੇਘ ਸਿੰਘ ਜਵੰਦਾ (ਨੈਸ਼ਨਲ ਐਵਾਰਡੀ) ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਸਭ ਤੋਂ ਪਹਿਲਾਂ ਸਕੂਲ ਦੀ ਬੱਚੀ ਨੇ ਧਾਰਮਿਕ ਗੀਤ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਨੇ ਬਹੁਤ ਹੀ ਖੂਬਸੂਰਤ ਡਾਂਸ ਕਰਕੇ ਸਭ ਦਾ ਮਨ ਮੋਹ ਲਿਆ।ਇਸ ਪ੍ਰੋਗਰਾਮ ਵਿੱਚ ਬੱਚਿਆਂ ਨੇ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ।ਜਿਸ ਵਿੱਚ ਗਰੁੱਪ ਡਾਂਸ, ਕਵਿਤਾਵਾਂ ਤੋਂ ਇਲਾਵਾ ਬੱਚਿਆਂ ਦਾ ਮਲਵਈ ਗਿੱਧਾ ਪ੍ਰੋਗਰਾਮ ਦਾ ਸ਼ਿਖਰ ਹੋ ਨਿਬੜਿਆ।ਛੋਟੇ ਬੱਚਿਆਂ ਨੇ ਸਿੱਖਿਆਦਾਇਕ ਬੋਲੀਆਂ ਨਾਲ ਵੱਡਿਆਂ ਨੂੰ ਵੀ ਜਾਗਰੂਕ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਜੈਦੀਪ ਮੈਨਰੋ ਨੇ ਨਿਭਾਈ।
ਅਖੀਰ ਵਿੱਚ ਮੁੱਖ ਮਹਿਮਾਨਾਂ ਨੇ ਪਿਛਲੇ ਸੈਸ਼ਨ ਦੌਰਾਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਇਨਾਮ ਵੰਡੇ।ਪਿੰਡ ਦੇ ਦਾਨੀ ਸੱਜਣਾਂ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਨੇ ਸਕੂਲ ਦੀ ਕਾਇਆ ਕਲਪ ਕਰਨ ਲਈ ਦਿਨ ਰਾਤ ਇੱਕ ਕਰਕੇ ਆਪਣਾ ਯੋਗਦਾਨ ਪਾਇਆ।ਬੁਲਾਰਿਆਂ ਨੇ ਸਕੂਲ ਅਧਿਆਪਕਾਂ ਦੀ ਕਾਰਗੁਜਾਰੀ ਅਤੇ ਬੱਚਿਆਂ ਦੁਆਰਾ ਪੜ੍ਹਾਈ ਦੇ ਨਾਲ ਨਾਲ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲੈਣ ਦੀ ਪ੍ਰਸੰਸਾ ਕੀਤੀ।ਡਾ. ਜੀਤ ਰਾਵਲ ਵੱਲੋਂ ਸਕੂਲ ਦੇ ਸਾਰੇ ਬੱਚਿਆਂ ਨੂੰ ਮੁਫਤ ਕਾਪੀਆਂ ਵੀ ਵੰਡੀਆਂ ਗਈਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਅਧਿਆਪਕਾ ਕਲਮਜੀਤ ਕੌਰ, ਸਰਬਜੀਤ ਕੌਰ, ਪਰਮਜੀਤ ਕੌਰ, ਪੰਚ ਰਣਜੀਤ ਕੌਰ, ਜੱਸੀ ਪੰਚ, ਚੰਨਾ ਪੰਚ, ਰਾਮ ਸਿੰਘ ਪੰਚ, ਸਾਬਕਾ ਪੰਚ ਹਰਭਜਨ ਸਿੰਘ, ਬਲਜੀਤ ਸਿੰਘ ਇੰਸਪੈਕਟਰ, ਰਘਵੀਰ ਸਿੰਘ, ਅਵਤਾਰ ਸਿੰਘ, ਕਰਮ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਪ੍ਰਿੰਸੀਪਲ ਮੁਨੀਸ਼ ਕੁਮਾਰ, ਗੁਰਪ੍ਰੀਤ ਸਿੰਘ ਜੀ.ਓ.ਜੀ, ਰਾਜੇਸ਼ ਕੁਮਾਰ, ਦਰਸ਼ਨ ਸਿੰਘ ਕੰਗ, ਪੁਖਰਾਜ ਸਿੰਘ, ਦੀਪ ਦਿਲਬਰ ਉਘੇ ਸਮਾਜਸੇਵੀ, ਡਾ. ਜੀਤ ਰਾਵਲ, ਇੰਦਰਜੀਤ ਸਿੰਘ ਕੰਗ, ਕੁਲਭੂਸ਼ਨ ਕੁਮਾਰ, ਮੈਡਮ ਹਿਮਲੇਸ਼ ਅਤੇ ਮੈਡਮ ਸ਼ਿਖਾ ਆਦਿ ਤੋਂ ਇਲਾਵਾ ਬੱਚਿਆਂ ਦੇ ਮਾਪੇ ਅਤੇ ਪਿੰਡ ਦੇ ਪਤਵੰਤੇ ਸੱਜਣ ਵੱਡੀ ਗਿਣਤੀ ਵਿੱਚ ਹਾਜਰ ਸਨ।
ਅਖੀਰ ਵਿੱਚ ਸਕੂਲ ਇੰਚਾਰਜ ਮੈਡਮ ਸੱਤਿਆ ਕੌਰ ਨੇ ਆਏ ਮਹਿਮਾਨਾਂ, ਬੱਚਿਆਂ ਦੇ ਮਾਪਿਆਂ ਤੇ ਦਾਨੀ ਸੱਜਣਾ ਦਾ ਧੰਨਵਾਦ ਕੀਤਾ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …