Tuesday, September 29, 2026

ਭੀਖੀ ਵਿਖੇ ਓਮ ਸਾਂਤੀ ਭਵਨ ਦਾ ਉਦਘਾਟਨ

ਭੀਖੀ, 29 ਮਈ (ਪੰਜਾਬ ਪੋਸਟ – ਕਮਲ ਕਾਂਤ) – ਲਾਲਸਾਵਾਂ ਤੇ ਵੱਧ ਤੋਂ ਵੱਧ ਪ੍ਰਾਪਤ ਕਰਨ ਦੀ ਹੋੜ ਨੇ ਅਜੋਕੇ ਮਨੁੱਖ ਨੂੰ ਬੇਚੈਨ ਕਰ ਰੱਖਿਆ ਹੈ, ਪਰ ਅਧਿਆਤਮਿਕ ਤੌਰ `ਤੇ ਪ੍ਰਪੱਕ ਹੋਣਾ ਮਨੁੱਖ ਲਈ ਜਰੂਰੀ ਹੈ।ਇਹ ਪ੍ਰਗਟਾਵਾ ਬ੍ਰਹਮ ਕੁਮਾਰ ਅਮੀਰ ਚੰਦ ਨੇ ਸਥਾਨਕ ਓਮ ਸਾਂਤੀ ਭਵਨ ਦਾ ਉਦਘਾਟਨ ਕਰਨ ਤੋਂ ਬਾਅਦ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆ ਕੀਤਾ।ਉਨ੍ਹਾਂ ਕਿਹਾ ਕਿ ਮਨੁੱਖ `ਚ ਦੂਜੇ ਨੂੰ ਮੁਆਫ਼ ਕਰਨ ਦੀ ਸਮਰੱਥਾ ਘਟਦੀ ਜਾ ਰਹੀ ਹੈ ਤੇ ਮੈਂ ਮੇਰੀ ਭਾਰੂ ਹੁੰਦੀ ਜਾ ਰਹੀ ਹੈ, ਜਿਸ ਕਾਰਨ ਉਹ ਮਾਨਸਿਕ ਵਿਕਾਰਾਂ ਦੇ ਨਾਲ ਨਾਲ ਸਰੀਰਕ ਵਿਕਾਰਾਂ `ਚ ਘਿਰਿਆਂ ਨਜ਼ਰ ਆ ਰਿਹਾ ਹੈ।ਬ੍ਰਹਮ ਕੁਮਾਰੀ ਸੁਦੇਸ਼ ਮਾਨਸਾ ਨੇ ਵੀ ਆਪਣੇ ਵਿਚਾਰ ਰੱਖੇ।ਕੇਂਦਰ ਦੇ ਸੰਚਾਲਕ ਭੈਣ ਰੁਪਿੰਦਰ ਨੇ ਦੱਸਿਆ ਕਿ ਇਸ ਕੇਂਦਰ ਨੂੰ ਬਣਾਉਣ `ਚ ਸ਼ਹਿਰ ਵਾਸੀਆਂ ਨੇ ਪੂਰਾ ਸਹਿਯੋਗ ਦਿੱਤਾ ਹੈ।ਇਸ ਮੌਕੇ ਡਾ: ਯਸ਼ਪਾਲ ਸਿੰਗਲਾ, ਡਾ: ਗਗਨਦੀਪ ਪ੍ਰਾਸ਼ਰ, ਨਰਿੰਦਰ ਜਿੰਦਲ ਡੀ.ਸੀ, ਮਾ. ਬ੍ਰਿਜ ਲਾਲ, ਜਗਦੇਵ ਸਿੰਘ ਸਿੱਧੂ, ਦੇਵ ਭੂਸ਼ਣ ਮਾਲੀ, ਜੀਵਨ ਕੁਮਾਰ ਬੱਬੂ, ਮਾ. ਅੰਮ੍ਰਿਤਪਾਲ ਜਿੰਦਲ, ਸੁਭਾਸ਼ ਚੰਦ ਐਗਰੋ, ਸੁਭਾਸ਼ ਚੰਦ ਐਗਰੋ, ਸ਼ਿਵ ਕੁਮਾਰ ਬਬਲੂ, ਅਸ਼ੋਕ ਧਲੇਵਾਂ, ਰਾਜ ਕੁਮਾਰ ਰਾਜੂ, ਨੰਦ ਲਾਲ ਆਦਿ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply