Wednesday, May 27, 2026

ਮੁਸਲਿਮ ਭਾਈਚਾਰੇ ਵਲੋਂ ਹਾਲ ਬਜ਼ਾਰ ਮਸਜ਼ਿਦ `ਚ ਇਫਤਾਰ ਪਾਰਟੀ ਦਾ ਆਯੋਜਨ

ਅੰਮ੍ਰਿਤਸਰ, 30 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਜਾਮਾ ਮਸਜ਼ਿਦ ਹਾਲ ਬਜ਼ਾਰ ਵਿਖੇ 22ਵੇਂ ਰੋਜ਼ੇ ਦੀ ਇਫਤਾਰ ਪਾਰਟੀ ਆਲ ਮੁਸਲਿਮ PUNJ3005201911ਵੈਲਫੇਅਰ ਸੁਸਾਇਟੀ ਇੰਡੀਆ ਦੇ ਰਾਸ਼ਟਰੀ ਵਾਈਸ ਚੇਅਰਮੈਨ ਅਤੇ ਨੈਸ਼ਨਲ ਐਂਟੀ ਹਿਊਮਨ ਰਾਈਟ ਕੌਂਸਿਲ ਆਫ ਇੰਡੀਆ ਦੇ ਪ੍ਰਧਾਨ ਖੁਰਸ਼ੀਦ ਅਹਿਮਦ ਦੀ ਅਗਵਾਈ ਵਿੱਚ ਕੀਤੀ ਗਈ।ਏ.ਸੀ.ਪੀ ਸਪੈਸ਼ਲ ਡੀ. ਜਤਿੰਦਰ, ਨਿਊਰੋ ਸਰਜਨ ਡਾ. ਰਾਘਵ ਵਾਧਵਾ, ਮੁਸਲਿਮ ਵੇਲਫੇਅਰ ਸੁਸਾਇਟੀ ਦੇ ਚੇਅਰਮੈਨ ਮਾਨਿਕ ਅਲੀ, ਵਾਲਮੀਕਿ ਅੰਬੇਦਕਰ ਮਹਾ ਪੰਚਾਇਤ ਦੇ ਚੇਅਰਮੈਨ ਸੁਮਿਤ ਕਾਲੀ ਅਤੇ ਸਮਾਜ ਸੇਵਕ ਡਾ. ਇੰਦਰਬੀਰ ਭੈੜਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।ਡੀ.ਜਤਿੰਦਰ ਅਤੇ ਡਾ. ਵਾਧਵਾ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਰੋਜ਼ੇ `ਤੇ ਮੁਬਾਰਕਾਬਾਦ ਦਿੰਦਿਆਂ ਕਿਹਾ ਕਿ ਦੁਨੀਆ ਦੇ ਸਾਰੇ ਧਰਮ ਮਾਨਵਤਾ ਨਾਲ ਪਿਆਰ ਕਰਨ ਦੀ ਸਿਖਿਆ ਦਿੰਦੇ ਹਨ। ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਦੇਸ਼ ਦੀ ਅਮਨ ਸ਼ਾਂਤੀ ਅਤੇ ਭਾਰਤ ਦੀ ਤਰੱਕੀ ਲਈ ਦੁਆ ਕੀਤੀ।ਇਸ ਮੌਕੇ ਅਬਦੁਲ ਨੂਰ, ਨਫੀਸ ਅਹਿਮਦ, ਅਨਵਰ ਚਾਚਾ, ਡਾ. ਮੋਤੀ ਰਹਿਮਾਨ, ਜੰਗ ਖਾਨ, ਮੁਹੰਮਦ ਸ਼ਾਹ ਆਲਮ, ਮੁਹੰਮਦ ਸ਼ਾਕਿਰ, ਸ਼ੌਕਤ ਅਲੀ, ਹੈਦਰ ਅਲੀ, ਕੁਲਦੀਪ ਸਿੰਘ, ਦਿਲਬਾਗ ਸਿੰਘ, ਸ਼ਰਨਜੀਤ ਸਿੰਘ, ਅਜੇ ਕੁਮਾਰ, ਅਕਾਸ਼ ਕੁਮਾਰ, ਮੁਹੰਮਦ ਸ਼ਾਕਿਰ, ਮੁਹੰਮਦ ਜਾਵੈਦ, ਮੁਹੰਮਦ ਆਰਿਫ ਆਦਿ ਵੀ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …

Leave a Reply