Wednesday, June 17, 2026

ਥਾਣਾ ਸਾਂਝ ਕੇਦਰ ਨੇ ਵਿਦਿਆਰਥਣਾਂ ਨੂੰ ਸਵੈ ਸੁਰੱਖਿਆ ਅਤੇ ਸ਼ਕਤੀ ਐਪ ਬਾਰੇ ਦਿੱਤੀ ਜਾਣਕਾਰੀ

ਭੀਖੀ/ ਮਾਨਸਾ, 30 ਮਈ (ਪੰਜਾਬ ਪੋਸਟ – ਕਮਲ ਕਾਂਤ) – ਥਾਣਾ ਸਾਂਝ ਕੇਦਰ ਭੀਖੀ ਵਲੋਂ ਮਧੇਵਾਲਾ ਕੰਪਲੈਕਸ ਦੀਆਂ ਵਿਦਿਆਰਥਣਾਂ ਨੂੰ ਸਵੈ ਸੁਰੱਖਿਆ ਦੀ PUNJ3005201915ਜਾਣਕਾਰੀ ਦਿੱਤੀ ਗਈ।ਸੈਂਟਰ ਦੇ ਐਮ.ਡੀ ਓਮ ਪ੍ਰਕਾਸ਼ ਨੇ ਉੱਚ ਪੁਲਿਸ ਅਫਸਰਾਂ ਦਾ ਪਹੁੰਚਣ `ਤੇ ਉਨਾਂ ਨੂੰ ‘ਜੀ ਆਇਆ ਨੂੰ’ ਕਿਹਾ ਅਤੇ ਸਾਂਝ ਕੇਦਰ ਦੇ ਇੰਚਾਰਜ ਸਮਰਾਟਵੀਰ ਨੇ ਸਮੇਤ ਹੌਲਦਾਰ ਮਨਜਿੰਦਰ ਸਿੰਘ ਅਤੇ ਸਿਪਾਹੀ ਗਗਨਦੀਪ ਸਿੰਘ ਨੇ ਮਧੇਵਾਲਾ ਕੰਪਲੈਕਸ ਦੀਆਂ ਵਿਦਿਆਰਥਣਾਂ ਨੂੰ ਗੁੰਡਾ ਅਨਸਰਾਂ ਵਿਰੁੱਧ ਆਪਣੇ ਆਪ ਨੂੰ ਬਚਾਉਣ ਲਈ ਸਵੈ ਸਰੁੱਖਿਆ ਬਾਰੇ ਵਿਸਥਾਰ ਪੂਰਵਕ ਦਸਿਆ।ਵਿਦਿਆਰਥਣਾਂ ਨੂੰ ਪੰਜਾਬ ਪੁਲਿਸ ਵਲੋਂ ਲੜਕੀਆਂ ਦੀ ਸਰੁੱਖਿਆ ਲਈ ਆਨਲਾਈਨ ਚਲਾਈ ਗਈ ਸ਼ਕਤੀ ਐਪ ਬਾਰੇ ਸਮਝਾ ਕੇ ਇਸ ਨੂੰ ਆਪਣੇ ਮੋਬਾਇਲ ਵਿੱਚ ਡਾਊਨਾਲੋਡ ਕਰਨ ਅਤੇ ਵਰਤੋਂ ਕਰਨ ਬਾਰੇ ਸਮਝਾਇਆ ਗਿਆ।ਉਨਾਂ ਨੂੰ ਫਰਜੀ ਸੈਂਟਰਾਂ ਤੋਂ ਬਚ ਕੇ ਸਿਰਫ ਪੰਜਾਬ ਸਰਕਾਰ ਦੁਆਰਾ ਰਜਿਸਟਰਡ ਸੈਂਟਰਾਂ ਵਿੱਚ ਦਾਖਲਾ ਲੈਣ ਬਾਰੇ ਜਾਣਕਾਰੀ ਦਿੱਤੀ ਗਈ। ਸ਼ੇ ਰੋਕਣ, ਪ੍ਰਦੂਸ਼ਣ ਘਟਾਉਣ ਅਤੇ ਵੱਧ ਤੋਂ ਵੱਧ ਦਰੱਖਤ ਲਗਾਉਣ ਅਤੇ ਪਾਣੀ ਬਚਾਉਣ ਦੇ ਲਈ ਸਮੂਹ ਮਧੇਵਾਲਾ ਕੰਪਲੈਕਸ ਦੇ ਹਾਜਰ ਸਟਾਫ, ਵਿਦਿਆਰਥਣਾਂ ਤੋਂ ਸਹਿਯੋਗ ਮੰਗਿਆ ਗਿਆ।ਸੈਂਟਰ ਹੈਡ ਨਵਜੋਤ ਜ਼ਿੰਦਲ ਨੇ ਵਿਦਿਆਰਥਣਾਂ ਤੇ ਸਟਾਫ ਦਾ ਸਮਰਾਟਵੀਰ ਨੇ ਧੰਨਵਾਦ ਕੀਤ।
 

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply