Monday, September 21, 2026

ਖ਼ਾਲਸਾ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਨੇ ਪੀ.ਟੀ.ਯੂ ਦੀਆਂ ਪ੍ਰੀਖਿਆਵਾਂ ’ਚ ਮਾਰੀਆਂ ਮੱਲ੍ਹਾਂ

PUNJ3005201923ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਦੇ 12 ਵਿਦਿਆਰਥੀਆਂ ਨੇ ਇੰਦਰ ਕੁਮਾਰ ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਕਪੂਰਥਲਾ ਵੱਲੋਂ ਲਈ ਗਈ ਪ੍ਰੀਖਿਆ ’ਚ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਮੈਰਿਟ ਸੂਚੀ ’ਚ ਪਹਿਲੇ ਦਸਾਂ ਸਥਾਨਾਂ ’ਚ ’ਤੇ ਆਪਣਾ ਕਬਜ਼ਾ ਕੀਤਾ ਹੈ।ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਉਕਤ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਨਤੀਜਾ ਹਾਸਲ ਕਰਨ ’ਤੇ ਮੁਬਾਰਕਬਾਦ ਦਿੰਦਿਆ ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਤੇ ਹੋਰਨਾਂ ਦੀ ਸਟਾਫ਼ ਦੀ ਕਾਰਗੁਜ਼ਾਰੀ ਦੀ ਪ੍ਰਸੰਸਾ ਕੀਤੀ।
    ਡਾ. ਬਾਲਾ ਨੇ ਮੈਨੇਜ਼ਮੈਂਟ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਅਤੇ ਵਿਦਿਆਰਥੀਆਂ ਦੁਆਰਾ ਇਮਤਿਹਾਨਾਂ ’ਚ ਵਧੀਆ ਅੰਕ ਪ੍ਰਾਪਤ ਕਰਨ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਕਾਲਜ ਦੇ 12 ਵਿਦਿਆਰਥੀਆਂ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੁਆਰਾ ਜਾਰੀ ਕੀਤੀ ਗਈ ਮੈਰਿਟ ਲਿਸਟ ’ਚ ਪਹਿਲੇ 10 ਚੋਟੀ ਦੇ ਸਥਾਨ ਹਾਸਲ ਕੀਤੇ ਹਨ।ਉਨ੍ਹਾਂ ਦੱਸਿਆ ਕਿ ਕੰਪਿਊਟਰ ਸਾਇੰਸ ਐਂਡ ਇੰਜ਼ੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਨੇ 5 ਮੈਰਿਟ ਪੁਜੀਸ਼ਨਾਂ, ਸਿਵਲ ਇੰਜੀਨੀਅਰਿੰਗ ਦੀਆਂ ਤਿੰਨ ਅਤੇ 2 ਪੁਜੀਸ਼ਨਾਂ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਇੰਜ਼ੀਨੀਅਰਿੰਗ ਤੇ ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਹਾਸਲ ਕੀਤੀਆਂ ਹਨ।
    ਪ੍ਰਿੰ: ਡਾ. ਬਾਲਾ ਨੇ ਕਿਹਾ ਕਿ ਸਮੈਸਟਰ ਚੌਥਾ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦੀ ਮਨਪ੍ਰੀਤ ਕੌਰ ਅਤੇ ਸਮੈਸਟਰ ਛੇਵਾਂ ਦੀ ਸੁਮਨ ਨੇ 9.04 ਐਸ.ਜੀ.ਪੀ.ਏ, ਸਮੈਸਟਰ ਦੂਜਾ ਦੇ ਅੰਮ੍ਰਿਤਪਾਲ ਸਿੰਘ ਨੇ 9.39 ਐਸ.ਜੀ.ਪੀ.ਏ, ਸਮੈਸਟਰ ਦੂਜਾ ਦੀ ਕ੍ਰਿਤੀ ਦੇਵ ਨੇ 9.17 ਐਸ.ਜੀ.ਪੀ.ਏ ਹਾਸਲ ਕੀਤੀ।ਉਨ੍ਹਾਂ ਕਿਹਾ ਕਿ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਸਮੈਸਟਰ ਚੌਥਾ ਦੀ ਨਵਜੋਤ ਕੌਰ ਯੂਨੀਵਰਸਿਟੀ ’ਚੋਂ ਚੌਥਾ ਅਤੇ ਮਕੈਨੀਕਲ ਇੰਜੀਨੀਅਰ ਸਮੈਸਟਰ ਚੌਥਾ ਦੇ ਜਸਪਾਲ ਸਿੰਘ ਨੇ ਯੂਨੀਵਰਸਿਟੀ ’ਚੋਂ 5ਵਾਂ ਸਥਾਨ ਹਾਸਲ ਕੀਤਾ।ਉਨਾਂ ਕਾਲਜ ਦੇ ਮਿਹਨਤੀ ਸਟਾਫ਼ ਦੁਆਰਾ ਵਿਦਿਆਰਥੀਆਂ ਨੂੰ ਕਰਵਾਈ ਮਿਹਨਤ ਦੀ ਸ਼ਲਾਘਾ ਕੀਤੀ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply