Tuesday, September 22, 2026

ਅਖਾੜਾ ਦੀਆਂ ਸੰਗਤਾਂ ਨੇ ਸਰੀ `ਚ ਸੰਤ ਗੁਰਬਚਨ ਸਿੰਘ ਜੀ ਦੀ ਬਰਸੀ ਮਨਾਈ

PUNJ3005201924ਜਗਰਾਉਂ/ ਸਰੀ, 31 ਮਈ (ਪੰਜਾਬ ਪੋਸਟ – ਕੁਲਦੀਪ ਸਿੰਘ ਲੋਹਟ) – ਦਮਦਮੀ ਟਕਸਾਲ ਦੇ ਬਾਰਵੇਂ ਮੁੱਖੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਜਨਮ ਭੋਇ ਇਤਿਹਾਸਕ ਨਗਰ ਅਖਾੜਾ ਦੇ ਜੰਮਪਲ ਕੈਨੇਡਾ ਦੇ ਸਰੀ ਨਿਵਾਸੀਆਂ ਨੇ ਸੰਤ ਗੁਰਬਚਨ ਸਿੰਘ ਖਾਲਸਾ ਜੀ ਦੀ ਮਹਾਨ ਯਾਦ ਨੂੰ ਤਾਜ਼ਾ ਕਰਦੇ ਹੋਏ ਵਿਸ਼ਾਲ ਬਰਸੀ ਸਮਾਗਮਾਂ ਦਾ ਆਯੋਜਨ ਕੀਤਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਉਪਰੰਤ ਰਾਗੀ ਸਿੰਘਾਂ ਨੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।ਦੱਸਣਯੋਗ ਹੈ ਕਿ ਕਿ ਪਿੰਡ ਅਖਾੜਾ ਵਾਸੀ ਹਰ ਵਰੇ ਸੰਤ ਜੀ ਦੀ ਨਿੱਘੀ ਯਾਦ ਵਿੱਚ ਬਰਸੀ ਸਮਾਗਮ ਕਰਵਾ ਕੇ ਭਾਈਚਾਰਕ ਸਾਂਝ ਵਧਾਉਂਦੇ ਹਨ।ਉਨਾਂ ਵਲੋਂ ਨਗਰ ਦੀ ਇਸ ਮਹਾਨ ਸ਼ਖਸ਼ੀਅਤ ਦੇ ਜੀਵਨ ਫ਼ਲਸਫੇ ਨੂੰ ਵਿਸ਼ਵ ਭਰ ਦੀਆਂ ਸੰਗਤਾਂ ਤੱਕ ਪਹੁੰਚਾਉਣ ਦੇ ਉਪਰਾਲੇ ਦੌਰਾਨ ਉਹ ਤਿੰਨੇ ਦਿਨ ਸੇਵਾ ਦੇ ਕਾਰਜ਼ ਤਨਦੇਹੀ ਨਾਲ ਨਿਭਾਏ ਜਾਂਦੇ ਹਨ।ਇਸ ਸਮਾਗਮ ਦੇ ਸੰਚਾਲਕਾਂ ਨਿਰਭੈ ਸਿੰਘ ਬੰਟੀ, ਕੁਲਦੀਪ ਸਿੰਘ ਸਮਰਾ ਤੇ ਗੁਰਜੀਤ ਸਿੰਘ ਬਰਿਆਰ ਅਨੁਸਾਰ ਸੰਤ ਗਿਆਨੀ ਗੁਰਬਚਨ ਸਿੰਘ ਇਕ ਮਹਾਨ ਸ਼ਿੱਖ ਸ਼ਖਸ਼ੀਅਤ ਸਨ, ਜਿੰਨਾਂ ਨੇ ਹਜਾਰਾਂ ਦੀ ਤਾਦਾਦ ਵਿੱਚ ਰਾਗੀ, ਢਾਡੀ, ਕਥਾਵਾਚਕ ਤੇ ਗ੍ਰੰਥੀ ਸਿੰਘ ਪੈਦਾ ਕਰਕੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ।
ਇਸ ਮੌਕੇ ਨਿਰਭੈ ਸਿੰਘ ਬੰਟੀ, ਕੁਲਦੀਪ ਸਿੰਘ ਸਮਰਾ, ਗੁਰਜੀਤ ਸਿੰਘ ਬਰਿਆਰ, ਹਰਜਿੰਦਰ ਭੋਲਾ, ਜੱਸ ਬਰਿਆਰ, ਕੁਲਜੀਤ ਬਰਿਆਰ, ਇਕਬਾਲ ਬਰਿਆਰ, ਜੀਤਾ ਗਿੱਲ, ਅਵਤਾਰ ਬਰਿਆਰ, ਮਨਮੋਹਣ ਬਰਿਆਰ, ਪਰਮਜੀਤ ਬਰਿਆਰ, ਹਰਜ ਬਰਿਆਰ ਸਮੇਤ ਵੱਡੀ ਗਿਣਤੀ `ਚ ਬੀਬੀਆਂ ਭੈਣਾਂ ਨੇ ਸ਼ਮੂਲੀਅਤ ਕੀਤੀ।ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
 

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply