Tuesday, September 22, 2026

ਲੋਕ ਇਨਸਾਫ ਪਾਰਟੀ ਲੋਕਾਂ ਵੱਲੋਂ ਮਿਲੇ ਪਿਆਰ ਨੂੰ ਕਦੇ ਨਹੀਂ ਭੁਲਾ ਸਕਦੀ- ਕੁਲਜਿੰਦਰ ਧੀਮਾਨ

PUNJ3005201925ਸਮਰਾਲਾ, 31 ਮਈ (ਪੰਜਾਬ ਪੋਸਟ – ਇੰਦਰਜੀਤ ਕੰਗ) – ਹਲਕਾ ਫਤਹਿਗੜ੍ਹ ਸਾਹਿਬ ਲਈ ਲੋਕ ਇਨਸਾਫ ਪਾਰਟੀ ਦੇੇ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ ਦੇ ਹੱਕ ਵਿੱਚ ਪਾਈਆਂ ਵੋਟਾਂ ਲਈ ਧੰਨਵਾਦ ਕਰਦੇ ਹੋਏ ਲੋਕ ਇਨਸਾਫ ਪਾਰਟੀ ਦੇ ਓ.ਬੀ.ਸੀ ਵਿੰਗ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਕੁਲਜਿੰਦਰ ਸਿੰਘ ਧੀਮਾਨ ਬਿਜਲੀਪੁਰ ਨੇ ਕਿਹਾ ਕਿ ਜਿਨਾਂ ਪਿਆਰ ਹਲਕਾ ਫਤਹਿਗੜ੍ਹ ਸਾਹਿਬ ਦੇ ਲੋਕਾਂ ਨੇ ਦਿੱਤਾ ਹੈ, ਉਸ ਦੀ ਮਿਸਾਲ ਨਹੀ ਦਿੱਤੀ ਜਾ ਸਕਦੀ।ਲੋਕ ਇਨਸਾਫ ਪਾਰਟੀ ਵੱਲੋਂ ਇਸ ਵਾਰ ਪੂਰੇ ਪੰਜਾਬ ਵਿੱਚ ਇੱਕ ਸਾਂਝੇ ਰੂਪ ਵਿੱਚ ਸਮਝੌਤਾ ਕਰਕੇ ਚੋਣਾਂ ਲੜੀਆਂ ਗਈਆਂ ਸਨ।ਪੰਜਾਬ ਦੇ ਲੋਕਾਂ ਨੇ ਆਪਣਾ ਵਿਸ਼ਵਾਸ਼ ਪ੍ਰਗਟ ਕਰਦੇ ਹੋਏ ਜੋ ਵੋਟਾਂ ਪਾਈਆਂ ਹਨ, ਉਸ ਦੇ ਫਲਸਰੂਪ ਲੁਧਿਆਣਾ ਸੀਟ ਤੋਂ ਸਿਮਰਜੀਤ ਸਿੰਘ ਬੈਂਸ ਦੂਜੇ ਨੰਬਰ ਅਤੇ ਫਤਹਿਗੜ੍ਹ ਸਾਹਿਬ ਤੋਂ ਮਨਵਿੰਦਰ ਸਿੰਘ ਗਿਆਸਪੁਰਾ ਨਸ਼ਾ ਰਹਿਤ ਚੋਣ ਲੜ ਕੇ ਤੀਜੇ ਨੰਬਰ `ਤੇ ਰਹੇ ਹਨ।ਉਨ੍ਹਾਂ ਅੱਗੇ ਕਿਹਾ ਬੇਸ਼ੱਕ ਉਹ ਪੰਜਾਬ ਅੰਦਰ ਕੋਈ ਸੀਟ ਨਹੀਂ ਜਿੱਤੇ ਪ੍ਰੰਤੂ ਜਿੰਨੇ ਵੀ ਲੋਕਾਂ ਨੇ ਪਾਰਟੀ ਨੂੰ ਇਮਾਨਦਾਰੀ ਨਾਲ ਵੋਟਾਂ ਪਾਈਆਂ ਹਨ, ਉਹ ਵੀ ਬਿਨਾਂ ਕਿਸੇ ਲਾਲਚ ਤੋਂ, ਉਨ੍ਹਾਂ ਦਾ ਉਹ ਤਹਿ ਦਿਲੋਂ ਧੰਨਵਾਦ ਕਰਦੇ ਹਨ। ਇਸ ਤੋਂ ਇਲਾਵਾ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਵੱਲੋਂ ਪੰਜਾਬ ਅੰਦਰ ਜੋ ਸੀਟਾਂ `ਤੇ ਕਬਜ਼ਾ ਕੀਤਾ ਹੈ, ਉਸ ਬਾਰੇ ਸਭ ਨੂੰ ਪਤਾ ਹੈ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਵੋਟਾਂ ਦੀ ਖਰੀਦੋ ਫਰੋਖਤ ਕਰਕੇ ਆਪਣੀ ਜਿੱਤਾਂ ਹਾਸਲ ਕੀਤੀਆਂ ਹਨ।
ਹਲਕਾ ਸਮਰਾਲਾ ਦੇ ਬਹੁਤ ਪਿੰਡਾਂ ਵਿੱਚ ਮਨਵਿੰਦਰ ਸਿੰਘ ਗਿਆਸਪੁਰਾ ਜੇਤੂ ਰਹੇ ਹਨ, ਉਨ੍ਹਾਂ ਹਲਕਾ ਸਮਰਾਲਾ ਦੇ ਸਾਰੇ ਪਿੰਡਾਂ ਦਾ ਵੀ ਧੰਨਵਾਦ ਕੀਤਾ।ਉਨ੍ਹਾਂ ਪੰਜਾਬ ਦੇ ਉਨ੍ਹਾਂ ਨੌਜਵਾਨ ਵੀਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਬਿਨਾਂ ਕਿਸੇ ਲਾਲਚ ਦੇ ਲੋਕ ਇਨਸਾਫ ਪਾਰਟੀ ਦੇ ਉਮੀਦਵਾਰਾਂ ਦੀ ਮੱਦਦ ਦੇ ਨਾਲ ਨਾਲ ਦਿਨ ਰਾਤ ਇੱਕ ਕਰ ਦਿੱਤੀ।ਉਨ੍ਹਾਂ ਅੱਗੇ ਕਿਹਾ ਕਿ ਲੋਕ ਇਨਸਾਫ ਪਾਰਟੀ ਦੇ ਨੇਤਾ ਅੱਜ ਵੀ ਪੰਜਾਬ ਦੇ ਲੋਕਾਂ ਦੇ ਹਿੱਤਾਂ ਵਿੱਚ ਖੜ੍ਹੇ ਹਨ, ਜਦੋਂ ਵੀ ਕਿਸੇ ਨੂੰ ਕੋਈ ਜਰੂਰਤ ਹੋਵੇ ਤਾਂ ਉਹ ਬਿਨਾਂ ਕਿਸੇ ਝਿਜਕ ਦੇ ਸੰਪਰਕ ਕਰਦੇ ਸਕਦੇ ਹਨ। 

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply