ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ- ਜਗਦੀਪ ਸਿਮਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ `ਚ ਇੱਕ ਜੂਨ ਦਾ ਪਵਿੱਤਰ ਦਿਵਸ ਬੜੇ ਉਤਸ਼ਾਹ ਨਾਲ
ਮਨਾਇਆ ਗਿਆ ਕਿਉਂਕਿ 1886 ਈ. ਵਿੱਚ ਇਸ ਦਿਨ ਪਹਿਲੇ ਡੀ.ਏ.ਵੀ ਦੀ ਸਥਾਪਨਾ ਕੀਤੀ ਗਈ। ਪਹਿਲੇ ਡੀ.ਏ.ਵੀ ਸਕੂਲ ਦੀ ਸਥਾਪਨਾ ਆਰਿਆ ਸਮਾਜ ਦੇ ਸੰਸਥਾਪਕ ਮਹਾਰਿਸ਼ੀ ਦਇਆਨੰਦ ਸਰਸਵਤੀ ਜੀ ਨੂੰ ਸ਼ਰਧਾਂਜਲੀ ਦੇ ਰੂਪ ਵਿੱਚ ਕੀਤੀ ਗਈ।ਉਦੋਂ ਤੋਂ ਹੀ ਡੀ.ਏ.ਵੀ ਸੰਸਥਾਵਾਂ ਪੂਰੇ ਸੰਸਾਰ ਵਿੱਚ ਵਿਕਸਿਤ ਹੋ ਰਹੀਆਂ ਹਨ ਅਤੇ ਅੱਜ ਇਹ 900 ਸਕੂਲ ਤੇ 75 ਕਾਲਜ ਅਤੇ ਯੂਨੀਵਰਸਿਟੀਆਂ ਵਲੋਂ ਜਨਤਾ ਨੂੰ ਗਿਆਨ ਦਾ ਉਜਾਲਾ ਪ੍ਰਦਾਨ ਕਰ ਰਹੇ ਹਨ।
ਸਕੂਲ ਦੇ ਵਿਦਿਆਰਥੀਆਂ ਨੇ ਵਿਸ਼ੇਸ਼ ਸਵੇਰ ਦੀ ਸਭਾ ਨਾਲ ਮਹਾਰਿਸ਼ੀ ਦਇਆਨੰਦ ਸਰਸਵਤੀ, ਜੋ ਕਿ ਮਹਾਨ ਦ੍ਰਿਸ਼ਟੀ ਤੇ ਸਿੱਖਿਆ ਵਾਲੇ, ਸਮਾਜਿਕ ਕਾਰਜਕਰਤਾ ਅਤੇ ਸਮਾਜ ਸੁਧਾਰਕ ਸਨ ਨੂੰ ਸ਼ਰਧਾਂਜਲੀ ਭੇਂਟ ਕੀਤੀ ਤੇ ਇਸ ਮੌਕੇ ਤੇ ਹਵਨ ਵੀ ਕੀਤਾ ਗਿਆ। ਵਿਦਿਆਰਥੀਆਂ ਨੇ ਮਹਾਰਿਸ਼ੀ ਦਇਆਨੰਦ ਸਰਸਵਤੀ ਜੀ ਦੇ ਪ੍ਰੇਰਨਾਦਾਇਕ ਜੀਵਨ ਦੇ ਕੁੱਝ ਅੰਸ਼ ਵੀ ਪੇਸ਼ ਕੀਤੇ ਤੇ ਉਨ੍ਹਾਂ ਵਲੋਂ ਦਿਖਾਏ ਗਏ ਸੱਚਾਈ ਦੇ ਰਸਤੇ, ਨਿਰਸਵਾਰਥ ਭਾਵਨਾ ਅਤੇ ਗਿਆਨ ਦੇ ਲਈ ਸ਼ਰਧਾ ਦੇ ਫੁੱਲ ਭੇਂਟ ਕੀਤੇ ਕਿਉਂਕਿ ਉਨ੍ਹਾਂ ਨੇ ਅੰਧ-ਵਿਸ਼ਵਾਸ਼ਾਂ ਅਤੇ ਸਮਾਜਿਕ ਕੁਰੀਤੀਆਂ ਦਾ ਖੰਡਨ ਕੀਤਾ ਸੀ।ਵਿਦਿਆਰਥੀਆਂ ਨੇ ਉਨ੍ਹਾਂ ਦੇ ਪ੍ਰੇਰਨਾਦਾਇਕ ਜੀਵਨ ਤੇ ਰੌਸ਼ਨੀ ਪਾਈ ਤੇ ਨਾਲ ਹੀ ਡੀ.ਏ.ਵੀ ਦੀ ਸ਼ਾਨ ਵਿੱਚ ਕਵਿਤਾਵਾਂ ਤੇ ਗੀਤ ਗਾਏ।
ਅੰਤ ਵਿੱਚ ਵਿਦਿਆਰਥੀਆਂ ਨੇ ਸਹੁੰ ਚੁੱਕੀ ਕਿ ਉਹ ਸਵਾਮੀ ਜੀ ਦੇ ਦਿਖਾਏ ਗਏ ਰਸਤੇ `ਤੇ ਚੱਲਣਗੇ ਤੇ ਆਰਿਆ ਸਮਾਜ ਦੇ 10 ਨਿਯਮਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਗੇ।
ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਅੰਮ੍ਰਿਤਸਰ ਨੇ ਵਿਦਿਆਰਥੀਆਂ ਨੂੰ ਸੁੱਭ-ਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਵਿਦਿਆਰਥੀ ਪੂਰੀ ਲਗਨ ਨਾਲ ਕੰਮ ਕਰਨ ਤਾਂ ਜੋ ਡੀ.ਏ.ਵੀ ਸੰਸਥਾਵਾਂ ਦਾ ਮਾਨ ਪੂਰੇ ਵਿਸ਼ਵ ਵਿੱਚ ਵਧਾਇਆ ਜਾ ਸਕੇ ।
ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਡੀ.ਏ.ਵੀ ਨੇ ਦੇਸ਼ ਨੂੰ ਅਨੇਕ ਵਿਸ਼ਵ ਪ੍ਰਸਿੱਧ ਨੇਤਾ, ਵਪਾਰੀ, ਡਾਕਟਰ, ਇੰਜੀਨੀਅਰ ਆਦਿ ਦਿੱਤੇ ਹਨ ਜਿੰਨ੍ਹਾਂ ਨੇ ਦੇਸ਼ ਦੇ ਵਿਕਾਸ ਵਿੱਚ ਸਕਾਰਾਤਮਕ ਯੋਗਦਾਨ ਪ੍ਰਦਾਨ ਕੀਤਾ ਹੈ।ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਅਜਿਹੀ ਉਮੀਦ ਆਪਣੇ ਵਿਦਿਆਰਥੀਆਂ ਤੋਂ ਵੀ ਕਰਦੇ ਹਨ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉੋਤਸ਼ਾਹਿਤ ਕਰਦੇ ਹੋਏ ਕਿਹਾ ਕਿ ਉਹ ਸਭ ਗਤੀਵਿਧੀਆਂ ਵਿੱਚ ਆਪਣਾ ਸਰਵੋਤਮ ਪ੍ਰਦਾਨ ਕਰਨ ਤੇ ਡੀ.ਏ.ਵੀ ਦਾ ਮਾਨ ਵਧਾਉਣ ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media