ਨੁੱਕੜ ਨਾਟਕ `ਜਿੰਦਗੀ ਚੁਣੋ ਤੰਬਾਕੂ ਨਹੀ` ਖੇਡਿਆ
ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਿਵਲ ਸਰਜਨ ਡਾ. ਹਰਦੀਪ ਸਿਘ ਘਈ ਦੇ ਦਿਸ਼ਾ ਨਿਰਦੇਸ਼ਾ ਹੇਠ ਡਾ. ਨਰੇਸ਼ ਚਾਵਲਾ ਜਿਲ੍ਹਾ ਨੋਡਲ
ਅਵਸਰ ਤੰਬਾਕੂ ਪ੍ਰੋਗਰਾਮ ਵਲੋਂ ਵਿਸ਼ਵ ਤੰਬਾਕੂ ਰਹਿਤ ਦਿਵਸ ਸਿਵਲ ਹਸਪਤਾਲ `ਚ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਚੀਫ਼ ਜੂਡੀਸ਼ੀਅਲ ਮੈਜਿਸਟਰੇਟ ਸੁਮੀਤ ਮੱਕੜ ਵਲੋਂ ਕੀਤੀ ਗਈ।
ਡਾ. ਨਰੇਸ਼ ਚਾਵਲਾ ਨੇ ਆਪਣੇ ਸੰਬੋਧਂ `ਚ ਕਿਹਾ ਕਿ ਇਸ ਸਾਲ ਦਾ ਥੀਮ ਹੈ (ਹਰ ਸਾਹ ਹੈ ਕੀਮਤੀ, ਜਿੰਦਗੀ ਚੁਣੋ ਤੰਬਾਕੂ ਨਹੀ) । ਵਿਸ਼ਵ ਸਿਹਤ ਸੰਗਠਨ ਅਨੁਸਾਰ ਸੰਸਾਰ ਵਿਚ 12% ਮੋਤਾਂ ਜੋ ਕਿ ਦਿਲ ਦੀ ਬਿਮਾਰੀਆਂ ਨਾਲ ਹੁੰਦੀਆਂ ਹਨ, ਉਸ ਦਾ ਉਹ ਲੋਕ ਹਨ ਜਿਹੜੇ ਲੋਕ ਆਪ ਖੁੱਦ ਸਿਗਰੇਟ ਪੀਦੇ ਹਨ। ਉਨਾਂ `ਤੇ ਤਾਂ ਤੰਬਾਕੂ ਦੇ ਬੁਰੇ ਪ੍ਰਭਾਵ ਦਾ ਅਸਰ ਹੁੰਦਾ ਹੈ।ਜਿਹੜੇ ਲੋਕ ਆਪ ਤਾਂ ਸਿਗਰੇਟ ਨਹੀ ਪੀਂਦੇ ਪਰ ਸਿਗਰੇਟ ਪੀਣ ਵਾਲਿਆਂ ਦੇ ਸੰਪਰਕ ਵਿੱਚ ਰਹਿੰਦੇ ਹਨ, ਉਹ ਅਨਜਾਣੇ ਤੋਰ `ਤੇ ਹੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ, ਕਿਉਂਕਿ ਤੰਬਾਕੂ ਦੇ ਧੂਏਂ ਵਿੱਚ ਲਗਭਗ 40,000 ਤਰਾਂ ਦੇ ਕੈਮੀਕਲ ਪਾਏ ਜਾਦੇ ਹਨ, ਜਿਨਾਂ ਦੇ ਨਾਲ ਅਲੱਗ ਅਲੱਗ ਤਰਾਂ ਦੇ ਕੈਂਸਰ ਹੰੁਦਾ ਹੈ। ਇਸ ਦੇ ਨਾਲ ਉਨਾਂ ਨੇ ਕਿਹਾ ਕਿ ਹਰੇਕ ਵਿਦਿਅਕ ਅਦਾਰੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਪਦਾਰਥਾਂ ਦੀ ਵਿਕਰੀ / ਸੇਵਨ ਤੇ ਕਾਨੂੰਨੀ ਮਨਾਹੀ ਹੈ” ਅਤੇ 18 ਸਾਲ ਦੀ ਉਮਰ ਤੋ ਘੱਟ ਬੱਚੇ ਨੂੰ ਤੰਬਾਕੂ ਪਦਾਰਥ ਸੇਵਨ ਤੇ ਵੇਚਣ ਦੀ ਵੀ ਮਨਾਹੀ ਹੈ।
ਰਾਜ ਵਿੱਚ ਡਰੱਗ ਅਤੇ ਕੋਸਮੈਟਿਕ ਐਕਟ ਅਧੀਨ ਈ ਸਿਗਰੇਟ ਨੂੰ ਅਨ-ਅਪਰੂਵਡ ਡਰੱਗ ਐਲਾਨਿਆ ਗਿਆ ਹੈ ।ਜੁਵੈਨਾਈਲ ਜਸਟਿਸ (ਕੇਅਰ ਅਤੇ ਪ੍ਰੋਟੈਕਸ਼ਨ ਆਫ ਚਿਲਡਰਨ) ਐਕਟ 2015 ਅਨੁਸਾਰ ਬੱਚਿਆ ਨੂੰ ਤੰਬਾਕੂ ਪੇਸ਼ ਕਰਨ ਤੇ ਸੱਤ ਸਾਲ ਦੀ ਕੈਦ ਹੋ ਸਕਦੀ ਹੈ।ਡਾ. ਅਰੋੜਾ ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਕਿ ਯੁਵਾ ਪੀੜੀ 18 ਸਾਲ ਤੋ ਛੋਟੀ ਉਮਰ ਦੇ ਬੱਚਿਆ ਵਿੱਚ ਖਾਣ ਵਲੇ ਤੰਬਾਕੂ ਦਾ ਬਹੁਤ ਰੁਝਾਣ ਵੇਖਿਆ ਗਿਆ ਹੈ ਜਿਵੇ ਕਿ ਚੈਨੀ ਖੈਨੀ, ਜਰਦਾ ਅਤੇ ਹੁੱਕਾ ਆਦਿ ਇਸ ਤੋ ਭਿਆਨਕ ਬਿਮਾਰੀਆਂ ਹੋ ਸਕਦੀਆਂ ਹਨ। ਡਿਪਟੀ ਡਾਇਰੈਕਟਰ-ਕਮ-ਜਿਲਾ ਡੈਂਟਲ ਅਵਸਰ ਡਾ. ਸ਼ਰਨਜੀਤ ਕੌਰ ਨੇ ਦੱਸਿਆ ਕਿ ਖਾਣ ਵਾਲੇ ਤੰਬਾਕੂ ਦੇ ਸੇਵਨ ਨਾਲ ਮੂੰਹ ਦਾ ਕੈਸਰ, ਗਲੇ ਦਾ ਕੈਸਰ ਅਤੇ ਫੇਫੜੇ ਦਾ ਕੈਸਰ ਹੋਣ ਦਾ ਖਤਰਾ ਸਭ ਤੋ ਜਿਆਦਾ ਹੁੰਦਾ ਹੈ।
ਚੀਫ਼ ਜੂਡੀਸ਼ੀਅਲ ਮੈਜਿਸਟਰੇਟ ਸੁਮੀਤ ਮੱਕੜ ਨੇ ਹਾਜਰ ਲੋਕਾਂ ਨੂੰ ਤੰਬਾਕੂ ਦੇ ਸੇਵਨ ਨਾ ਕਰਨ ਦੀ ਸਹੁੰ ਚੁੱਕਾਈ।ਇਸ ਦੇ ਨਾਲ ਹੀ ਸਟੇਜ ਅਤੇ ਸਕਿੰਨ ਸੋਸਾਈਟੀ ਵਲੋ ਇਕ ਨੁੱਕੜ ਨਾਟਕ `ਜਿੰਦਗੀ ਚੁਣੋ ਤੰਬਾਕੂ` ਨਹੀ ਪੇਸ਼ ਕੀਤਾ ਗਿਆ। ਇਸ ਮੋਕੇ ਤੇ ਡਿਪਟੀ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ, ਆਰੂਸ਼ ਭੱਲਾ ਤੇ ਹਸਪਤਾਲ ਦਾ ਸਾਰਾ ਸਟਾਫ ਮੋਜੂਦ ਸੀ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media