ਅੰਮ੍ਰਿਤਸਰ, 1 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਚੋਣਾਂ ਦੀ ਜਿੱਤ ਦਾ ਜਸ਼ਨ ਮਨਾਉਣ ਦੇ ਬਾਅਦ ਹੁਣ ਉਨ੍ਹਾਂ ਲੋੜਵੰਦਾਂ ਦੀ ਸਾਰ ਲੈਣ ਜੋ
ਅਪਾਹਿਜ਼, ਬਜੁਰਗ ਅਤੇ ਵਿਧਵਾ ਹੋਣ ਦੇ ਬਾਵਜ਼ੂਦ ਵੀ ਸਰਕਾਰ ਤੋਂ ਮਿਲ ਰਹੀ ਪੈਨਸ਼ਨ ਬੰਦ ਹੋਣ ਤੋਂ ਦੁੱਖੀ ਹੋ ਕੇ ਸਰਕਾਰੀ ਦਫਤਰਾਂ ਦੇ ਧੱਕੇ ਖਾਣ ਨੂੰ ਮਜ਼ਬੂਰ ਹਨ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਸਿਹਤ ਮੰਤਰੀ ਤੇ ਭਾਜਪਾ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਇਹ ਦੱਸਣ ਕਿ ਜਿਨ੍ਹਾਂ ਨੂੰ ਸਾਲਾਂ ਤੋਂ ਪੈਨਸ਼ਨ ਮਿਲ ਰਹੀ ਸੀ, ਫੇਰ ਜਾਂਚ ਦੇ ਨਾਮ `ਤੇ ਯੋਗ ਲਾਭਾਪਤਾਰੀਆਂ ਦੇ ਨਾਮ ਕੱਟਣ ਵਾਲਿਆਂ ਨੂੰ ਕੋਈ ਸਜ਼ਾ ਕਿਉਂ ਨਹੀਂ ਦਿੱਤੀ ਗਈ।ਮੈਡਮ ਚਾਵਲਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਉਹ ਇਹ ਯਾਦ ਦਿਵਾਉਣਾ ਚਾਹੁੰਦੇ ਹਨ ਕਿ 2002 ਦੇ ਉਨ੍ਹਾਂ ਦੇ ਕਾਰਜਕਾਲ `ਚ ਵੀ ਹਜਾਰਾਂ ਲੋਕਾਂ ਦੇ ਨਾਲ ਇਹੀ ਬੇਇਨਸਾਫ਼ੀ ਹੋਈ ਸੀ।ਕਿੰਨਾ ਚੰਗਾ ਹੁੰਦਾ ਜੇ ਉਹ ਚੋਣ ਜਿੱਤਣ ਲਈ ਆਪਣੇ ਵਿਧਾਇਕਾਂ ਨੂੰ ਸਖ਼ਤ ਨਿਰਦੇਸ਼ ਦਿੰਦੇ ਹਨ ਕਿ ਵਿਧਾਇਕ ਹਲਕੇ ਦੇ ਸਰਪੰਚਾਂ ਅਤੇ ਨਗਰ ਨਿਗਮ ਕੌਂਸਲਰਾਂ ਨੂੰ ਇਹ ਹੁਕਮ ਦੇਣ ਕਿ ਉਹ ਆਪਣੇ-ਆਪਣੇ ਖੇਤਰ ਵਿੱਚ ਪੈਨਸ਼ਨ ਲੈੁਣ ਵਾਲੇ ਬੇਸਹਾਰਿਆਂ ਨੂੰ ਮਿਲਣ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸਮਝ ਕੇ ਮਦਦ ਕਰਨ।ਭਾਜਪਾ ਨੇਤਾ ਨੇ ਕਿਹਾ ਕਿ ਸਰਕਾਰ ਇਹ ਤੈਅ ਕਰੇ ਕਿ ਅਗਲੇ ਤਿੰਨ ਮਹੀਨਿਆਂ `ਚ ਇੱਕ ਵੀ ਪੈਨਸ਼ਨ ਲੈਣ ਦਾ ਹੱਕਦਾਰ ਪੰਜਾਬ ਵਿੱਚ ਅਜਿਹਾ ਨਾ ਰਹੇ ਜਿਸ ਨੂੰ ਸਰਕਾਰੀ ਪੈਨਸ਼ਨ ਨਾ ਮਿਲ ਰਹੀ ਹੋਵੇ।
Check Also
ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …
Punjab Post Daily Online Newspaper & Print Media