ਗੁਰਦੁਆਰਾ ਸਤਿਸੰਗ ਸਭਾ ਬਜਾਰ ਲੁਹਾਰਾਂ ਵਿਖੇ ਮਹੀਨਾਵਾਰ ਕਥਾ ਕੀਰਤਨ ਦੇ ਦੀਵਾਨ ਸਜਾਏ
ਅੰਮ੍ਰਿਤਸਰ, 1 ਜੂਨ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਸਥਾਨਕ ਬਜਾਰ ਲੁਹਾਰਾਂ ਸਥਿਤ ਗੁਰਦੁਆਰਾ ਸਤਿਸੰਗ ਸਭਾ ਅਸਥਾਨ ਬਾਬਾ ਦੀਪ ਸਿੰਘ ਸ਼ਹੀਦ ਵਿਖੇ
ਮਹੀਨਾਵਾਰ ਸ਼ਾਮ 6.00 ਤੋਂ ਰਾਤ 9.00 ਵਜੇ ਤੱਕ ਕਥਾ ਕੀਰਤਨ ਦੇ ਦੀਵਾਨ ਸਜਾਏ ਗਏ।ਜਿਸ ਵਿੱਚ ਭਾਈ ਸੁਖਵਿੰਦਰ ਸਿੰਘ ਗੋਗਾ ਤੇ ਬੀਬੀ ਪਰਮਜੀਤ ਕੋਰ ਪੰਮਾਂ ਭੈਣ ਜੀ ਨੇ ਕਥਾ ਕੀਰਤਨ ਦੀ ਛਹਿਬਰ ਲਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਪ੍ਰੋਗਰਾਮ ਦੇ ਆਯੋਜਕ ਭਾਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁੱਖੀ ਭਾਈ ਗੁਰਇਕਬਾਲ ਸਿੰਘ ਦੀ ਪ੍ਰੇਰਨਾ ਨਾਲ ਮਹੀਨਾਵਾਰੀ ਕੀਰਤਨ ਸਮਾਗਮ ਤਹਿਤ ਹਰ ਮਹੀਨੇ 26 ਤਰੀਕ ਨੂੰ ਗੁਰਦੁਆਰਾ ਸਤਿਸੰਗ ਸਭਾ ਬਜਾਰ ਲੁਹਾਰਾ ਚੌਂਕ ਲਛਮਣਸਰ ਵਿਖੇ ਕਥਾ ਕੀਰਤਨ ਦੇ ਦੀਵਾਨ ਸਜਾਏ ਜਾਂਦੇ ਹਨ।ਇਸ ਤੋਂ ਇਲਾਵਾ ਛੋਟੇ-ਛੋਟੇ ਬੱਚਿਆਂ ਕੋਲੋ ਹਰ ਵੇਲੇ ਕੇਸ ਢੱਕਣ ਦਾ ਪ੍ਰਣ ਲੈਣ ਤੋਂ ਇਲਾਵਾ ਜੁਬਾਨੀ ਪਾਠ ਸੁਣਨ, ਬੱਚਿਆਂ ਦੇ ਲੈਕਚਰ, ਕਵੀਸ਼ਰੀ ਅਤੇ ਕੀਰਤਨ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਹਰ ਬੱਚੇ ਨੂੰ ਟਰੱਸਟ ਵੱਲੋਂ ਇਨਾਮ ਵੀ ਦਿੱਤੇ ਜਾਂਦੇ ਹਨ।ਇਸ ਵਾਰੀ ਗੁਰਬਾਣੀ ਕੰਠ ਉਪਰਾਲੇ ਵਿੱਚ ਭਾਗ ਲੈਣ ਵਾਲੇ ਬੱਚੇ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ।ਸੁਖਮਨਪ੍ਰੀਤ ਸਿੰਘ 9 ਸਾਲਾ ਬੱਚੇ ਨੇ ਸੰਪੂਰਨ ਰਾਗ ਮਾਲਾ ਜੁਬਾਨੀ ਕੰਠ ਸੰਗਤਾਂ ਨੂੰ ਸੁਣਾਈ ਅਤੇ ਬੱਚੀ ਵਿਪਨਪ੍ਰੀਤ ਕੌਰ ਨੇ ਭਰੂਣ ਹੱਤਿਆ `ਤੇ ਲੈਕਚਰ ਦੇ ਕੇ ਭਰੂਣ ਹੱਤਿਆ ਨੂੰ ਰੋਕਣ ਦਾ ਸੁਨੇਹਾ ਦਿੱਤਾ।ਇਸ ਮੌਕੇ ਸ਼ਹਿਰਾਂ ਅਤੇ ਪਿੰਡਾਂ ਦੀਆਂ ਸੰਗਤਾਂ ਨੇ ਪਿਆਰ ਭਰੀਆਂ ਹਾਜਰੀਆਂ ਭਰੀਆਂ।
Check Also
ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ ਗੁਰਮਤਿ ਸਮਾਗਮਾਂ ਸਬੰਧੀ ਸ਼੍ਰੋਮਣੀ ਕਮੇਟੀ (ਸਬ ਕਮੇਟੀ) ਦੀ ਇਕੱਤਰਤਾ
ਅੰਮ੍ਰਿਤਸਰ, 11 ਨਵੰਬਰ (ਜਗਦੀਪ ਸਿੰਘ) – ਭਗਤ ਰਵਿਦਾਸ ਜੀ ਦੇ 650 ਸਾਲਾ ਜਨਮ ਦਿਹਾੜੇ ਦੀ …
Punjab Post Daily Online Newspaper & Print Media