ਲੌਂਗੋਵਾਲ/ ਸੰਗਰੂਰ, 2 ਜੂਨ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਸਥਾਨਕ ਸ਼ਹਿਰ ਦੇ ਪੁਰਾਣੇ ਸਿਵਲ ਹਸਪਤਾਲ ਦੇ ਨੇੜੇ ਪ੍ਰਾਚੀਨ ਸ਼ਿਵ ਕੁਟੀ ਮੰਦਿਰ ਵਿੱਚ ਸ੍ਰੀ
ਰਾਧਾ ਕ੍ਰਿਸ਼ਨ ਜੀ ਦੀ ਮੂਰਤੀ ਦੀ ਸਥਾਪਨਾ ਕੀਤੀ ਜਾ ਰਹੀ ਹੈ।ਇਸ ਸ਼ੁੱਭ ਮੌਕੇ ਤੇ ਵੱਖ-ਵੱਖ ਧਾਰਮਿਕ ਕੰਮਾਂ ਦੀ ਸ਼ੁਰੂਆਤ ਹੋਈ।31 ਮਈ 2019 ਤੋਂ 6 ਜੂਨ 2019 ਤੱਕ ਹਫ਼ਤਾ ਭਰ ਵੱਖ-ਵੱਖ ਧਾਰਮਿਕ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ।ਜਿੰਨਾ ਵਿੱਚ 31 ਮਈ ਦਿਨ ਸ਼ੁੱਕਰਵਾਰ ਨੂੰ ਸਵੇਰੇ ਸਵਾ 7.00 ਵਜੇ ਝੰਡਾ ਲਹਿਰਾਇਆ ਜਾਵੇਗਾ ਅਤੇ ਪੂਜਾ ਨਾਲ ਇੰਨਾ ਸਮਾਗਮਾਂ ਦਾ ਸ਼ੁਭਆਰੰਭ ਹੋਇਆ।ਉਸ ਤੋਂ ਬਾਅਦ ਉਸੇ ਦਿਨ ਸਵੇਰੇ ਸਵਾ 8.00 ਵਜੇ ਕਲਸ਼ ਯਾਤਰਾ ਸ਼ੁਰੂ ਕੀਤੀ ਗਈ।ਜੋ ਕਿ ਸ਼ਹਿਰ ਦੇ ਵੱਖ-ਵੱਖ ਸ਼ਹਿਰਾ ਵਿਚੋਂ ਹੁੰਦੀ ਹੋਈ ਮੰਦਿਰ ਵਿੱਚ ਹੀ ਪਹੁੰਚ ਕੇ ਸੰਪਨ ਹੋਵੇਗੀ।ਉਸ ਤੋਂ ਬਾਅਦ ਸਵੇਰੇ 10 ਵਜੇ ਸ੍ਰੀਮਦ ਭਾਗਵਤ ਜੀ ਦੀ ਕਥਾ ਦਾ ਸ਼ੁਭਆਰੰਭ ਕੀਤਾ ਗਿਆ।
ਮੰਦਿਰ ਕਮੇਟੀ ਪ੍ਰਧਾਨ ਅਵਸਥੀ ਨੇ ਦੱਸਿਆ ਕਿ 5 ਜੂਨ 2019 ਦਿਨ ਬੁੱਧਵਾਰ ਨੂੰ ਸ਼ਾਮ 4 ਵਜੇ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾਵੇਗਾ।ਜਦੋਂ ਕਿ ਸਮਾਗਮ ਦੇ ਆਖ਼ਰੀ ਦਿਨ 6 ਜੂਨ ਦਿਨ ਵੀਰਵਾਰ ਨੂੰ ਸਵੇਰੇ ਸਵਾ 7.00 ਵਜੇ ਸ੍ਰੀ ਰਾਧਾ ਕ੍ਰਿਸ਼ਨ ਜੀ ਦੀ ਮੂਰਤੀ ਸਥਾਪਨਾ ਪੂਰੀ ਵਿਧੀ-ਵਿਧਾਨ ਨਾਲ ਕੀਤੀ ਜਾਵੇਗੀ।ਇਸ ਤੋਂ ਬਾਅਦ ਸਾਢੇ 10.00 ਵਜੇ ਅਤੁੱਟ ਭੰਡਾਰਾ ਚੱਲੇਗਾ।ਸਮਾਗਮ ਦੇ ਦਿਨਾਂ ਵਿੱਚ ਰੋਜ਼ਾਨਾ ਸ਼ਾਮ ਸਾਢੇ 3.00 ਵਜੇ ਤੋਂ ਸ਼ਾਮ ਸਾਢੇ 6.00 ਵਜੇ ਤੱਕ ਹੋਣ ਵਾਲੇ ਪ੍ਰਵਚਨ ਦਾ ਵੀ ਅੱਜ ਸ਼ੁਭਾਰੰਭ ਹੋਇਆ।ਜਿਸ ਵਿੱਚ ਕਥਾ ਵਾਚਕ ਭਜਰਾਮ ਸ਼ਾਸਤਰੀ ਵਲੋਂ ਪ੍ਰਵਚਨਾਂ ਰਾਹੀਂ ਭਗਤਾਂ ਨੂੰ ਨਿਹਾਲ ਕੀਤਾ ਗਿਆ।
ਇਸ ਮੌਕੇ ਮੰਦਿਰ ਕਮੇਟੀ ਪ੍ਰਧਾਨ ਪ੍ਰਮੋਦ ਅਵਸਥੀ, ਚੇਅਰਮੈਨ ਸੁਦਰਸ਼ਨ ਜੋਸ਼ੀ, ਖਜਾਨਚੀ ਦਿਨੇਸ਼ ਸ਼ਰਮਾ, ਸਕੱਤਰ ਭੂਸ਼ਨ ਕਾਂਸਲ, ਪ੍ਰੈਸ ਸਕੱਤਰ ਯੋਗੇਸ਼ ਜੋਸ਼ੀ, ਰਾਮਦਾਸ ਸ਼ਰਮਾ, ਰਵਿੰਦਰ ਜੋਸ਼ੀ, ਅਨਿਲ ਸ਼ਰਮਾ, ਸੋਨੂੰ ਜੋਸ਼ੀ, ਟਿੰਕੂ ਜੋਸ਼ੀ, ਪਰਮਿੰਦਰ ਸ਼ਰਮਾ, ਜਸਵਿੰਦਰ ਜੋਸ਼ੀ, ਮੰਗਤ ਰਾਮ ਸ਼ਰਮਾ, ਗੋਲੂ, ਬੰਟੀ, ਗੋਬਿੰਦ ਰਾਮ, ਜੋਨੀ ਸਮੇਤ ਮਹਿਲਾ ਸੰਕੀਰਤਨ ਮੰਡਲੀ ਦੀ ਪ੍ਰਧਾਨ ਸ਼੍ਰੀਮਤੀ ਸੁਰਿੰਦਰ ਜੋਸ਼ੀ, ਬਬਲੀ ਭਟਨਾਗਰ, ਰਾਣੀ ਸ਼ਰਮਾ, ਸਰੋਜ ਰਾਣੀ, ਆਸ਼ਾ ਰਾਣੀ, ਊਸ਼ਾ ਰਾਣੀ, ਸੰਤੋਸ਼ ਸ਼ਰਮਾ, ਬਿਮਲਾ, ਊਸ਼ਾ ਸ਼ਰਮਾ, ਸੱਤਿਆ ਜੋਸ਼ੀ, ਕੁਸ਼ੱਲਿਆ, ਜੀਤੋ, ਸਰੂਪੋ, ਕਿਰਨਾ ਭਟਨਾਗਰ, ਰਜਨੀ, ਬੀਨਾ, ਸੰਤੋਸ਼ ਰਾਣੀ, ਪ੍ਰੀਤੀ ਆਦਿ ਮੈਂਬਰ ਵੀ ਮੌਜੂਦ ਸਨ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media