ਲੌਂਗੋਵਾਲ/ ਸੰਗਰੂਰ, 2 ਜੂਨ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਵਿਖੇ `ਵਾਤਾਵਰਨ ਬਚਾਓ` ਵਿਸ਼ੇ `ਤੇ ਸਾਹੋਦਿਆ
ਇੰਟਰ ਸਕੂਲ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ।ਜਿਸ ਵਿੱਚ ਜ਼ੋਨ ਦੇ ਲਗਭਗ 15 ਸਕੂਲਾਂ ਨੇ ਭਾਗ ਲਿਆ।ਸਹੋਦਿਆ ਗਰੁੱਪ ਦੀਆਂ ਹਦਾਇਤਾਂ ਅਨੁਸਾਰ ਜਿਸ ਸਕੂਲ ਵਿੱਚ ਇਹ ਕੰਪੀਟੀਸ਼ਨ ਕਰਵਾਇਆ ਜਾਂਦਾ ਹੈ, ਉਸ ਸਕੂਲ ਦੇ ਬੱਚੇ ਇਸ ਵਿੱਚ ਭਾਗ ਨਹੀਂ ਲੈ ਸਕਦੇ।ਮੁੱਖ ਨਿਰੀਖਕ ਵਜੋਂ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਸੰਗਰੂਰ ਦੇ ਪ੍ਰਿੰਸੀਪਲ ਮਿ. ਰਵੀ ਸਿੰਘ ਪਰਮਾਰ ਨਿਯੁੱਕਤ ਕੀਤੇ ਗਏ।ਸਕੂਲ ਦੇ ਆਰਟ ਅਧਿਆਪਕ ਸ਼ਿਵਜੀ ਰਾਮ ਅਤੇ ਮੈਡਮ ਕਵਿਤਾ ਨੇ ਜੱਜਾਂ ਦੀ ਭੂਮਿਕਾ ਨਿਭਾਈ।ਡੀ.ਏ.ਵੀ ਪਬਲਿਕ ਸਕੂਲ ਸੁਨਾਮ ਨੂੰ ਪਹਿਲਾ, ਸੱਤਿਆ ਭਾਰਤੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੂੰ ਦੂਜਾ ਅਤੇ ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਨੂੰ ਤੀਸਰਾ ਸਥਾਨ ਮਿਲਿਆ।ਸਕੂਲ ਦੇ ਐਮ.ਡੀ ਜਸਵੀਰ ਸਿੰਘ ਚੀਮਾਂ ਨੇ ਮੁਕਾਬਲੇ ਵਿੱਚ ਭਾਗ ਲਏ ਸਾਰੇ ਬੱਚਿਆਂ ਦੀਆਂ ਪੇਂਟਿੰਗਾਂ ਦੀ ਪ੍ਰਸੰਸਾ ਕੀਤੀ ਅਤੇ ਰਵੀ ਸਿੰਘ ਪਰਮਾਰ ਨਾਲ ਮਿਲ ਕੇ ਜੇਤੂ ਬੱਚਿਆਂ ਨੂੰ ਟਰਾਫ਼ੀਆਂ ਦਿੱਤੀਆਂ।
ਇਸ ਮੌਕੇ ਸਕੂਲ ਪ੍ਰਿੰਸੀਪਲ ਸੰਜੇ ਕੁਮਾਰ, ਮੈਡਮ ਕਿਰਨਪਾਲ ਕੋਰ, ਕੋਆਰਡੀਨੇਟਰ ਅਮਿਤ ਕੁਮਾਰ, ਮਿਸ. ਸ਼ਿਵਾਨੀ ਅਤੇ ਮਿਸ. ਰੂਬਲ ਕੋਰ ਮੌਜੂਦ ਸਨ।
Check Also
ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ
ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …
Punjab Post Daily Online Newspaper & Print Media