ਲੋਕਾਂ ਨੂੰ ਆਵਾਜਾਈ ਨਿਯਮਾਂ ਤੋਂ ਜਾਗਰੂਕ ਕਰਨ ਦਾ ਉਪਰਾਲਾ ਜਾਰੀ
ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਵਿਚ ਗਰਮੀਆਂ ਦੀ ਛੁੱਟੀਆਂ ਵਧਣ ਦੇ ਨਾਲ-ਨਾਲ ਸੈਲਾਨੀਆਂ ਦੀ ਗਿਣਤੀ ਵੀ ਵੱਧ
ਜਾਂਦੀ ਹੈ, ਜਿਸ ਕਾਰਨ ਟ੍ਰੈਫਿਕ ਨੂੰ ਕੰਟਰੋਲ ਕਰਨ ਵਿਚ ਲੋਕਾਂ ਦੇ ਸਾਥ ਦੇ ਵੀ ਵੱਡੀ ਲੋੜ ਹੈ।ਪੁਲਿਸ ਦਾ ਮੰਤਵ ਚਲਾਨ ਕੱਟਣ ਦੇ ਨਾਮ `ਤੇ ਕਿਸੇ ਸ਼ਹਿਰੀ ਨੂੰ ਪਰੇਸ਼ਾਨ ਕਰਨਾ ਨਹੀਂ ਹੁੰਦਾ, ਬਲਕਿ ਅਣਗਿਹਲੀ ਰੋਕਣ ਲਈ ਅਜਿਹਾ ਕਰਨਾ ਪੈਂਦਾ ਹੈ।
ਇਹ ਪ੍ਰਗਟਾਵਾ ਕਰਦਿਆਂ ਪੁਲਿਸ ਕਮਿਸ਼ਨਰ ਐਸ ਸ੍ਰੀਵਾਸਤਵਾ ਨੇ ਦੱਸਿਆ ਕਿ ਬੀਤੇ ਦੋ ਮਹੀਨਿਆਂ ਦੌਰਾਨ ਟਰੈਫਿਕ ਪੁਲਿਸ ਨੇ 18 ਲੱਖ 75 ਹਜ਼ਾਰ 800 ਰੁਪਏ ਦੇ ਚਲਾਨ ਆਵਾਜਾਈ ਨਿਯਮਾਂ ਤੋੜਨ ਬਦਲੇ ਕੀਤੇ ਹਨ, ਜਿੰਨਾਂ ਵਿਚ 6 ਲੱਖ ਤੋਂ ਵੱਧ ਦਾ ਜੁਰਮਾਨਾ ਮੌਕੇ ’ਤੇ ਕੀਤਾ ਗਿਆ, ਜਦਕਿ ਬਾਕੀ ਅਦਾਲਤ ਨੇ ਚਲਾਨਾਂ ਦਾ ਜੁਰਮਾਨਾ ਕੀਤਾ ਹੈ। ਉਨਾਂ ਦੱਸਿਆ ਕਿ ਇਨਾਂ ਕੇਸਾਂ ਵਿਚ ਵੀ 708 ਚਲਾਨ ਬਿਨਾਂ ਹੈਲਮੈਟ ਦੇ, 389 ਲਾਲ ਬੱਤੀ ਦੀ ਉਲੰਘਣਾ ਦੇ, 334 ਗਲਤ ਪਾਰਕਿੰਗ ਦੇ, 330 ਸੀਟ ਬੈਲਟ ਦੇ, 170 ਗੱਡੀ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨ ਦੇ, 200 ਟ੍ਰਿਪਲ ਰਾਈਡਿੰਗ ਦੇ ਚਲਾਨ ਸ਼ਾਮਿਲ ਹਨ।ਇਸ ਤੋਂ ਇਲਾਵਾ ਕਾਲੀ ਫਿਲਮ ਲਗਾਉਣ, ਸ਼ਰਾਬ ਪੀ ਕੇ ਗੱਡੀ ਚਲਾਉਣ, ਤੇਜ਼ ਰਫਤਾਰ ਗੱਡੀਆਂ ਆਦਿ ਦੇ ਚਲਾਨ ਵੀ ਕੀਤੇ ਗਏ ਹਨ।
ਸ੍ਰੀ ਵਾਸਤਵਾ ਨੇ ਦੱਸਿਆ ਕਿ ਪੁਲਿਸ ਜਿੱਥੇ ਸੜਕ ਉਤੇ ਹੁੰਦੀਆਂ ਗਲਤੀਆਂ ਲਈ ਚਲਾਨ ਕੱਟ ਰਹੀ ਹੈ, ਉਥੇ ਲੋਕਾਂ ਵਿਚ ਟਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਨਾਉਣ ਲਈ ਜਾਗਰੂਕਤਾ ਵੀ ਪੈਦਾ ਕਰ ਰਹੀ ਹੈ।ਉਨਾਂ ਦੱਸਿਆ ਕਿ ਸ਼ਹਿਰ ਵਿਚ ਕਰੀਬ 195 ਪੁਲਿਸ ਮੁਲਾਜ਼ਮ ਟਰੈਫਿਕ ਡਿਊਟੀ ’ਤੇ ਤਾਇਨਾਤ ਕੀਤੇ ਗਏ ਹਨ।
ਉਨਾਂ ਦੱਸਿਆ ਕਿ ਬੀਤੇ ਦੋ ਮਹੀਨਿਆਂ ਦੇ ਅਰਸੇ ਦੌਰਾਨ ਹੀ 50 ਦੇ ਕਰੀਬ ਸੈਮੀਨਾਰ ਲਗਾ ਕੇ ਬੱਚਿਆਂ ਅਤੇ ਡਰਾਈਵਰਾਂ ਨੂੰ ਟਰੈਫਿਕ ਸੁਧਾਰ ਵਿਚ ਪੁਲਿਸ ਦਾ ਸਾਥ ਦੇਣ ਲਈ ਸਿੱਖਿਅਤ ਕੀਤਾ ਗਿਆ ਹੈ।ਉਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਾਹਲੀ ਵਿਚ ਗੱਡੀ ਨਾ ਚਲਾਉਣ ਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਜਿਸ ਨਾਲ ਹੋਣ ਵਾਲੇ ਵੱਡੇ ਹਾਦਸੇ ਟਾਲੇ ਜਾ ਸਕਦੇ ਹਨ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media