ਸਮਰ ਵੋਕੇਸ਼ਨ ਕੈਂਪਾਂ ਦਾ ਕੀਤਾ ਉਦਘਾਟਨ- ਸਕੂਲੀ ਬੈਗ ਵੰਡੇ ਤੇ 50-50 ਪੌਦੇ ਲਗਾਏ
ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਿੱਖਿਆ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਸਰਕਾਰੀ ਪ੍ਰਾਇਮਰੀ ਸਕੂਲ ਗੇਟ ਹਕੀਮਾਂ ਅਤੇ ਕਟੜਾ
ਕਰਮ ਸਿੰਘ ਵਿਖੇ ਸਮਰ ਵੋਕੇਸ਼ਨ ਕੈਪ ਦਾ ਉਦਘਾਟਨ ਕਰਦਿਆਂ ਕਿਹਾ ਸਮਰ ਵੋਕੇਸ਼ਨ ਕੈਂਪ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਲਗਾਏ ਜਾਣਗੇ ਅਤੇ ਇੰਨਾਂ ਕੈਪਾਂ ਦੋਰਾਨ ਬੱਚਿਆਂ ਨੂੰ ਕਲਾਕ੍ਰਿਤੀਆਂ ਬਣਾਉਣੀਆਂ, ਚਾਰਟ, ਰੰਗ ਭਰਨੇ ਅਤੇ ਕਹਾਣੀ ਮੁਕਾਬਲੇ ਦੇ ਨਾਲ ਨਾਲ ਖੇਡਾਂ ਪ੍ਰਤੀ ਰੂਚੀ ਵੀ ਪੈਦਾ ਕੀਤੀ ਜਾਵੇਗੀ।ਇਸ ਸਮਰ ਵੋਕੇਸ਼ਨ ਕੈਪ ਦੌਰਾਨ ਬੱਚਿਆਂ ਵਲੋ ਬਣਾਈਆਂ ਗਈਆਂ ਵਸਤੂਆਂ ਵੀ ਦੇਖੀਆਂ।
ਸੋਨੀ ਨੇ ਅਧਿਆਪਕਾਂ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਅਧਿਆਪਕ ਛੁੱਟੀਆਂ ਵਾਲੇ ਦਿਨ ਵੀ ਸਕੂਲਾਂ ਵਿਚ ਆ ਰਹੇ ਹਨ ਅਤੇ ਬੱਚਿਆਂ ਨੂੰ ਪੜਾ ਰਹੇ ਹਨ।ਉਨਾਂ ਨੇ ਛੁੱਟੀਆਂ ਵਾਲੇ ਦਿਨ ਵੀ ਸਮਰ ਕੈਪ ਲਗਾਉਣ ਤੇ ਅਧਿਆਪਕਾਂ ਦਾ ਧੰਨਵਾਦ ਕੀਤਾ।ਸਿੱਖਿਆ ਮੰਤਰੀ ਵਲੋ ਸਰਕਾਰੀ ਹਾਈ ਸਕੂਲ ਗੇਟ ਹਕੀਮਾਂ ਵਿਚ ਦੋ ਪੋਦੇ ਵੀ ਲਗਾਏ ਗਏ।ਉਨਾਂ ਦੱਸਿਆ ਕਿ ਪੰਜਾਬ ਦੇ ਸਾਰੇ ਸਰਕਾਰੀ ਸਕੂਲ ਵਿਚ 50-50 ਪੌਦੇ ਵੀ ਲਗਾਏ ਜਾਣਗੇ।ਉਨਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸ਼ੀ ਆਪਣੇ ਵਾਤਾਵਰਣ ਨੂੰ ਬਚਾਉਣ ਲਈ ਅੱਗੇ ਆਈਏ ।
ਸਿੱਖਿਆ ਮੰਤਰੀ ਵਲੋ ਸਰਕਾਰੀ ਹਾਈ ਸਕੂਲ ਗੇਟ ਹਕੀਮਾਂ ਵਿਖੇ ਕਰਵਾਏ ਗਏ ਸਲਾਨਾ ਇਨਾਮ ਵੰਡ ਸਮਾਗਮ ਦੌਰਾਨ ਚੰਗੇ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਵੀ ਦਿੱਤੇ ਅਤੇ ਸਕੂਲੀ ਬੱਚਿਆਂ ਨੂੰ ਸਕੂਲੀ ਬੈਗ ਵੀ ਵੰਡੇ।ਸਿੱਖਿਆ ਮੰਤਰੀ ਨੇ ਸਰਕਾਰੀ ਹਾਈ ਸਕੂਲ ਅਤੇ ਪਾ੍ਰਇਮਰੀ ਸਕੂਲ ਗੇਟ ਹਕੀਮਾਂ ਨੂੰ ਸਕੂਲ ਦੇ ਵਿਕਾਸ ਵਾਸਤੇ 5-5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।ਉਨਾਂ ਨੇ ਸਰਕਾਰੀ ਹਾਈ ਸਕੂਲ ਗੇਟ ਹਕੀਮਾਂ ਦੇ 10ਵੀਂ ਕਲਾਸ ਦਾ ਰਿਜਲਟ 100 ਫੀਸਦੀ ਆਉਣ ਤੇ ਅਧਿਆਪਕਾਂ ਦੀ ਪ੍ਰਸੰਸਾ ਵੀ ਕੀਤੀ।ਉਨਾਂ ਕਿਹਾ ਕਿ ਕਿਸੇ ਵੀ ਸਰਕਾਰੀ ਸਕੂਲ ਵੀ ਕੋਈ ਕਮੀ ਨਹੀ ਰਹਿਣ ਦਿੱਤੀ ਜਾਵੇਗੀ ਅਤੇ ਸਰਕਾਰ ਵਲੋ ਸਾਰੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਮੁਫਤ ਕਿਤਾਬਾਂ, ਵਰਦੀਆਂ ਵੀ ਦਿੱਤੀਆਂ ਗਈਆਂ ਹਨ ਅਤੇ ਕਿਸੇ ਬੱਚੇ ਕੋਲੋ ਕੋਈ ਵੀ ਫੀਸ ਨਹੀ ਲਈ ਜਾਵੇਗੀ।ਉਨਾਂ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਸਕੂਲਾਂ ਦੀ ਮਦਦ ਲਈ ਅੱਗੇ ਆਉਣ। ਉਨਾਂ ਦੱਸਿਆ ਕਿ ਇਹ ਸਕੂਲੀ ਬੈਗ ਦਾਨੀ ਸੱਜਣ ਗੁਰਿੰਦਰ ਸਿੰਘ ਗਰੋਵਰ ਵਲੋ ਸਕੂਲ ਨੂੰ ਬੱਚਿਆਂ ਲਈ ਭੇਟ ਕੀਤੇ ਗਏ ਹਨ।
ਇਸ ਉਪਰੰਤ ਸਿੱਖਿਆ ਮੰਤਰੀ ਵਲੋ ਸਰਕਾਰੀ ਪ੍ਰਾਇਮਰੀ ਸਕੂਲ ਕਟੜਾ ਕਰਮ ਸਿੰਘ ਵਿਖੇ ਵੀ ਸਮਰ ਵੋਕੇਸ਼ਨ ਕੈਪ ਦਾ ਉਦਘਾਟਨ ਕੀਤਾ ਗਿਆ ਅਤੇ ਬੱਚਿਆਂ ਨਾਲ ਕੇਕ ਕੱਟ ਕੇ ਸਮਰ ਵੋਕੇਸ਼ਨ ਮਣਾਇਆ ਗਿਆ।ਪ੍ਰਾਇਮਰੀ ਸਕੂਲ ਦੇ ਬੱਚਿਆਂ ਵਲੋ ਕਵਿਤਾਵਾਂ ਗਾ ਕੇ ਸਿੱਖਿਆ ਮੰਤਰੀ ਦਾ ਸਵਾਗਤ ਕੀਤਾ ਗਿਆ।
ਸਲਵਿੰਦਰ ਸਿੰਘ ਸਮਰਾ ਜ਼ਿਲਾ ਸਿੱਖਿਆ ਅਫਸਰ ਸਕੈਡੰਰੀ, ਜੁਗਰਾਜ ਸਿੰਘ ਜਿਲਾ ਸਿੱਖਿਆ ਅਫਸਰ ਐਲੀਮੈਟਰੀ, ਸ਼੍ਰੀਮਤੀ ਰੇਖਾ ਮਹਾਜਨ ਉਪ ਜਿਲਾ ਸਿੱਖਿਆ ਅਫਸਰ ਐਲੀਮੈਟਰੀ, ਸਰਕਾਰੀ ਹਾਈ ਸਕੂਲ ਅਤੇ ਪ੍ਰਾਇਮਰੀ ਸਕੂਲ ਦੇ ਮੁਖੀ ਹਰਜਿੰਦਰ ਸਿੰਘ ਅਤੇ ਮੈਡਮ ਸੁਲਕਸ਼ਨਾ, ਸ਼੍ਰੀਮਤੀ ਮੋਨਿਕਾ ਸੋਨੀ, ਜਸਵਿੰਦਰ ਦੀਪ, ਸ਼੍ਰੀਮਤੀ ਰਜਿੰਦਰ ਕੌਰ, ਸ਼੍ਰੀਮਤੀ ਸਿੰਮੀ ਸਾਰੇ ਅਧਿਆਪਕ, ਸਰਕਾਰੀ ਪ੍ਰਾਇਮਰੀ ਸਕੂਲ ਮੁਖੀ ਸ਼੍ਰੀਮਤੀ ਇੰਦਰਜੀਤ ਕੌਰ, ਤਾਹਿਰ ਸ਼ਾਹ ਕੋਸਲਰ, ਮਹੇਸ਼ ਖੰਨਾ ਕੋਸਲਰ, ਗੁਰਿੰਦਰ ਦਾਰਾ, ਪਰਮਜੀਤ ਸਿੰਘ ਚੋਪੜਾ ਵੀ ਹਾਜਰ ਸਨ।