Friday, February 27, 2026

ਸਰਕਾਰੀ ਹਾਈ ਸਕੂਲ ਸਿਹਾਲਾ ਦੇ ਮੁੱਖੀ ਦਾ ਸਿੱਖਿਆ ਮੰਤਰੀ ਵੱਲੋਂ ਵਿਸ਼ੇਸ਼ ਸਨਮਾਨ

ਸਕੂਲ ਦਾ ਦਸਵੀਂ ਜਮਾਤ  ਦਾ ਨਤੀਜਾ ਰਿਹਾ 100 ਫੀਸਦ
ਸਮਰਾਲਾ, 4 ਜੂਨ (ਪੰਜਾਬ ਪੋਸਟ – ਇੰਦਰਜੀਤ ਕੰਗ) – ਸਮਰਾਲਾ ਇਲਾਕੇ `ਚ ਸਿੱਖਿਆ ਦੇ ਖੇਤਰ ਵਿੱਚ ਵੱਖਰੀ ਪਹਿਚਾਣ ਬਣਾਉਣ ਵਾਲੇ ਸਰਕਾਰੀ ਹਾਈ PUNJ0406201906ਸਕੂਲ ਸਿਹਾਲਾ ਦੇ ਮੁਖੀ ਰਮੇਸ਼ ਸਿੰਘ ਦਾ ਸਕੂਲ ਪ੍ਰਤੀ ਦਿੱਤੀਆਂ ਸ਼ਾਨਦਾਰ ਸੇਵਾਵਾਂ ਤੇ ਦਸਵੀਂ ਜਮਾਤ ਦਾ 100 ਨਤੀਜਾ ਫੀਸਦ ਰਹਿਣ ਸਦਕਾ ਪੰਜਾਬ ਦੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਨਮਾਨ ਸਮਾਰੋਹ ਮੌਕੇ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ, ਜ਼ਿਲ੍ਹਾ ਸਿੱਖਿਆ ਅਫਸਰ ( ਸੈ.ਸਿੱ) ਲੁਧਿਆਣਾ ਸਵਰਨਜੀਤ ਕੌਰ ਅਤੇ ਸਿੱਖਿਆ ਵਿਭਾਗ ਦੇ ਹੋਰ ਉਚ ਅਧਿਕਾਰੀ ਵੀ ਹਾਜ਼ਰ ਸਨ।ਸਕੂਲ ਮੁਖੀ ਰਮੇਸ਼ ਸਿੰਘ ਨੂੰ ਮਿਲੇ ਇਸ ਸਨਮਾਨ `ਤੇ ਐਸ.ਐਮ.ਸੀ ਦੇ ਚੇਅਰਮੈਨ, ਸਮੂਹ ਸਕੂਲ ਸਟਾਫ, ਪਿੰਡ ਦੀ ਗਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਨੇ ਵਧਾਈ ਦਿੱਤੀ ਹੈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply