Friday, July 31, 2026

ਇਕ ਵੱਡੇ ਦਾਰਸ਼ਨਿਕ ਪੰਜਾਬੀ ਲੇਖਕ ਦੇ ਚਲਾਣੇ `ਤੇ ਦੁੱਖ ਦਾ ਪ੍ਰਗਟਾਵਾ

ਸਮਰਾਲਾ, 4 ਜੂਨ (ਪੰਜਾਬ ਪੋਸਟ -ਇੰਦਰਜੀਤ ਕੰਗ) – ਪੰਜਾਬੀ ਦੇ ਉਘੇ ਤ੍ਰੈਮਾਸਿਕ ਪਰਚੇ ਰੂਪਾਂਤਰ ਦੇ ਸੰਚਾਲਕ ਬਰਤਾਨੀਆ ਵਾਸੀ ਪੂਰਨ ਸਿੰਘ ਯੂ.ਕੇ ਦਾ ਬਰਤਾਨੀਆ ਵਿਖੇ ਬੇਵਕਤੀ ਦੇਹਾਂਤ ਹੋ ਗਿਆ।ਰੂਪਾਂਤਰ ਦੇ ਸੰਪਾਦਕ ਧਿਆਨ ਸਿੰਘ ਸ਼ਾਹ ਸਿੰਕਦਰ ਤੇ ਲੇਖਕ ਪ੍ਰੋ. ਹਮਦਰਦਵੀਰ ਨੌਸ਼ਹਿਰਵੀ, ਹਰਜਿੰਦਰਪਾਲ ਸਿੰਘ, ਲਖਬੀਰ ਸਿੰਘ  ਬਲਾਲਾ, ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਪੂਰਨ ਸਿੰਘ ਯੂ.ਕੇ ਦੇ ਅਕਾਲ ਚਲਾਣੇ `ਤੇ ਹਾਰਦਿਕ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਰੀਬ 50 ਪੁਸਤਕਾਂ ਦੇ ਕਰਤਾ ਪੂਰਨ ਸਿੰਘ ਯੂ.ਕੇ ਪੰਜਾਬੀ ਦਾ ਇਕ ਨਾਮਵਰ ਦਾਰਸ਼ਨਿਕ ਲੇਖਕ ਸਨ।ਲੇਖਕਾਂ ਨੇ ਪੂਰਨ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਰੂਪਾਂਤਰ ਨੂੰ ਨਿਰੰਤਰ ਚੱਲਦਿਆਂ ਰੱਖਣ ਦਾ ਪ੍ਰਣ ਕੀਤਾ ਹੈ।ਧਿਆਨ ਸਿੰਘ ਨੇ ਸ਼ਾਹ ਸਿਕੰਦਰ ਨੂੰ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ।       

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply