ਸਮਰਾਲਾ, 4 ਜੂਨ (ਪੰਜਾਬ ਪੋਸਟ -ਇੰਦਰਜੀਤ ਕੰਗ) – ਪੰਜਾਬੀ ਦੇ ਉਘੇ ਲੇਖਕ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਅਤੇ ਸਮਾਜਸੇਵੀ ਹਰਜਿੰਦਰਪਾਲ ਸਿੰਘ ਸਮਰਾਲਾ ਨੇ ਲਖਬੀਰ ਸਿੰਘ ਬਲਾਲਾ ਮੁੱਖ ਸੇਵਾਦਾਰ ਗੁਰਮਤਿ ਪ੍ਰਚਾਰ ਸਭਾ ਸਮਰਾਲਾ ਨਾਲ ਉਨ੍ਹਾਂ ਦੇ ਨਾਨਾ ਦੀ ਮੌਤ ਤੇ ਦੁੱਖ ਸਾਂਝਾ ਕਰਦਿਆ ਕਿਹਾ ਕਿ ਗਿਆਨੀ ਪ੍ਰੇਮ ਸਿੰਘ (97) ਮੁੱਖ ਗ੍ਰੰਥੀ ਗੁਰਦੁਆਰਾ ਕਲਗੀਧਰ ਪਾਇਲ, ਜਿਹੜੇ ਕਿ ਬੀਤੇ ਦਿਨੀਂ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ, ਦੀ ਅੰਤਿਮ ਅਰਦਾਸ ਐਤਵਾਰ 9 ਜੂਨ ਨੂੰ ਦੁਪਹਿਰ ਇਕ ਵਜੇ ਗੁਰਦੁਆਰਾ ਕਲਗੀਧਰ ਪਾਇਲ ਵਿਖੇ ਹੋਵੇਗੀ। ਬਾਬਾ ਪ੍ਰੇਮ ਸਿੰਘ ਸਮਰਾਲਾ ਤੇ ਪਾਇਲ ਇਲਾਕੇ ਦੀ ਪ੍ਰਮੁੱਖ ਧਾਰਮਿਕ ਹਸਤੀ ਸਨ।ਇਲਾਕੇ ਭਰ ਵਿੱਚ ਉਹ ਲੋਕਾਂ ਲਈ ਪ੍ਰੇਰਣਾ ਸਰੋਤ ਸਨ ਤੇ ਉਹਨਾਂ ਦਾ ਇਲਾਕੇ ਵਿੱਚ ਅਥਾਹ ਮਾਣ ਸਨਮਾਨ ਸੀ।ਗਿਆਨੀ ਪ੍ਰੇਮ ਸਿੰਘ ਆਪਣੇ ਪਿੱਛੇ ਤਿੰਨ ਪੁੱਤਰ ਪ੍ਰੋ. ਸਾਧੂ ਸਿੰਘ, ਅਜਮੇਰ ਸਿੰਘ ਅਤੇ ਕੁਲਜਿੰਦਰ ਸਿੰਘ ਅਤੇ ਚਾਰ ਧੀਆਂ ਛੱਡ ਗਏ ਹਨ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media