Tuesday, April 14, 2026

8ਵੇਂ ਸਮਰ ਆਰਟ ਕੈਂਪ ਤੇ ਫੈਸਟੀਵਲ 2019 ਦੌਰਾਨ ਖੇਡਿਆ ਨਾਟਕ `ਮੁਰਗੀਖਾਨਾ`

ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ -ਦੀਪ ਦਵਿੰਦਰ ਸਿੰਘ) – ਉਤਰੀ ਜੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਸਥਾਨਕ ਆਰਟ ਗੈਲਰੀ ਵਿਖੇ 8ਵੇਂ PUNJ0406201920ਸਮਰ ਆਰਟ ਕੈਂਪ ਤੇ ਫੈਸਟੀਵਲ 2019 ਸ਼ੁਰੂ ਹੋਇਆ।ਜੂਨ ਮਹੀਨੇ ਦੌਰਾਨ ਚੱਲਣ ਵਾਲੇ ਇਸ ਆਰਟ ਕੈਂਪ `ਚ ਜਿਥੇ ਉਭਰਦੇ ਕਲਾਕਾਰਾਂ ਨੂੰ ਮਾਹਿਰ ਆਰਟਿਸਟ ਕਲਾ ਦੇ ਗੁਰ ਸਿਖਾਉਣਗੇ ਉਥੇ ਸ਼ਹਿਰੀਆਂ ਦੇ ਮਨੋਰੰਜ਼ਨ ਲਈ ਪ੍ਰਦਰਸ਼ਨੀਆਂ ਤੇ ਕਲਾ ਨਾਲ ਸਬੰਧਤ ਵੱਖ-ਵੱਖ ਵੰਨਗੀਆਂ ਦਰਸ਼ਕਾਂ ਦੇ ਰੂਬਰੂ ਕੀਤੀਆਂ ਜਾਣਗੀਆਂ।ਇਸ ਪ੍ਰੋਗਰਾਮ ਦੇ ਕਨਵੀਨਰ ਸੁਭਾਸ਼ ਚੰਦਰ, ਕੋ ਕਨਵੀਨਰ ਸੰਦੀਪ ਸਿੰਘ ਅਤੇ ਕੋਆਰਡੀਨੇਟਰ ਮੈਡਮ ਸੈਲਾ ਬੱਬਰ ਹਨ।
ਇਸ ਆਰਟ ਕੈਂਪ ਦੇ ਪਹਿਲੇ ਦਿਨ ਇੰਜ. ਧਰਮ ਸਿੰਘ ਸਟੇਡੀਅਮ ਵਿਖੇ ਨਾਟਕ ਮੁਰਗੀਖਾਨਾ` ਦਾ ਮੰਚਨ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰਟ ਗੈਲਰੀ ਦੇ ਆਨ. ਜਨਰਲ ਸਕੱਤਰ ਡਾ. ਅਰਵਿੰਦਰ ਸਿੰਘ ਚਮਕ ਨੇ ਦੱਸਿਆ ਕਿ ਇਹ ਨਾਟਕ ਜੀ.ਐਸ.ਕੇ ਪ੍ਰੋਡਕਸ਼ਨ ਵਲੋਂ ਪੇਸ਼ ਕੀਤੇ ਗਏ ਇਸ ਨਾਟਕ ਦੇ ਲੇਖਕ ਡਾ. ਆਤਮਜੀਤ ਸਿੰਘ ਅਤੇ ਡਾਇਰੈਕਟਰ ਵਿਜੇ ਸ਼ਰਮਾ ਹਨ।ਵਿਅੰਗਆਤਮਿਕ ਸ਼ੈਲੀ ਦਾ ਇਹ ਨਾਟਕ ਅਜੋਕੀ ਸਿਆਸਤ `ਤੇ ਗਹਿਰੀ ਚੋਟ ਕਰਦਾ ਹੈ।ਆਪਣੀ ਸੱਤਾ ਦੀ ਲਾਲਸਾ ਤੇ ਸਵਾਰਥ ਲਈ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਦੇ ਰਾਜਨੀਤਕ ਆਗੂਆਂ ਦੀ ਅਸਲੀਅਤ ਇਸ ਨਾਟਕ ਵਿੱਚ ਦਰਸਾਉਣ ਦਾ ਯਤਨ ਸਫਲ ਹੁੰਦਾ ਦਿਖਦਾ ਹੈ।ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ `ਤੇ ਚੱਲਦਿਆਂ ਸਿਆਸੀ ਆਗੂਆਂ ਵਲੋਂ ਆਮ ਜਨਤਾ ਦਾ ਕੀਤਾ ਜਾਂਦਾ ਸ਼ੋਸ਼ਣ ਲੋਕਾਂ ਦੀਆਂ ਅੱਖਾਂ ਖੋਹਲ ਦਿੰਦਾ ਹੈ।ਨਾਟਕ ਵਿੱਚ ਹਰਿੰਦਰ ਸੋਹਲ, ਵਿਪਨ ਧਵਨ, ਗੁਰਤੇਜ ਮਾਨ, ਰਮਨ ਸ਼ਰਮਾ, ਤਰੁਣ, ਗੁਲਸ਼ਨ ਸੱਗੂ ਆਦਿ ਕਲਾਕਾਰਾਂ ਨੇ ਆਪਣੀਆਂ ਅਹਿਮ ਭੂਮਕਾਵਾਂ ਨਿਭਾਈਆਂ ਹਨ।ਸੰਗੀਤ ਅੰਮ੍ਰਿਤਸਰ ਦੇ ਉਘੇ ਸੰਗੀਤਕਾਰ ਹਰਿੰਦਰ ਸੋਹਲ ਦਾ ਹੈ।ਨਾਟਕ ਦੇ ਕਲਾਕਾਰਾਂ ਨੂੰ ਪ੍ਰਧਾਨ ਸ਼ਿਵਦੇਵ ਸਿੰਘ, ਡਾ. ਜੀ.ਐਸ ਗਰੋਵਰ ਤੇ ਨਰਿੰਦਰਜੀਤ ਸਿੰਘ ਆਰਕੀਟੈਕਟ ਵਲੋਂ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ।  
ਆਨ. ਜਨਰਲ ਸਕੱਤਰ ਡਾ. ਚਮਕ ਨੇ ਦੱਸਿਆ ਕਿ ਇਸ ਆਰਟ ਕੈਂਪ ਦੌਰਾਨ ਪੇਟਿੰਗ, ਮੂਰਤੀਕਲਾ, ਮਿਉਰਲਜ਼, ਡਾਂਸ, ਮਿਊਜ਼ਿਕ ਤੇ ਫਿਲਮ, ਆਰਟ ਤੇ ਕਰਾਫਟ ਆਦਿ ਵੰਨਗੀਆਂ ਤੋਂ ਇਲਾਵਾ ਵੁੱਡ ਕਟ, ਇੰਟਰੂਮੈਂਟ ਤੇ ਵੋਕਲ ਅਤੇ ਲਿਟਰੇਚਰ ਸਬੰਧੀ ਪ੍ਰੋਗਰਾਮ ਵੀ ਕਰਵਾਏ ਜਾਣਗੇ।ਉਨਾਂ ਕਿਹਾ ਕਿ ਆਰਟ ਕੈਂਪ ਵਿਚ ਸ਼ਮੂਲੀਅਤ ਮੁਫਤ ਹੋਵੇਗੀ।
    ਇਸ ਤੋਂ ਪਹਿਲਾਂ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਤਰਨਤਾਰਨ ਏ.ਡੀ.ਸੀ ਸੰਦੀਪ ਰਿਸ਼ੀ ਦਾ ਆਰਟ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ ਵਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਸਵਾਗਤ ਕੀਤਾ ਗਿਆ।ਮੁੱਖ ਮਹਿਮਾਨ ਰਿਸ਼ੀ ਨੇ ਆਰਟ ਗੈਲਰੀ ਦਾ ਇਸ ਉਪਰਾਲੇ ਦੀ ਸ਼ਲ਼ਾਘਾ ਕਰਦਿਆਂ ਕਿਹਾ ਕਿ ਮਨੋਰੰਜ਼ਨ ਦੇ ਨਾਲ-ਨਾਲ ਇਹ ਕੈਂਪ ਸਿਖਿਆਰਥੀਆਂ ਲਈ ਲਾਭਦਾਇਕ ਰਹੇਗਾ।ਇਸ ਮੌਕੇ ਆਰਟ ਗੈਲਰੀ ਦੇ ਮੈਂਬਰਾਂ ਤੋਂ ਇਲਾਵਾ ਕਾਫੀ ਗਿਣਤੀ `ਚ ਸ਼ਹਿਰੀ ਮੌਜੂਦ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …

Leave a Reply