Tuesday, August 25, 2026

ਡੀ.ਏ.ਵੀ ਪਬਲਿਕ ਸਕੂਲ `ਚ ਵੈਦਿਕ ਚੇਤਨਾ ਅਤੇ ਚਰਿੱਤਰ ਨਿਰਮਾਣ ਕੈਂਪ ਸੰਪਨ

ਅੰਮ੍ਰਿਤਸਰ, 5 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਆਰਿਆ ਰਤਨ ਡਾ. ਪੂਨਮ ਸੂਰੀ ਪਦਮ ਸ਼੍ਰੀ ਪ੍ਰਧਾਨ ਆਰਿਆ ਪ੍ਰਾਦੇਸ਼ਿਕ ਪ੍ਰਤਿਨਿਧੀ ਸਭਾ ਅਤੇ PUNJ0506201902ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਦੇ ਆਸ਼ੀਰਵਾਦ ਤੇ ਆਰਿਆ ਪ੍ਰਾਦੇਸ਼ਿਕ ਪ੍ਰਤੀਨਿਧੀ ਉਪ ਸਭਾ ਪੰਜਾਬ ਅਤੇ ਆਰਿਆ ਯੁਵਾ ਸਮਾਜ, ਪੰਜਾਬ ਦੀ ਅਗਵਾਈ ਹੇਠ ਡੀ.ਏ.ਵੀ ਪਬਲਿਕ ਸਕੂਲਾਂ ਦੇ ਲਈ ਰਾਜ ਪੱਧਰ `ਤੇ ਵੈਦਿਕ ਚੇਤਨਾ ਅਤੇ ਚਰਿੱਤਰ ਨਿਰਮਾਣ ਕੈਂਪ ਦੇ ਸਮਾਪਤੀ ਸਮਾਰੋਹ ਦਾ ਆਯੋਜਨ ਕੀਤਾ ਗਿਆ।
        ਜਿਸ ਦੇ ਖ਼ਾਸ ਮਹਿਮਾਨ ਬੀ.ਕੇ.ਮਿੱਤਲ ਸੈਕਟਰੀ ਡੀ.ਏ.ਵੀ ਸੀ.ਐਮ.ਸੀ ਨਵੀਂ ਦਿੱਲੀ ਤੇ ਇੰਦਰਪਾਲ ਆਰਿਆ ਜੀ ਹਾਜ਼ਰ ਸਨ।ਸਕੂਲ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਵਲੋਂ ਮੁੱਖ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤਿਆਂ ਦੇ ਨਾਲ ਸੁਆਗਤ ਕੀਤਾ ਗਿਆ।ਸਕੂਲ ਦੇ ਵਿਦਿਆਰਥੀਆਂ ਨੇ ਨਮਸਕਾਰ ਦੇ 12 ਮੰਤਰਾਂ ਨੂੰ ਨਾਚ ਦੇ ਰੂਪ ਵਿੱਚ ਪੇਸ਼ ਕੀਤਾ । ਮੁਦਰਾਵਾਂ ਇੰਨੀਆਂ ਅਦਭੁੱਤ ਸਨ ਕਿ ਆਡੋਟੋਰੀਅਮ ਵਿੱਚ ਹਾਜ਼ਰੀਨ ਖੁਸ਼ ਹੋ ਗਏ।ਆਰਿਆ ਪ੍ਰਾਦੇਸ਼ਿ਼ਕ ਪ੍ਰਤੀਨਿਧੀ ਉਪ ਸਭਾ ਪੰਜਾਬ ਡਾ. ਸ਼੍ਰੀਮਤੀ ਨੀਲਮ ਕਾਮਰਾ  ਨੇ ਕਰਮ ਕਰਨ, ਨਿਮਰਤਾ ਰੱਖਣ ਤੇ ਚੰਗੀ ਸੋਚ ਤੇ ਜ਼ੋਰ ਦਿੱਤਾ ਕਿਉਂਕਿ ਜਿਸ ਤਰ੍ਹਾਂ ਕੋਈ ਸੋਚਦਾ ਹੈ ਉਹ ਉਸੇ ਤਰ੍ਹਾਂ ਦਾ ਹੀ ਬਣ ਜਾਂਦਾ ਹੈ।
        ਮੁੱਖ ਵਕਤਾ ਬੀ.ਕੇ ਮਿੱਤਲ ਨੇ ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅਧਿਆਪਨ ਇੱਕ ਅਜਿਹੀ ਕਲਾ ਹੈ ਜਿਸ ਰਾਹੀਂ ਤੁਸੀਂ ਆਪਣੀ ਬੁੱਧੀ ਦਾ ਵਿਕਾਸ ਕਰ ਸਕਦੇ ਹੋ।ਕੱਝ ਵਿਦਿਆਰਥੀਆਂ ਨੇ ਸਟੇਜ ਤੇ ਆ ਕੇ ਇੰਨ੍ਹਾਂ ਚਾਰ ਦਿਨਾਂ ਦੇ ਅਨੁਭਵਾਂ ਨੂੰ ਸਾਰਿਆਂ ਦੇ ਨਾਲ ਸਾਂਝਾ ਕੀਤਾ।ਇੰਦਰ ਪਾਲ ਆਰਿਆ ਜੀ ਤੇ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਸਕੂਲ ਦੇ ਵਿਦਿਆਰਥੀਆਂ ਨੇ ਭਜਨ ਨਾਲ ਵਾਤਾਵਰਨ ਨੂੰ ਸੁਰਮਯ ਬਣਾ ਦਿੱਤਾ।ਇਸ ਕੈਂਪ ਵਿੱਚ ਪੰਜਾਬ ਦੇ ਵੱਖ-ਵੱਖ 40 ਸਕੂਲਾਂ ਤੋਂ ਆਏ ਲਗਭਗ 250 ਵਿਦਿਆਰਥੀਆਂ ਨੇ ਭਾਗ ਲਿਆ।ਹਰੇਕ ਦਿਨ ਸਵੇਰ ਦੀ ਸੈਰ, ਯੋਗਾ, ਯੱਗ ਕਰਵਾ ਕੇ ਬੱਚਿਆਂ ਵਿੱਚ ਨੈਤਿਕ ਕਦਰਾਂ-ਕੀਮਤਾਂ ਦਾ ਸੰਚਾਰ ਕੀਤਾ ਗਿਆ।ਇੰਨ੍ਹਾਂ ਚਾਰ ਦਿਨਾਂ ਵਿੱਚ ਵੱਖ-ਵੱਖ ਮੁਕਾਬਲੇ ਕਰਵਾਏ ਗਏ ਜਿਵੇਂ ਭਾ਼ਸਣ ਮੁਕਾਬਲੇ ਯੁੱਗ ਪਰਵਰਤਕ ਸਵਾਮੀ ਦਇਆਨੰਦ ਸਰਸਵਤੀ ਜੀ, ਮਹਾਤਮਾ ਆਨੰਦ ਸਵਾਮੀ ਜੀ, ਤਿਆਗ ਦੀ ਮੂਰਤੀ ਮਹਾਤਮਾ ਹੰਸਰਾਜ ਜੀ, ਓਮ ਦੀ ਮਹਿਮਾ, ਮਹਾਂਮੰਤਰ ਗਾਯਤ੍ਰੀ ਮੰਤਰ ਤੇ ਵਿਸ਼ਵ ਨੂੰ ਆਰਿਆ ਬਣਾਉਂਦੇ ਜਾਓ।ਚਿੱਤਰਕਲਾ ਮੁਕਾਬਲੇ ਵਿੱਚ ਨਸ਼ਾ, ਸਵਦੇਸ਼, ਬਾਲ ਮਜਦੂਰੀ, ਸੁਰੱਖਿਅਤ ਜ਼ਿੰਦਗੀ ਅਤੇ ਕੰਨਿਆ ਭਰੁਣ ਹੱਤਿਆ ਵਰਗੇ ਵਿਸ਼ਿਆਂ ਨੂੰ ਚੁੱਕਿਆ ਗਿਆ । ਈਸ਼਼ਵਰ ਸਤੁਤੀ ਪ੍ਰਾਰਥਨਾ ਉਪਾਸਨਾ ਮੰਤਰ ਅਰਥ ਸਹਿਤ ਸੁਲੇਖ ਕਰਵਾਇਆ ਗਿਆ ਅਤੇ ਕੌਣ ਬਣੇਗਾ ਆਰਿਆ ਰਤਨ ਵਿਸ਼ੇ `ਤੇ ਇੱਕ ਪ੍ਰਸ਼ਨੋਤਰੀ ਕਰਵਾਈ ਗਈ।ਇਸ ਤੋਂ ਇਲਾਵਾ ਯੋਗਾ ਦੀਆਂ ਵੱਖ-ਵੱਖ ਮੁਦਰਾਵਾਂ, ਸ਼ਾਮ ਦੀਆਂ ਗਤੀਵਿਧੀਆਂ ਵਿੱਚ ਰੱਸਾਕਸ਼ੀ, ਦੌੜ ਪ੍ਰਤੀਯੋਗਤਾ ਹੋਈ।ਸ਼ਾਮ ਦੇ ਸਮੇਂ ਭਜਨਾਂ ਦੇ ਨਾਲ ਸਮੇਂ ਨੂੰ ਬੰਨਿਆ ਗਿਆ ।
    ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਅਤੇ ਬੱਚਿਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਕਿਹਾ ਕਿ ਜੋ ਕੁੱਝ ਵੀ ਇਸ ਕੈਂਪ ਵਿੱਚ ਸਿੱਖਿਆ, ਅਨੁਭਵ ਕੀਤਾ ਹੈ ਉਸ ਨੂੰ ਆਪਣੇ ਦੈਨਿਕ ਜੀਵਨ ਵਿੱਚ ਅਪਨਾਉਣ ਦੀ ਕੋਸਿ਼ਸ਼ ਕਰਨ ਤੇ ਆਪਣੇ ਜੀਵਨ ਨੁੰ ਸਫ਼ਲਤਾ ਦੀਆਂ ਉਚਾਈਆਂ `ਤੇ ਲੈ ਜਾਣ ਅਤੇ ਅੰਤ ਵਿੱਚ ਪ੍ਰਤੀਯੋਗਤਾਵਾਂ ਵਿੱਚ ਜੇਤੂ ਰਹੇ ਬੱਚਿਆਂ ਨੂੰ ਪੁਰਸਕਾਰ ਤੇ ਪ੍ਰਮਾਣ ਪੱਤਰ ਦਿੱਤੇ ਗਏ ਤੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰ ਭੇਂਟ ਦਿੱਤੀ ਗਈ।ਰਾਸ਼ਟਰੀ ਗਾਣ ਦੇ ਨਾਲ ਇਸ ਸਮਾਰੋਹ ਦੀ ਸਮਾਪਤੀ ਬੜੇ ਹੀ ਸੰੁਦਰ ਢੰਗ ਦੇ ਨਾਲ ਕੀਤੀ ਗਈ ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …

Leave a Reply