Saturday, August 15, 2026

ਬੀ.ਐਸ ਗੁਰਾਇਆ ਨੇ ਪਾਕਿਸਤਾਨ ਸਰਕਾਰ ਨੂੰ ਚਿੱਠੀ ਲਿਖ ਕੇ ਮੰਗੀ ਕਰਤਾਰਪੁਰ ਸਾਹਿਬ ਸਥਿਤ ਦੋ ਹੋਰ ਯਾਦਗਾਰਾਂ ਦੀ ਸ਼ਾਨ ਬਹਾਲੀ

ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ ਬਿਊਰੋ) – ਕਰਤਾਰਪੁਰ ਸਾਹਿਬ ਲਾਂਘੇ ਦੇ ਮੋਢੀ ਪ੍ਰਚਾਰਕ ਬੀ.ਐਸ ਗੁਰਾਇਆ ਨੇ ਪਾਕਿਸਤਾਨ ਸਰਕਾਰ ਨੂੰ ਚਿੱਠੀ ਲਿਖ ਕੇ B.S.Gorayaਕਰਤਾਰਪੁਰ ਸਾਹਿਬ ਵਿਖੇ ਮੌਜੂਦ ਦੋ ਹੋਰ ਯਾਦਗਾਰਾਂ ਦੀ ਸ਼ਾਨ ਨੂੰ ਵੀ ਬਹਾਲ ਕਰਨ ਦੀ ਮੰਗ ਕੀਤੀ ਹੈ।ਗੁਰਾਇਆ ਨੇ ਲਿਖਿਆ ਹੈ ਕਿ 1947 ਦੀ ਵੰਡ ਵੇਲੇ, ਕਰਤਾਰਪੁਰ ਵਿਖੇ ਗੁਰੂ ਸਾਹਿਬ ਦੀ ਪਵਿੱਤਰ ਕਬਰ, ਮੜੀ, ਸਰੋਵਰ, ਖੂਹ, ਯਾਦਗਾਰੀ ਰੁੱਖਾਂ ਦੇ ਨਾਲ-ਨਾਲ ਮੰਜੀ ਸਾਹਿਬ ਅਤੇ ਨਾਲ ਲੱਗਦੇ ਪਿੰਡ ਦੋਦਾ ਵਿਖੇ ਧਰਮਸਾਲ ਵੀ ਮੌਜੂਦ ਸੀ। ਸਬੂਤ ਵਜੋਂ ਗੁਰਾਇਆ ਨੇ ਸਾਈਕਲ ਯਾਤਰੀ ਧੰਨਾ ਸਿੰਘ ਪਟਿਆਲਵੀ ਦੀ ਕਿਤਾਬ ਪੇਸ਼ ਕੀਤੀ ਹੈ, ਜਿਸ ਨੇ 1931-32 ਵੇਲੇ ਇਹਨਾਂ ਯਾਦਗਾਰਾਂ ਦੀ ਮੌਜੂਦਗੀ ਬਾਰੇ ਵਿਸਥਾਰ ਨਾਲ ਲਿਖਿਆ ਹੈ।
          ਭਬੀਸ਼ਨ ਸਿੰਘ ਗੁਰਾਇਆ ਨੇ ਦੱਸਿਆ ਹੈ ਕਿ ਕਰਤਾਰਪੁਰ ਵਿਖੇ ਮੌਜੂਦ ਮੰਜੀ ਸਾਹਿਬ ਦੀ ਬਹੁਤ ਇਤਹਾਸਿਕ ਮਹੱਤਤਾ ਹੈ।ਇਹ ਉਹ ਪਵਿੱਤਰ ਥੜਾ ਹੈ, ਜਿਥੇ ਗੁਰੂ ਸਾਹਿਬ ਸੰਗਤ ਨੂੰ ਸੰਬੋਧਨ ਕਰਨ ਵੇਲੇ ਬਿਰਾਜ਼ਿਆ ਕਰਦੇ ਸਨ।ਇਥੇ ਹੀ ਭਾਈ ਲਹਿਣੇ ਤ੍ਰੇਹਣ ਨੂੰ ਰਸਮੀ ਤੌਰ `ਤੇ ਬੈਠਾ ਕੇ ਗੁਰਿਆਈ ਤਿਲਕ ਲਾ ਕੇ ਗੁਰੂ ਅੰਗਦ ਬਣਾ ਦਿਤਾ ਸੀ।ਕਰਤਾਰਪੁਰ ਦੇ ਨਾਲ ਹੀ ਕਿਲੋਮੀਟਰ ਦੀ ਵਿੱਥ `ਤੇ ਪਿੰਡ ਦੋਦਾ ਵਿਖੇ ਪਹਿਲੀ ਧਰਮਸਾਲ ਸਿਰਜ਼ੀ ਗਈ ਸੀ, ਜਿਹੜੀ ਕਿ 1947 ਵੇਲੇ ਮੌਜੂਦ ਸੀ ਇਸ ਦਾ ਵੀ ਭਰਪੂਰ ਇਤਹਾਸ ਮੌਜੂਦ ਹੈ।
             ਲਾਂਘੇ ਦੀ ਸਿਰਜਨਾ ਲਈ ਪਾਕਿਸਤਾਨ ਸਰਕਾਰ ਦੀ ਕਾਰਗੁਜ਼ਾਰੀ `ਤੇ ਗੁਰਾਇਆ ਨੇ ਪੂਰੀ ਤਸੱਲੀ ਜ਼ਾਹਿਰ ਕੀਤੀ ਹੈ ਤੇ ਭਾਰਤ ਅਤੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਲਾਂਘੇ ਦੀ ਉਸਾਰੀ ਵਿੱਚ ਤੇਜੀ ਲਿਆਵੇ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply