Monday, September 21, 2026

ਡੀ.ਏ.ਵੀ ਪਬਲਿਕ ਸਕੂਲ ਇੰਟਰ ਪ੍ਰਸ਼ਨੋਤਰੀ ਮੁਕਾਬਲੇ `ਚ ਜੇਤੂ

ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਅੰਤਰ ਸਕੂਲ ਪ੍ਰਸ਼ਨੋਤਰੀ ਮੁਕਾਬਲੇ ਵਿੱਚ 24 ਸਕੂਲਾਂ ਵਿੱਚੋਂ PUNJ0706201905ਜੇਤੂ ਰਿਹਾ।ਇਹ ਮੁਕਾਬਲਾ ਸ਼੍ਰੀ ਰਾਮ ਆਸ਼ਰਮ ਸੀਨੀਅਰ ਸੈਕੰਡਰੀ ਸਕੂਲ `ਚ ਆਯੋਜਿਤ ਕੀਤਾ ਗਿਆ।ਇਸ ਪ੍ਰਸ਼ਨੋਤਰੀ ਮੁਕਾਬਲੇ ਵਿੱਚ 5 ਸੈਮੀਫਾਈਨਲ ਰਾਊਂਡ ਸਨ, ਜਿੰਨ੍ਹਾਂ ਵਿੱਚ 6 ਸਕੂਲਾਂ ਨੇ ਇਸ ਨੂੰ ਕੁਆਲੀਫਾਈ ਕੀਤਾ।ਫਾਈਨਲ ਟੀਮ ਵਿੱਚ ਸਕੂਲ ਦੇ 4 ਟੀਮ ਮੈਂਬਰ ਸਨ।ਜਮਾਤ ਦਸਵੀਂ ਦਾ ਕ੍ਰਿਤਿਨ ਕੁਮਾਰ, ਰੋਹਨ ਤਲਵਾਰ, ਤਾਨਿਸ਼ਦੀਪ ਕੌਰ ਅਤੇ ਨੌਵੀਂ ਜਮਾਤ ਦਾ ਹਿਮਾਂਗ ਗੁਪਤਾ ਸੀ।ਹੈਲਪਿੰਗ ਟੀਮ ਵਿੱਚ ਦਸਵੀਂ ਜਮਾਤ ਦੇ ਚਾਰ ਵਿਦਿਆਰਥੀ ਗਏ।ਰਾਏ ਰਾਜ ਭੱਲਾ, ਭਵਿਸ਼ਯਾ, ਪਲਾਸ਼ ਗੁਪਤਾ ਜਮਾਤ ਦਸਵੀਂ ਅਤੇ ਨੌਵੀਂ ਦਾ ਕ੍ਰਿ਼ਸ਼ਵ ਖੰਨਾ ਸੀ।ਇੰਨ੍ਹਾਂ ਨੂੰ 11000 ਨਕਦ, ਪ੍ਰਮਾਨ ਪੱਤਰ ਅਤੇ ਟ੍ਰਾਫੀ ਦੇ ਨਾਲ ਸਨਮਾਨਿਤ ਕੀਤਾ ਗਿਆ।   
    ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ, ਪਿ੍ਰੰਸੀਪਲ ਡੀ.ਏ.ਵੀ ਕਾਲਜ ਅੰਮ੍ਰਿਤਸਰ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ।ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਚੰਗੇ ਕੰਮਾਂ ਨੂੰ ਜਾਰੀ ਰੱਖਣ ਅਤੇ ਖੂਬ ਮਿਹਨਤ ਨਾਲ ਅੱਗੇ ਹੋਰ ਚੰਗਾ ਪ੍ਰਦਰਸ਼ਨ ਕਰਨ ਲਈ ਕਿਹਾ।   

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply